ਟਮਾਟਰ, ਜ਼ੀਰੇ ਤੋਂ ਬਾਅਦ ਹੁਣ ਮਹਿੰਗੀ ਹੋਈ ਹਲਦੀ, 19000 ਰੁਪਏ ਪ੍ਰਤੀ ਕੁਇੰਟਲ ਪੁੱਜੀ ਕੀਮਤ
Friday, Jul 21, 2023 - 04:15 PM (IST)
ਨਵੀਂ ਦਿੱਲੀ - ਟਮਾਟਰਾਂ, ਪਿਆਜ਼, ਅਦਰਕ ਆਦਿ ਸਬਜ਼ੀਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਣ ਤੋਂ ਬਾਅਦ ਹੁਣ ਸਮਾਲਿਆਂ ਦੇ ਭਾਅ ਵੀ ਅਸਮਾਨ ਨੂੰ ਛੂਹਣ ਲੱਗ ਪਏ ਹਨ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਬਜ਼ੀਆਂ ਅਤੇ ਮਸਾਲਿਆਂ ਦੀ ਆਮਦ ਘੱਟ ਗਈ ਹੈ, ਜਿਸ ਕਾਰਨ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਭ ਤੋਂ ਪਹਿਲਾਂ 200 ਤੋਂ 300 ਰੁਪਏ ਪ੍ਰਤੀ ਕਿਲੋ ਟਮਾਟਰ ਤੋਂ ਬਾਅਦ ਜ਼ੀਰੇ ਨੇ ਮਹਿੰਗਾਈ ਦੀ ਰਫ਼ਤਾਰ ਫੜ ਲਈ ਅਤੇ ਹੁਣ ਵਾਰੀ ਹਲਦੀ ਦੀ ਆ ਗਈ ਹੈ। ਹਲਦੀ ਦੀ ਕੀਮਤ 19000 ਰੁਪਏ ਪ੍ਰਤੀ ਕੁਇੰਟਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!
ਦੱਸ ਦੇਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਹਲਦੀ ਦੀ ਖੇਤੀ ਕਰਨ ਵਾਲੇ ਕਿਸਾਨ ਬਹੁਤ ਨਿਰਾਸ਼ ਸਨ ਪਰ ਹਲਦੀ ਦੀ ਕੀਮਤ ਅੱਜ ਦੇ ਸਮੇਂ ਵਿੱਚ ਅਸਮਾਨ ਨੂੰ ਛੂਹ ਰਹੀ ਹੈ। ਕਈ ਮਾਹਿਰਾਂ ਅਨੁਸਾਰ 10 ਸਾਲਾਂ ਬਾਅਦ ਕਿਸਾਨਾਂ ਨੂੰ ਹਲਦੀ ਦਾ ਵਧੀਆ ਭਾਅ ਮਿਲ ਰਿਹਾ ਹੈ, ਜਿਸ ਕਾਰਨ ਉਹਨਾਂ ਵਿੱਚ ਖ਼ੁਸ਼ੀ ਦੀ ਲਹਿਰ ਪਾਣੀ ਜਾ ਰਹੀ ਹੈ। ਹਿੰਗੋਲੀ ਦੀ ਕੁਰੰਦਾ ਮੰਡੀ ਵਿੱਚ ਹਲਦੀ ਦੀ ਕੀਮਤ 19000 ਰੁਪਏ ਪ੍ਰਤੀ ਕੁਇੰਟਲ ਦੱਸੀ ਜਾ ਰਹੀ ਹੈ। ਰਾਜਸਥਾਨ ਦੇ ਨਾਗੌਰ 'ਚ ਜੀਰੇ ਦਾ ਭਾਅ 64 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਿਆ ਹੈ। ਜੀਰੇ ਦੇ ਨਾਲ-ਨਾਲ ਇਸਬਗੋਲ ਦਾ ਭਾਅ ਵੀ ਇਸ ਵਾਰ 27 ਹਜ਼ਾਰ 100 ਰੁਪਏ ਪ੍ਰਤੀ ਕੁਇੰਟਲ ਰਿਹਾ। ਇਸ ਦੇ ਨਾਲ ਹੀ ਸੌਂਫ ਵੀ 28 ਹਜ਼ਾਰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ
ਸੂਤਰਾਂ ਅਨੁਸਾਰ ਐਕਸਚੇਂਜ ਦੇ ਅੰਕੜਿਆਂ ਅਨੁਸਾਰ, 20 ਜੂਨ ਨੂੰ ਹਲਦੀ ਦੀ ਕੀਮਤ ਲਗਭਗ 8,100 ਰੁਪਏ ਪ੍ਰਤੀ ਕੁਇੰਟਲ ਸੀ, ਜੋ 19 ਜੁਲਾਈ ਨੂੰ ਲਗਭਗ 11,500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ। ਹਲਦੀ ਲੰਬੇ ਸਮੇਂ ਤੱਕ ਪੱਕਣ ਵਾਲੀ ਫ਼ਸਲ ਹੈ, ਜੋ ਤਿਆਰ ਹੋਣ ਵਿੱਚ 250-270 ਦਿਨ ਦਾ ਸਮਾਂ ਲੈਂਦੀ ਹੈ। ਹਲਦੀ ਦੀ ਬਿਜਾਈ ਦਾ ਕੰਮ ਆਮ ਤੌਰ 'ਤੇ ਮਾਨਸੂਨ ਦੀ ਸ਼ੁਰੂਆਤ ਨਾਲ ਜੁਲਾਈ ਦੇ ਮਹੀਨੇ ਹੁੰਦਾ ਹੈ ਅਤੇ ਵਾਢੀ ਮਾਰਚ ਵਿੱਚ ਹੁੰਦੀ ਹੈ।
ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8