ਉਬਰ ਭਾਰਤੀ ਕੈਬ-ਰਾਈਡ ਬਿਜਨੈੱਸ ਵੇਚਣ ਦੀ ਸੰਭਾਵਨਾ ਤਲਾਸ਼ ਰਹੀ
Friday, Jun 24, 2022 - 04:15 PM (IST)
ਸੈਨ ਫਾਂਸਿਸਕੋ- ਉਬਰ ਤਕਨਾਲੋਜੀ ਇੰਕ ਭਾਰਤੀ ਕੈਬ-ਰਾਈਡ ਬਿਜਨੈੱਸ ਵੇਚਣ ਦੀ ਸੰਭਾਵਨਾ ਤਲਾਸ਼ ਰਹੀ ਹੈ। ਹਾਲਾਂਕਿ ਉਚਿਤ ਵੈਲਿਊਏਸ਼ਨ ਨਾ ਮਿਲਣ ਦੇ ਕਾਰਨ ਫਿਲਹਾਲ ਇਸ ਮਸਲੇ 'ਤੇ ਵਿਚਾਰ-ਵਟਾਂਦਰਾ ਟਾਲ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕੰਪਨੀ ਦਾ ਮੰਨਣਾ ਹੈ ਕਿ ਭਾਰਤ 'ਚ ਲਾਭਦਾਇਕ ਵਿਸਤਾਰ ਦੀ ਸਮੱਰਥਾ ਸੀਮਿਤ ਹੈ। ਇਸ ਤੋਂ ਬਾਅਦ ਅਮਰੀਕੀ ਕੰਪਨੀ ਨੇ ਭਾਰਤੀ ਕੈਬ-ਰਾਈਡ ਬਿਜਨੈੱਸ ਨੂੰ ਲੈ ਕੇ ਵੱਖ-ਵੱਖ ਵਿਕਲਪਾਂ 'ਤੇ ਵਿਚਾਰ ਸ਼ੁਰੂ ਕੀਤਾ ਸੀ। ਉਸ ਨੇ ਕਈ ਇਛੁੱਕ ਪਾਰਟੀਆਂ ਨਾਲ ਚਰਚਾ ਸ਼ੁਰੂ ਕਰ ਦਿੱਤੀ ਸੀ। ਸਥਾਨਕ ਕੰਪਨੀਆਂ ਤੋਂ ਸਟਾਕ ਸਵੈਪ ਡੀਲ ਜਾਂ ਪੂਰੀ ਤਰ੍ਹਾਂ ਉਬਰ ਦੇ ਬਾਹਰ ਨਿਕਲਣ 'ਤੇ ਗੱਲ ਕਰ ਰਹੀ ਸੀ।
ਇਕ ਕੰਪਨੀ ਨਾਲ ਅਜਿਹੀ ਗੱਲ ਵੀ ਹੋਈ, ਜਿਸ ਦੇ ਤਹਿਤ ਡੀਲ ਹੁੰਦੀ ਤਾਂ ਉਬਰ ਨੂੰ ਭਾਰਤ 'ਚ ਪੈਰ ਜਮਾਏ ਰੱਖਣ 'ਚ ਮਦਦ ਮਿਲਦੀ। ਹਾਲਾਂਕਿ ਦੁਨੀਆ ਭਰ ਦੇ ਬਾਜ਼ਾਰਾਂ ਦੀ ਗਿਰਾਵਟ ਨੇ ਇਹ ਯੋਜਨਾ ਅਟਕਾ ਦਿੱਤੀ। ਉਬਰ ਅਤੇ ਓਲਾ ਭਾਰਤ ਦੇ ਤੇਜ਼ੀ ਦੇ ਵੱਧਦੇ, ਪਰ ਕਿਰਾਏ ਨੂੰ ਲੈ ਕੇ ਸੰਵੇਦਨਸ਼ੀਲ ਬਾਜ਼ਾਰ 'ਚ ਲਾਭ ਕਮਾਉਣ ਲਈ ਸੰਘਰਸ਼ ਕਰ ਰਹੀ ਹੈ। ਇਕ ਪਾਸੇ, ਡਰਾਈਵਰਾਂ ਦੀ ਘਾਟ ਕੰਪਨੀਆਂ ਦੇ ਮੁਨਾਫੇ-ਮਾਰਜਨ 'ਤੇ ਦਬਾਅ ਪਾ ਰਹੀ ਹੈ।
ਉਧਰ, ਡਰਾਈਵਰ ਇੰਸੈਂਟਿਵ ਅਤੇ ਕੈਸ਼ ਸਬਸਿਡੀ ਨਾਲ ਵੀ ਦਿੱਕਤ ਆ ਰਹੀ ਹੈ।
ਸੰਭਵ ਹੈ ਕਿ ਉਬਰ ਮਾਰਕਿਟ ਤਾਂ ਸਥਾਨਕ ਅਪਰੇਟਰ ਨੂੰ ਸੌਂਪ ਦੇਣ ਪਰ ਭਵਿੱਖ ਦੀ ਸੰਭਾਵਨਾ ਦੇ ਚੱਲਦੇ ਪ੍ਰਮੁੱਖ ਸਥਾਨਕ ਕੰਪਨੀ 'ਚ ਇਕਵਿਟੀ ਹਿੱਸੇਦਾਰੀ ਕੋਲ ਰੱਖਣ।
ਦੂਜੇ ਪਾਸੇ ਉਬਰ ਇੰਡੀਆ ਦੀ ਬੁਲਾਰੀ ਰੂਚੀਕਾ ਤੋਮਰ ਨੇ ਕਿਹਾ ਕਿ ਅਸੀਂ ਕਦੇ ਭਾਰਤੀ ਬਾਜ਼ਾਰ 'ਚ ਨਿਕਲਣ ਦੇ ਬਾਰੇ 'ਚ ਨਹੀਂ ਸੋਚਿਆ। ਅਸੀਂ ਭਰਤੀਆਂ ਕਰ ਰਹੇ ਹਾਂ।