ਭਾਰਤੀ ਅਰਥਚਾਰੇ ਨੂੰ ਲੱਗ ਸਕਦੈ ਝਟਕਾ! ਸੀਰਮ ਇੰਸਟੀਚਿਊਟ ਸਮੇਤ 20 ਕੰਪਨੀਆਂ ਯੂ.ਕੇ. 'ਚ ਕਰਨਗੀਆਂ ਵੱਡਾ ਨਿਵੇਸ਼

Tuesday, May 04, 2021 - 12:37 PM (IST)

ਲੰਡਨ (ਭਾਸ਼ਾ) - ਸੀਰਮ ਇੰਸਟੀਚਿਊਟ ਆਫ ਇੰਡੀਆ ਆਪਣੇ ਟੀਕੇ ਦੇ ਕਾਰੋਬਾਰ ਨੂੰ ਵਧਾਉਣ ਅਤੇ ਇਕ ਨਵਾਂ ਵਿਕਰੀ ਦਫ਼ਤਰ ਖੋਲ੍ਹਣ ਲਈ 24 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ, ਜਿਸ ਨਾਲ ਵੱਡੀ ਗਿਣਤੀ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ  ਨੇ ਇਕ ਅਰਬ ਡਾਲਰ ਦੀ ਭਾਰਤ-ਬ੍ਰਿਟੇਨ ਵਪਾਰ ਨੂੰ ਉਤਸ਼ਾਹਤ ਕਰਨ ਵਾਲੀ ਭਾਈਵਾਲੀ ਦੇ ਹਿੱਸੇ ਵਜੋਂ ਇਹ ਐਲਾਨ ਕੀਤਾ ਹੈ, ਜਿਸ ਨਾਲ ਯੂਕੇ ਵਿਚ ਤਕਰੀਬਨ 6,500 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। 

ਪੁਣੇ ਸਥਿਤ ਟੀਕਾ ਨਿਰਮਾਤਾਵਾਂ ਦੇ ਨਾਲ ਲਗਭਗ 20 ਭਾਰਤੀ ਕੰਪਨੀਆਂ ਨੇ ਯੂਕੇ ਵਿਚ ਸਿਹਤ ਸੰਭਾਲ, ਬਾਇਓਟੈਕ ਅਤੇ ਸਾੱਫਟਵੇਅਰ ਜਿਹੇ ਖੇਤਰਾਂ ਵਿਚ ਮਹੱਤਵਪੂਰਨ ਨਿਵੇਸ਼ ਦੀ ਘੋਸ਼ਣਾ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਭਾਰਤ ਦੇ ਸੀਰਮ ਇੰਸਟੀਚਿਊਟ (ਐਸ.ਆਈ.ਆਈ.) ਨੇ ਵੀ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਟੀਕੇ ਲਈ ਪਹਿਲੇ ਪੜਾਅ ਲਈ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: 'ਕੋਰੋਨਾ ਨੂੰ ਹਰਾਉਣ ਲਈ ਚੁੱਕਣੇ ਪੈਣਗੇ ਇਹ ਮਹੱਤਵਪੂਰਨ ਕਦਮ'

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਸੋਮਵਾਰ ਨੂੰ ਐਸ.ਆਈ.ਆਈ. ਦੀਆਂ ਯੋਜਨਾਵਾਂ ਦੇ ਸੰਦਰਭ ਵਿਚ ਕਿਹਾ, 'ਵਿਕਰੀ ਦਫ਼ਤਰ ਤੋਂ ਇੱਕ ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਨਵਾਂ ਕਾਰੋਬਾਰ ਪੈਦਾ ਹੋਣ ਦੀ ਉਮੀਦ ਹੈ, ਜਿਸ ਵਿੱਚੋਂ 20 ਕਰੋੜ ਪਾਊਂਡ ਦਾ ਨਿਵੇਸ਼ ਯੂਕੇ ਵਿਚ ਹੋਏਗਾ। ਬਿਆਨ ਵਿਚ ਕਿਹਾ ਗਿਆ, 'ਸੀਰਮ (ਐਸ.ਆਈ.ਆਈ.) ਕਲੀਨਿਕਲ ਟਰਾਇਲ, ਖੋਜ ਅਤੇ ਵਿਕਾਸ ਅਤੇ ਟੀਕਿਆਂ ਦੇ ਨਿਰਮਾਣ ਲਈ ਨਿਵੇਸ਼ ਕਰੇਗੀ। ਇਹ ਬ੍ਰਿਟੇਨ ਅਤੇ ਵਿਸ਼ਵ ਨੂੰ ਕੋਰੋਨਾ ਵਾਇਰਸ ਅਤੇ ਹੋਰ ਘਾਤਕ ਬਿਮਾਰੀਆਂ ਨੂੰ ਹਰਾਉਣ ਵਿਚ ਸਹਾਇਤਾ ਕਰੇਗੀ।' ਸੀਰਮ ਨੇ ਪਹਿਲਾਂ ਹੀ ਯੂ.ਕੇ. ਵਿਚ ਕੋਰੋਨਾ ਵਾਇਰਸ ਟੀਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਹਤ ਸੰਭਾਲ ਖੇਤਰ ਦੀ ਇਕ ਹੋਰ ਭਾਰਤੀ ਕੰਪਨੀ ਗਲੋਬਲ ਜੀਨ ਕਾਰਪੋਰੇਸ਼ਨ ਵਲੋਂ ਅਗਲੇ ਪੰਜ ਸਾਲਾਂ ਵਿਚ 5.9 ਕਰੋੜ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ‘ਚੀਨ ਲਈ ਰਿਕਵਰੀ ਦੇ ਬਾਵਜੂਦ ਤਰੱਕੀ ਦੀ ਰਫਤਾਰ ਨੂੰ ਅਗਲੀਆਂ ਤਿਮਾਹੀਆਂ ’ਚ ਕਾਇਮ ਰੱਖ ਸਕਣਾ ਸੌਖਾਲਾ ਨਹੀਂ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News