ਭਾਰਤ ਤੋਂ ਕਣਕ ਨਹੀਂ ਮੰਗਵਾਏਗਾ UAE, ਐਕਸਪੋਰਟ ’ਤੇ 4 ਮਹੀਨਿਆਂ ਲਈ ਲਗਾਈ ਪਾਬੰਦੀ

Wednesday, Jun 15, 2022 - 07:40 PM (IST)

ਨਵੀਂ ਦਿੱਲੀ (ਬਿਜ਼ਨੈੱਸ ਡੈਸਕ)–ਭਾਰਤ ਵਲੋਂ ਪਿਛਲੇ ਮਹੀਨੇ ਕਣਕ ਐਕਸਪੋਰਟ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਦੁਨੀਆ ਦੇ ਕਈ ਕਣਕ ਇੰਪੋਰਟ ਕਰਨ ਵਾਲੇ ਦੇਸ਼ਾਂ ’ਚ ਹੜਕੰਪ ਮਚ ਗਿਆ ਸੀ। ਹਾਲ ਹੀ ’ਚ ਭਾਰਤ ਨੂੰ ਇੰਡੋਨੇਸ਼ੀਆ, ਬੰਗਲਾਦੇਸ਼, ਓਮਾਨ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਯਮਨ ਤੋਂ ਕਣਕ ਦੀ ਐਕਸਪੋਰਟ ਲਈ ਬੇਨਤੀ ਪੱਤਰ ਵੀ ਪ੍ਰਾਪਤ ਹੋਏ ਹਨ। ਇਨ੍ਹਾਂ ਸਭ ਦੇ ਦਰਮਿਆਨ ਯੂ. ਏ. ਈ. ਨੇ ਭਾਰਤੀ ਕਣਕ ਦੀ ਐਕਸਪੋਰਟ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ। ਦਰਅਸਲ ਯੂ. ਏ. ਈ. ਦੇ ਅਰਥਵਿਵਸਥਾ ਮੰਤਰਾਲਾ ਨੇ 4 ਮਹੀਨਿਆਂ ਦੀ ਮਿਆਦ ਲਈ ਭਾਰਤ ’ਚ ਪੈਦਾ ਹੋਣ ਵਾਲੀ ਕਣਕ ਅਤੇ ਕਣਕ ਦੇ ਆਟੇ ਦੀ ਐਕਸਪੋਰਟ ਨੂੰ ਰੱਦ ਕਰਨ ਹੁਕਮ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਇਕ ਅਧਿਕਾਰਕ ਬਿਆਨ ’ਚ ਕਿਹਾ ਗਿਆ ਹੈ ਕਿ 13 ਮਈ ਤੋਂ ਪਹਿਲਾਂ ਯੂ. ਏ. ਈ. ’ਚ ਇੰਪੋਰਟ ਕੀਤੀ ਗਈ ਭਾਰਤੀ ਕਣਕ ਨੂੰ ਐਕਸਪੋਰਟ ਜਾਂ ਐਕਸਪੋਰਟ ਕਰਨ ਦੀ ਇੱਛਾ ਰੱਖਣ ਵਾਲੀਆਂ ਕੰਪਨੀਆਂ ਨੂੰ ਪਹਿਲਾਂ ਮੰਤਰਾਲਾ ਨੂੰ ਇਕ ਅਰਜ਼ੀ ਜਮ੍ਹਾ ਕਰਵਾਉਣੀ ਹੋਵੇਗੀ।

ਇਹ ਵੀ ਪੜ੍ਹੋ : ਭਾਰਤ ਦੇ ਟੁੱਟੇ ਚੌਲਾਂ ਦਾ ਮੁਰੀਦ ਹੋਇਆ ਚੀਨ, ਬਣਿਆ ਸਭ ਤੋਂ ਵੱਡਾ ਇੰਪੋਰਟਰ

ਗੁਆਂਢੀ ਅਤੇ ਲੋੜਵੰਦ ਦੇਸ਼ਾਂ ਨੂੰ ਕਣਕ ਦੀ ਐਕਸਪੋਰਟ ਕਰਦਾ ਰਹੇਗਾ ਭਾਰਤ
ਦੁਨੀਆ ਭਰ ਦੇ ਕਈ ਦੇਸ਼ਾਂ ’ਚ ਕਣਕ ਨੂੰ ਲੈ ਕੇ ਹੜਕੰਪ ਉਦੋਂ ਮਚਿਆ ਜਦੋਂ ਭਾਰਤ ਨੇ ਬੀਤੇ ਮਹੀਨੇ ਐਕਸਪੋਰਟ ’ਤੇ ਰੋਕ ਲਗਾਉਂਦੇ ਹੋਏ ਕਿਹਾ ਸੀ ਕਿ ਉਹ ਆਪਣੇ ਗੁਆਂਢੀਆਂ ਅਤੇ ਲੋੜਵੰਦ ਦੇਸ਼ਾਂ ਨੂੰ ਕਣਕ ਦੀ ਐਕਸਪੋਰਟ ਕਰਦਾ ਰਹੇਗਾ। ਹਾਲਾਂਕਿ ਹਾਲ ਹੀ ’ਚ ਭਾਰਤ ਨੇ ਇੰਡੋਨੇਸ਼ੀਆ ਅਤੇ ਬੰਗਲਾਦੇਸ਼ ਸਮੇਤ ਕੁੱਝ ਦੇਸ਼ਾਂ ਨੂੰ 5 ਲੱਖ ਟਨ ਕਣਕ ਦੀ ਐਕਸਪੋਰਟ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਸ ਦੇ ਨਾਲ ਹੀ ਕੇਂਦਰ ਸਰਕਾਰ 12 ਲੱਖ ਟਨ ਕਣਕ ਦੀ ਐਕਸਪੋਰਟ ਕਰਨ ਦੀ ਮਨਜ਼ੂਰੀ ਦੇਣ ਦੀ ਤਿਆਰੀ ’ਚ ਹੈ।

ਇਹ ਵੀ ਪੜ੍ਹੋ : ਮਈ ’ਚ 33.20 ਫੀਸਦੀ ਘਟਿਆ ਪਾਮ ਤੇਲ ਦਾ ਆਯਾਤ

ਅਸਲ ’ਚ ਭਾਰਤੀ ਕਣਕ ਦੀ ਮੰਗ ਦੇ ਪਿੱਛੇ ਇਕ ਵੱਡਾ ਕਾਰਨ ਇਸ ਦੀ ਘੱਟ ਕੀਮਤ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਮੁਤਾਬਕ ਕੀਮਤਾਂ ਵਧਣ ਤੋਂ ਬਾਅਦ ਵੀ ਭਾਰਤੀ ਕਣਕ ਕੌਮਾਂਤਰੀ ਭਾਅ ਦੀ ਤੁਲਨਾ ’ਚ 40 ਫੀਸਦੀ ਸਸਤੇ ’ਚ ਮੁਹੱਈਆ ਹੈ। ਇਹੀ ਪ੍ਰਮੁੱਖ ਕਾਰਨ ਹੈ ਕਿ ਰੂਸ-ਯੂਕ੍ਰੇਨ ਜੰਗ ਤੋਂ ਬਾਅਦ ਪੂਰੀ ਦੁਨੀਆ ਦੀ ਨਜ਼ਰ ਭਾਰਤ ਦੀ ਕਣਕ ’ਤੇ ਟਿਕੀ ਹੈ।

ਇਹ ਵੀ ਪੜ੍ਹੋ : ਦਸੰਬਰ ਤੱਕ ਵਿਆਜ ਦਰਾਂ ਵਧਾ ਕੇ 5.9 ਫੀਸਦੀ ਕਰ ਸਕਦੈ RBI : ਫਿੱਚ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News