433 ਕਰੋੜ ਦੇ ਚਿਟਫੰਡ ਘੋਟਾਲੇ ''ਚ CBI ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

Thursday, Mar 08, 2018 - 08:28 AM (IST)

433 ਕਰੋੜ ਦੇ ਚਿਟਫੰਡ ਘੋਟਾਲੇ ''ਚ CBI ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਨਵੀਂ ਦਿੱਲੀ—433 ਕਰੋੜ ਦੇ ਚਿਟਫੰਡ ਘੋਟਾਲੇ 'ਚ ਸੀ.ਬੀ.ਆਈ. ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਿਰਮਲ ਇਫਰਾ ਹੋਮ ਕਾਰਪੋਰੇਸ਼ਨ ਲਿਮਟਿਡ ਭੋਪਾਲ ਨਾਂ ਦੀ ਕੰਪਨੀ 'ਤੇ 433 ਕਰੋੜ ਦੇ ਘੋਟਾਲੇ ਦਾ ਦੋਸ਼ ਹੈ। 
ਇਹ ਮਾਮਲਾ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ 2014 'ਚ ਹੀ ਰਜਿਸਟਰ ਕੀਤਾ ਗਿਆ ਸੀ। ਇਸ ਘੋਟਾਲੇ 'ਚ ਅਭਿਸ਼ੇਕ ਸਿੰਘ ਚੌਹਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕੰਪਨੀ ਦੇ ਸੀ.ਐੱਮ.ਡੀ. ਹਨ। ਸੀ.ਬੀ.ਆਈ. ਨੇ ਆਸ਼ੀਸ਼ ਚੌਹਾਨ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਇਸ ਕੰਪਨੀ ਦਾ ਕਰਮਚਾਰੀ ਹੈ ਅਤੇ ਘੋਟਾਲੇ ਦੇ ਮੁੱਖ ਸੂਤਰਧਾਰਾਂ 'ਚੋਂ ਇਕ ਹਨ।


Related News