ਆਸਟ੍ਰੇਲਿਆਈ ਨਾਗਰਿਕ ਨੂੰ ਪਰੇਸ਼ਾਨ ਕਰਨ ਕਾਰਨ ਸੋਸ਼ਲ ਮੀਡੀਆ ''ਤੇ ਟ੍ਰੋਲ ਹੋਈ ਉਬਰ ਇੰਡੀਆ
Saturday, Apr 13, 2019 - 01:26 PM (IST)

ਮੁੰਬਈ — ਸ਼ੁੱਕਰਵਾਰ ਨੂੰ ਕੈਬ ਸਰਵਿਸ ਦੇਣ ਵਾਲੀ ਉਬਰ ਕੰਪਨੀ ਸੋਸ਼ਲ ਮੀਡੀਆ ਦੀ ਚਰਚਾ ਦਾ ਵਿਸ਼ਾ ਬਣ ਗਈ। ਦਰਅਸਲ ਮੁੰਬਈ ਤੋਂ ਇਕ ਵਿਦੇਸ਼ੀ ਆਸਟ੍ਰੇਲਿਆਈ ਨਾਗਰਿਕ ਮਹਿਲਾ ਨੇ ਘਰੇਲੂ ਏਅਰਪੋਰਟ ਤੋਂ ਕੈਬ ਬੁੱਕ ਕੀਤੀ ਸੀ। ਜਿਸ ਦੇ ਬੁੱਕ ਕਰਨ ਤੋਂ ਬਾਅਦ ਉਨ੍ਹਾਂ ਨੇ ਡਰਾਈਵਰ ਦੇ ਡੈਸਟੀਨੇਸ਼ਨ 'ਚ ਪਹੁੰਚਣ ਦਾ ਸਮਾਂ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਕਿਉਂਕਿ ਕੈਬ ਨੇ ਏਅਰਪੋਰਟ 'ਤੇ ਪਹੁੰਚਣ ਦਾ ਸਮਾਂ 119 ਮਿੰਟ ਯਾਨੀ ਕਿ ਕਰੀਬ ਦੋ ਘੰਟੇ ਦਿਖਾ ਰਿਹਾ ਸੀ।
ਇਸ ਤੋਂ ਬਾਅਦ ਗੁੱਸੇ 'ਚ ਆਈ ਆਸਟ੍ਰਲਿਆਈ ਨਾਗਰਿਕ ਸ਼ੈਰੇਲ ਕੁੱਕ ਨੇ ਸਕ੍ਰੀਨਸ਼ਾਟ ਲੈ ਕੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਪੋਸਟ ਕਰਕੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਲਿਖਿਆ ਉਬਰ ਇੰਡੀਆ, ਕੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ? ਜਿਹੜਾ ਕਿ ਤੁਸੀਂ ਮੇਰੇ ਲਈ ਅਜਿਹਾ ਡਰਾਈਵਰ ਅਲਾਟ ਕੀਤਾ ਹੈ ਜਿਹੜਾ ਮੇਰੇ ਕੋਲੋਂ 119 ਮਿੰਟ ਦੂਰ ਹੈ।
ਸ਼ੈਰੇਲ ਕੁੱਕ ਦਾ ਟਵੀਟ ਦੇਖਣ ਤੋਂ ਬਾਅਦ ਟਵਿੱਟਰ ਯੂਜ਼ਰ ਨੇ ਉਬਰ ਇੰਡੀਆ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ,'ਉਬਰ ਅਤੇ ਓਲਾ ਦੋਵੇਂ ਹੀ ਕੈਬ ਕੰਪਨੀਆਂ ਆਪਣੇ ਡਰਾਈਵਰਾਂ ਦਾ ਸ਼ੋਸ਼ਨ ਕਰਦੀਆਂ ਹਨ। ਜਿਸ ਕਾਰਨ ਉਨ੍ਹਾਂ ਦੀ ਸਰਵਿਸ ਬੇਕਾਰ ਹੁੰਦੀ ਹੈ। ਉਨ੍ਹਾਂ ਦੇ ਡਰਾਈਵਰਾਂ ਦੀ ਹਾਲਤ ਵੀ ਤਰਸਯੋਗ ਹੁੰਦੀ ਜਾ ਰਹੀ ਹੈ। ਇਸ ਤੋਂ ਬਾਅਦ ਇਕ ਟ੍ਰੋਲ 'ਚ ਯੂਜ਼ਰ ਨੇ ਲਿਖਿਆ ਹੈ ਕਿ ਤੁਹਾਨੂੰ ਫਲਾਈਟ 'ਚ ਚੜ੍ਹਣ ਤੋਂ ਪਹਿਲਾਂ ਹੀ ਕੈਬ ਬੁੱਕ ਕਰ ਲੈਣੀ ਚਾਹੀਦੀ ਸੀ। ਸ਼ੈਰੇਲ ਦੇ ਇਸ ਟਵੀਟ 'ਤੇ ਉਬਰ ਇੰਡੀਆ ਨੇ ਕਾਰਵਾਈ ਕੀਤੀ ਅਤੇ ਮੁਆਫੀ ਵੀ ਮੰਗੀ।
ਸ਼ੈਰੇਲ ਨੇ ਇਹ ਵੀ ਦੱਸਿਆ ਕਿ ਕੈਬ ਕੈਂਸਲ ਕਰਨ ਤੋਂ ਬਾਅਦ ਉਸ ਕੋਲੋਂ ਕੈਂਸਲੇਸ਼ਨ ਚਾਰਜ ਵੀ ਲਿਆ ਗਿਆ ਜਿਹੜਾ ਕਿ ਕਲੇਮ ਕਰਨ ਦੇ ਬਾਅਦ ਵਾਪਸ ਮਿਲਿਆ। ਇਕ ਯੂਜ਼ਰ ਨੇ ਓਲਾ ਅਤੇ ਉਬਰ ਦੋਵਾਂ ਕੰਪਨੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਲਿਖਿਆ, 'ਓਲਾ ਕੈਬ ਤੁਲਨਾਤਮਕ ਰੂਪ ਨਾਲ ਘੱਟ ਸਮਾਂ ਦਿਖਾਉਂਦੀ ਹੈ ਪਰ ਡਰਾਈਵਰ ਉਸ ਸਮੇਂ ਤਕ ਡ੍ਰਾਈਵ ਕੈਂਸਲ ਕਰਦੇ ਰਹਿੰਦੇ ਹਨ ਜਦੋਂ ਤੱਕ ਕਿ ਸਰਚਾਰਜ ਨਾ ਜੁੜ ਜਾਵੇ। ਦੂਜੇ ਪਾਸੇ ਉਬਰ ਸਸਤੀ ਹੈ ਪਰ ਇੰਤਜ਼ਾਰ ਬਹੁਤ ਕਰਵਾਉਂਦੀ ਹੈ। ' ਇਕ ਹੋਰ ਯੂਜ਼ਰ ਨੇ ਲਿਖਿਆ ,' ਜਦੋਂ ਤੱਕ ਕੈਬ ਆਉਂਦੀ ਹੈ ਉਸ ਸਮੇਂ ਤੱਕ ਤੁਸੀਂ ਆਸ-ਪਾਸ ਦੀ ਜਗ੍ਹਾਂ ਘੁੰਮ ਸਕਦੇ ਹੋ।'