ਕਾਰੋਬਾਰ ''ਚ ਗਿਰਾਵਟ ਕਾਰਨ ਤੁਰਕੀ ਨੂੰ ਵੱਡਾ ਝਟਕਾ , ਡਿੱਗ ਗਏ ਟਰਕਿਸ਼ ਏਅਰਲਾਈਨਜ਼ ਦੇ ਸ਼ੇਅਰ
Tuesday, May 27, 2025 - 11:13 AM (IST)

ਨਵੀਂ ਦਿੱਲੀ (ਇੰਟ.) - ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦਾ ਅਸਰ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਵੀ ਨਜ਼ਰ ਆਉਣ ਲੱਗਾ ਹੈ ਅਤੇ ਸਭ ਤੋਂ ਵੱਡਾ ਝਟਕਾ ਲੱਗਾ ਹੈ ਤੁਰਕੀ ਦੇ ਟੂਰਿਜ਼ਮ ਅਤੇ ਐਵੀਏਸ਼ਨ ਸੈਕਟਰ ਨੂੰ। ਖਾਸ ਤੌਰ ’ਤੇ ਟਰਕਿਸ਼ ਏਅਰਲਾਈਨਜ਼ ਦੇ ਸ਼ੇਅਰਾਂ ’ਚ ਬੀਤੇ ਇਕ ਮਹੀਨੇ ’ਚ 10 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਉੱਚ ਪੱਧਰ ਤੋਂ ਡਿੱਗੀਆਂ Gold ਦੀਆਂ ਕੀਮਤਾਂ, ਚਾਂਦੀ ਦੇ ਭਾਅ ਵੀ ਟੁੱਟੇ
ਦਰਅਸਲ, ਭਾਰਤ ਨੇ ਹਾਲ ਹੀ ’ਚ ਆਪ੍ਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਅੱਤਵਾਦੀ ਟਿਕਾਣਿਆਂ ’ਤੇ ਕਾਰਵਾਈ ਕੀਤੀ ਸੀ। ਇਸ ਆਪ੍ਰੇਸ਼ਨ ਤੋਂ ਬਾਅਦ ਤੁਰਕੀ ਨੇ ਪਾਕਿਸਤਾਨ ਦਾ ਖੁੱਲ੍ਹ ਕੇ ਸਮਰਥਨ ਕੀਤਾ, ਜਿਸ ਨਾਲ ਭਾਰਤੀ ਲੋਕਾਂ ’ਚ ਨਾਰਾਜ਼ਗੀ ਫੈਲ ਗਈ।
ਇਹ ਵੀ ਪੜ੍ਹੋ : Gold ਖ਼ਰੀਦਣ ਸਮੇਂ Hallmark logo ਦੀ ਥਾਂ ਦੇਖੋ ਇਹ Govt. App, ਨਹੀਂ ਤਾਂ ਸੋਨੇ ਦੀ ਥਾਂ ਖਰੀਦ ਲਓਗੇ ਪਿੱਤਲ!
ਇਸ ਨਾਰਾਜ਼ਗੀ ਦਾ ਸਭ ਤੋਂ ਸਿੱਧਾ ਅਸਰ ਤੁਰਕੀ ਜਾਣ ਵਾਲੇ ਭਾਰਤੀ ਸੈਲਾਨੀਆਂ ’ਤੇ ਪਿਆ। ‘ਮੇਕਮਾਈਟ੍ਰਿਪ’ ਮੁਤਾਬਕ ਸਿਰਫ ਇਕ ਹਫਤੇ ’ਚ ਤੁਰਕੀ ਲਈ ਫਲਾਈਟ ਬੁਕਿੰਗਜ਼ ’ਚ 60 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਕੈਂਸਲੇਸ਼ਨਜ਼ 250 ਫੀਸਦੀ ਤੱਕ ਵਧ ਗਏ ਹਨ।
ਕਿੰਨੀ ਵੱਡੀ ਹੈ ਨੁਕਸਾਨ ਦੀ ਤਸਵੀਰ?
ਈਜ਼ਮਾਈਟ੍ਰਿਪ ਦੇ ਚੇਅਰਮੈਨ ਨਿਸ਼ਾਂਤ ਪਿੱਟੀ ਨੇ ਇਕ ਮੀਡੀਆ ਚੈਨਲ ਨੂੰ ਦੱਸਿਆ ਕਿ 2023 ’ਚ ਲੱਗਭਗ 2.87 ਲੱਖ ਭਾਰਤੀ ਸੈਲਾਨੀ ਤੁਰਕੀ ਗਏ, ਜੋ 2022 ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਹੈ। ਹਰ ਭਾਰਤੀ ਸੈਲਾਨੀ ਔਸਤਨ 1 ਲੱਖ ਤੋਂ 1.3 ਲੱਖ ਰੁਪਏ ਤੱਕ ਤੁਰਕੀ ’ਚ ਖਰਚ ਕਰਦਾ ਹੈ। ਕੁੱਲ ਮਿਲਾ ਕੇ 2023 ’ਚ ਭਾਰਤੀ ਸੈਲਾਨੀਆਂ ਨੇ ਤੁਰਕੀ ’ਚ 3,000 ਕਰੋੜ ਰੁਪਏ ਦੇ ਆਸ-ਪਾਸ ਖਰਚ ਕੀਤਾ। ਹੁਣ ਜਦੋਂ ਵੱਡੀ ਗਿਣਤੀ ’ਚ ਫਲਾਈਟਸ ਕੈਂਸਲ ਹੋ ਰਹੀਆਂ ਹਨ ਅਤੇ ਨਵੀਆਂ ਬੁਕਿੰਗਜ਼ ਵੀ ਰੁਕ ਰਹੀਆਂ ਹਨ, ਤਾਂ ਇਹ ਰਕਮ ਅਗਲੇ ਕੁਝ ਮਹੀਨਿਆਂ ’ਚ ਤੁਰਕੀ ਨੂੰ ਸ਼ਾਇਦ ਹੀ ਮਿਲੇ।
ਇਹ ਵੀ ਪੜ੍ਹੋ : LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ
ਟਰਕਿਸ਼ ਏਅਰਲਾਈਨਜ਼ ਦੇ ਸ਼ੇਅਰ ਕਿਉਂ ਡਿੱਗੇ?
ਟਰਕਿਸ਼ ਏਅਰਲਾਈਨਜ਼ ਦੇ ਸ਼ੇਅਰ 312.75 ਲਿਰਾ ਤੋਂ ਡਿੱਗ ਕੇ 279.75 ਲਿਰਾ ’ਤੇ ਪਹੁੰਚ ਗਏ ਹਨ, ਭਾਵ ਲੱਗਭਗ 10.5 ਫੀਸਦੀ ਦੀ ਗਿਰਾਵਟ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਸੈਲਾਨੀਆਂ ਦੀਆਂ ਫਲਾਈਟਸ ਕੈਂਸਲ ਹੋਣ ਅਤੇ ਨਵੀਆਂ ਬੁਕਿੰਗਜ਼ ਠੱਪ ਪੈਣ ਨਾਲ ਨਿਵੇਸ਼ਕਾਂ ਨੂੰ ਲੱਗਣ ਲੱਗਾ ਹੈ ਕਿ ਅਗਲੀ ਤਿਮਾਹੀ ’ਚ ਕੰਪਨੀ ਦਾ ਮਾਲੀਆ ਡਿੱਗ ਸਕਦਾ ਹੈ।
ਤੁਰਕੀ ਦੇ ਰਾਜਨੀਤਕ ਸਟੈਂਡ ਦਾ ਅਸਰ ਨਾ ਸਿਰਫ ਉਸ ਦੀ ਡਿਪਲੋਮੇਸੀ ’ਤੇ ਪਿਆ ਹੈ, ਸਗੋਂ ਉਸ ਦੀ ਇਕਾਨਮੀ ਅਤੇ ਸ਼ੇਅਰ ਬਾਜ਼ਾਰ ’ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਭਾਰਤ ਦੇ ਸੈਲਾਨੀਆਂ ਲਈ ਇਹ ਇਕ ਮਜ਼ਬੂਤ ਸੁਨੇਹਾ ਵੀ ਹੈ ਕਿ ਉਨ੍ਹਾਂ ਦਾ ਫੈਸਲਾ ਅੰਤਰਰਾਸ਼ਟਰੀ ਕੰਪਨੀਆਂ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ।
ਇਹ ਵੀ ਪੜ੍ਹੋ : ਅਚਾਨਕ ਮਹਿੰਗਾ ਹੋ ਗਿਆ Gold, ਜਾਣੋ ਇਸ ਦਾ ਅਮਰੀਕਾ ਨਾਲ ਕੀ ਹੈ ਸਬੰਧ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8