ਬਲੂ ਟਿੱਕ ਤੋਂ ਬਾਅਦ ਟਵਿੱਟਰ ਦਾ ਇਕ ਹੋਰ ਵੱਡਾ ਕਦਮ, ਨਿਊਜ਼ ਮੀਡੀਆ ਖਾਤਿਆਂ ਤੋਂ ਹਟਾਏ 'ਸਰਕਾਰ-ਸੰਬੰਧਿਤ' ਲੇਬਲ
Saturday, Apr 22, 2023 - 12:53 AM (IST)
ਗੈਜੇਟ ਡੈਸਕ : ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੇ ਸ਼ੁੱਕਰਵਾਰ ਨੂੰ ਸੰਪਾਦਕੀ ਸਮੱਗਰੀ 'ਚ ਸਰਕਾਰ ਦੀ ਸ਼ਮੂਲੀਅਤ ਵਾਲੇ ਸਾਰੇ ਨਿਊਜ਼ ਮੀਡੀਆ ਖਾਤਿਆਂ ਤੋਂ 'ਸਰਕਾਰ-ਸੰਬੰਧਿਤ' ਅਤੇ 'ਸਰਕਾਰ ਦੁਆਰਾ ਫੰਡ ਪ੍ਰਾਪਤ' ਲੇਬਲ ਹਟਾ ਦਿੱਤੇ ਹਨ। ਟਵਿੱਟਰ ਨੇ ਆਰਆਈਏ ਨੋਵੋਸਤੀ, sputnik, BBC, ABC ਨਿਊਜ਼, ਐੱਸਬੀਐੱਸ ਨਿਊਜ਼ ਅਤੇ ਸੀਬੀਸੀ ਨਿਊਜ਼ ਸਮੇਤ ਸਾਰੇ ਨਿਊਜ਼ ਮੀਡੀਆ ਖਾਤਿਆਂ ਨਾਲ ਟੈਗ ਕੀਤੇ ਲੇਬਲ ਹਟਾ ਦਿੱਤੇ ਹਨ।
ਇਹ ਵੀ ਪੜ੍ਹੋ : ਬਿਨਾਂ ਪ੍ਰਵਾਨਗੀ ਤੋਂ ਪਿੱਪਲ ਪੁੱਟਣ ਦੇ ਦੋਸ਼ 'ਚ ਸਰਪੰਚ ਮੁਅੱਤਲ, 15 ਦਿਨਾਂ 'ਚ ਦੇਣਾ ਹੋਵੇਗਾ ਸਪੱਸ਼ਟੀਕਰਨ
ਟਵਿੱਟਰ ਪ੍ਰਬੰਧਨ ਨੇ 2020 ਵਿੱਚ ਰਿਪੋਰਟ ਦਿੱਤੀ ਸੀ ਕਿ ਉਸ ਨੇ ਮੀਡੀਆ ਪੇਜ ਨੂੰ ਟੈਗ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦਾ ਮੰਨਣਾ ਹੈ ਕਿ ਉਹ ਸਰਕਾਰੀ ਨਿਯੰਤਰਣ ਵਿੱਚ ਹਨ। ਨਾਲ ਹੀ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ, ਵਿਦੇਸ਼ ਮੰਤਰੀਆਂ, ਰਾਜਦੂਤਾਂ, ਅਧਿਕਾਰਤ ਪ੍ਰਤੀਨਿਧੀਆਂ ਅਤੇ ਪ੍ਰਮੁੱਖ ਡਿਪਲੋਮੈਟਾਂ ਸਮੇਤ ਪ੍ਰਮੁੱਖ ਸਰਕਾਰੀ ਅਧਿਕਾਰੀਆਂ ਦੇ ਖਾਤਿਆਂ ਨੂੰ ਟੈਗ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਖਾਸ ਤੌਰ 'ਤੇ ਹਾਲ ਹੀ 'ਚ ਲੇਬਲ ਨੂੰ ਗੈਰ-ਪੱਛਮੀ ਦੇਸ਼ਾਂ ਵਿੱਚ ਸਰਕਾਰੀ ਮੀਡੀਆ ਆਊਟਲੈਟਸ ਦੇ ਟਵਿੱਟਰ ਖਾਤਿਆਂ 'ਤੇ ਆਮ ਤੌਰ 'ਤੇ ਵਰਤਿਆ ਜਾਂਦਾ ਸੀ, ਜਿਨ੍ਹਾਂ 'ਤੇ ਸੰਪਾਦਕੀ ਸੁਤੰਤਰਤਾ ਦੀ ਘਾਟ ਦਾ ਦੋਸ਼ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਕਰੋੜਾਂ ਦੀ ਬੋਗਸ ਬਿਲਿੰਗ, ਫਰਜ਼ੀ ਫਰਮਾਂ ਤੇ GST ਚੋਰੀ ਦਾ ਇਕ ਹੋਰ ਮਾਸਟਰਮਾਈਂਡ ਗ੍ਰਿਫ਼ਤਾਰ
ਦੱਸ ਦੇਈਏ ਕਿ ਟਵਿੱਟਰ ਨੇ ਲੀਗੇਸੀ ਬਲੂ ਟਿੱਕ ਨੂੰ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਸਾਰੇ ਪੱਤਰਕਾਰਾਂ, ਸਰਕਾਰਾਂ, ਮੀਡੀਆ ਹਾਊਸ ਅਤੇ ਮਸ਼ਹੂਰ ਹਸਤੀਆਂ ਦੇ ਅਕਾਊਂਟ ਤੋਂ ਬਲੂ ਟਿੱਕ ਗਾਇਬ ਹੋ ਗਿਆ ਹੈ। ਐਲਨ ਮਸਕ ਨੇ ਕਿਹਾ ਹੈ ਕਿ ਜਿਸ ਨੂੰ ਵੀ ਬਲੂ ਟਿੱਕ ਚਾਹੀਦਾ ਹੈ, ਉਸ ਨੂੰ ਟਵਿੱਟਰ ਬਲੂ ਦੀ Subscription ਲੈਣੀ ਹੋਵੇਗੀ, ਜੋ ਕਿ ਇਕ ਪੇਡ ਸਰਵਿਸ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।