UAE ਨੇ ''ਵਰਕ ਪਰਮਿਟ'' ''ਤੇ ਲਾਈ ਰੋਕ, ਵੀਜ਼ਾ ਹੋਲਡਰਾਂ ਨੂੰ ਵੀ ਝਟਕਾ

03/19/2020 3:48:02 PM

ਦੁਬਈ— ਯੂ. ਏ. ਈ. 'ਚ ਵਰਕ ਪਰਮਿਟ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ ਉਮੀਦ ਨੂੰ ਝਟਗਾ ਲੱਗ ਚੁੱਕਾ ਹੈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਡਰਾਈਵਰਾਂ ਤੇ ਡੋਮੈਸਿਟਕ ਵਰਕਰਾਂ ਸਮੇਤ ਸਾਰੇ ਤਰ੍ਹਾਂ ਦੇ ਲੇਬਰ ਪਰਮਿਟ ਜਾਰੀ ਕਰਨ 'ਤੇ ਵੀਰਵਾਰ ਤੋਂ ਰੋਕ ਲਾ ਦਿੱਤੀ ਹੈ।

 

ਇੰਨਾ ਹੀ ਨਹੀਂ ਯੂ. ਏ. ਈ. ਤੋਂ ਬਾਹਰ ਗਏ ਸਾਰੇ ਵੀਜ਼ਾ ਧਾਰਕਾਂ ਤੇ ਵਸਨੀਕਾਂ ਦੇ ਦਾਖਲੇ 'ਤੇ ਵੀ ਘੱਟੋ-ਘੱਟ ਦੋ ਹਫਤਿਆਂ ਤੱਕ ਲਈ ਪਾਬੰਦੀ ਲਾ ਦਿੱਤੀ ਗਈ ਹੈ, ਯਾਨੀ ਜੇਕਰ ਤੁਹਾਡੇ ਕੋਲ ਯੂ. ਏ. ਈ. ਦਾ ਵੀਜ਼ਾ ਹੈ ਜਾਂ ਤੁਸੀਂ ਉੱਥੋਂ ਦੇ ਵਸਨੀਕ ਹੋ ਤਾਂ ਵੀ ਤੁਸੀਂ ਫਿਲਹਾਲ ਉੱਥੇ ਨਹੀਂ ਜਾ ਸਕੋਗੇ। ਸੰਯੁਕਤ ਅਰਬ ਅਮੀਰਾਤ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਇਹ ਪਾਬੰਦੀ ਲਾਈ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਵਿਸ਼ਵ ਪੱਧਰ 'ਤੇ ਹੁਣ ਤੱਕ ਘੱਟੋ-ਘੱਟ 2,07,860 ਸੰਕਰਮਿਤ ਹੋ ਚੁੱਕੇ ਹਨ, ਜਦਕਿ ਘੱਟੋ-ਘੱਟ 8,657 ਜਾਨਾਂ ਕੋਰੋਨਾ ਵਾਇਰਸ ਕਾਰਨ ਜਾ ਚੁੱਕੀਆਂ ਹਨ। ਉੱਥੇ ਹੀ, ਵੱਡੀ ਖਬਰ ਇਹ ਹੈ ਕਿ ਚੀਨ 'ਚ ਕੋਈ ਵੀ ਹੋਰ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ। ਚੀਨ ਦੇ ਵੁਹਾਨ 'ਚ ਦਸੰਬਰ 'ਚ ਵਾਇਰਸ ਦਾ ਮਾਮਲਾ ਸਾਹਮਣਾ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਚੀਨ 'ਚ ਬੀਤੇ ਦਿਨ ਕੋਈ ਵੀ ਨਵਾਂ ਕੋਵਿਡ-19 ਨਾਲ ਇਨਫੈਕਟਡ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ ► ਪੰਜਾਬ ਦੇ ਇਨ੍ਹਾਂ ਸਟੇਸ਼ਨਾਂ 'ਤੇ 30 ਮਾਰਚ ਤੱਕ ਕਈ ਟਰੇਨਾਂ ਰੱਦ ►ਸਰਕਾਰ ਨੇ ਕਿਹਾ ਪੈਸੇ ਨੂੰ ਨਾ ਲਾਓ ਹੱਥ, ਹੋ ਸਕਦਾ ਹੈ ਵੱਡਾ ਨੁਕਸਾਨ

ਯੂ. ਏ. ਈ. ਨੇ ਸਿਰਫ ਐਕਸਪੋ 2020 ਵਰਕਰਾਂ ਅਤੇ ਇੰਟਰਾ-ਕਾਰਪੋਰੇਟ ਟਰਾਂਸਫਰ ਲਈ ਵਰਕ ਪਰਮਿਟ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਹੈ। ਜਿਹੜੇ ਯੂ. ਏ. ਈ. ਵੀਜ਼ਾ ਧਾਰਕ ਹੁਣ ਵਿਦੇਸ਼ਾਂ 'ਚ ਹਨ ਉਨ੍ਹਾਂ ਨੂੰ ਸਹਾਇਤਾ ਲਈ ਉਸ ਦੇਸ਼ 'ਚ ਯੂ. ਏ. ਈ. ਦੇ ਡਿਪਲੋਮੈਟਿਕ ਦਫਤਰ ਨਾਲ ਸੰਪਰਕ ਕਰਨਾ ਹੋਵੇਗਾ।

ਇਹ ਵੀ ਪੜ੍ਹੋ ► ਸੈਂਸੈਕਸ 1700 ਅੰਕ ਡਿੱਗਾ ਤੇ ਨਿਫਟੀ ਵੀ ਧੜੰਮ, ਡਾਲਰ 75 ਰੁ: 'ਤੇ ਪੁੱਜਾ ► ਲਹਿੰਦੇ ਪੰਜਾਬ 'ਚ ਕੋਰੋਨਾ ਦਾ ਖੌਫ, ਸਿੰਧ 'ਚ ਵੀ ਉੱਡੀ ਲੋਕਾਂ ਦੀ ਨੀਂਦ, ਦੋ ਦੀ ਮੌਤ


Sanjeev

Content Editor

Related News