ਉਬੇਰ ਦੀਆਂ ਮੁਸੀਬਤਾਂ ਵਧੀਆਂ, ਕਲਾਨਿਕ ''ਤੇ ਨਿਵੇਸ਼ਕ ਨੇ ਦਰਜ ਕੀਤਾ ਮੁਕੱਦਮਾ

Saturday, Aug 12, 2017 - 01:45 AM (IST)

ਉਬੇਰ ਦੀਆਂ ਮੁਸੀਬਤਾਂ ਵਧੀਆਂ, ਕਲਾਨਿਕ ''ਤੇ ਨਿਵੇਸ਼ਕ ਨੇ ਦਰਜ ਕੀਤਾ ਮੁਕੱਦਮਾ

ਡੇਟਰਾਈਟ - ਐਪ ਆਧਾਰਿਤ ਕੈਬ ਸੇਵਾਵਾਂ ਪ੍ਰਦਾਨ ਕਰਨ ਵਾਲੀ ਸਟਾਰਟਅਪ ਕੰਪਨੀ ਉਬੇਰ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੰਸਾਰਿਕ ਸੰਚਾਲਨ ਦੇ ਪ੍ਰਮੁੱਖ ਦੇ ਅਸਤੀਫਾ ਦੇਣ ਅਤੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਖਿਲਾਫ ਇਕ ਪ੍ਰਮੁੱਖ ਨਿਵੇਸ਼ਕ ਵੱਲੋਂ ਮੁਕੱਦਮਾ ਦਰਜ ਕਰਨ ਨਾਲ ਕੰਪਨੀ ਦੀਆਂ ਮੁਸੀਬਤਾਂ ਨਵੇਂ ਸਿਰਿਓਂ ਸ਼ੁਰੂ ਹੋ ਗਈਆਂ ਹਨ। 
ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਕੌਮਾਂਤਰੀ ਸੰਚਾਲਨ) ਰਿਆਨ ਗਰੇਵਸ ਨੇ ਕੱਲ ਈ-ਮੇਲ ਰਾਹੀਂ ਦੱਸਿਆ ਸੀ ਕਿ ਉਹ ਸਤੰਬਰ ਦੇ ਅੱਧ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਹਾਲਾਂਕਿ ਉਹ ਨਿਰਦੇਸ਼ਕ ਮੰਡਲ 'ਚ ਬਣੇ ਰਹਿਣਗੇ।


Related News