ਹੋਂਡਾ ਦੇ ਗਾਹਕਾਂ ਨੂੰ ਵੱਡਾ ਝਟਕਾ, ਭਾਰਤ ''ਚ ਬੰਦ ਕੀਤਾ Amaze ਦਾ ਇਹ ਵੇਰੀਐਂਟ
Saturday, May 17, 2025 - 05:50 PM (IST)

ਆਟੋ ਡੈਸਕ- Honda Amaze ਆਪਣੀ ਕੰਸੈਪਟ ਸੇਡਾਨ ਸ਼੍ਰੇਣੀ 'ਚ ਕਾਫੀ ਲੋਕਪ੍ਰਸਿੱਧ ਗੱਡੀ ਹੈ। ਹਾਲਾਂਕਿ, ਵਿਕਰੀ ਦੇ ਅੰਕੜਿਆਂ 'ਚ ਇਹ ਮਾਰੂਤੀ ਸੁਜ਼ੂਕੀ ਡਿਜ਼ਾਇਲ ਤੋਂ ਪਿੱਛੇ ਰਹੀ ਹੈ। ਕੰਪਨੀ ਨੇ ਹਾਲ ਹੀ 'ਚ ਅਮੇਜ਼ ਦਾ ਦੂਜੀ ਜਨਰੇਸ਼ਨ ਮਾਡਲ ਬਾਜ਼ਾਰ 'ਚ ਉਤਾਰਿਆ ਹੈ, ਜਿਸਤੋਂ ਬਾਅਦ ਦੂਜੇ ਜਨਰੇਸ਼ਨ ਦੀ ਵਿਕਰੀ ਹੌਲੀ-ਹੌਲੀ ਘੱਟ ਹੋਣ ਲੱਗੀ ਸੀ। ਸਟਾਕ ਖਤਮ ਹੋਣ ਤਕ ਹੋਂਡਾ ਨੇ ਇਸਦੀ ਵਿਕਰੀ ਜਾਰੀ ਰੱਖੀ। ਆਮਤੌਰ 'ਤੇ ਜਦੋਂ ਕਿਸੇ ਕਾਰ ਦਾ ਨਵਾਂ ਮਾਡਲ ਆਉਂਦਾ ਹੈ ਤਾਂ ਪੁਰਾਣੇ ਮਾਡਲ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਹੁਣ ਹੋਂਡਾ ਨੇ ਅਧਿਕਾਰਤ ਤੌਰ 'ਤੇ ਦੂਜੀ ਜਨਰੇਸ਼ਨ ਦੇ VX ਟ੍ਰਿਮ ਨੂੰ ਭਾਰਤੀ ਬਾਜ਼ਾਰ ਤੋਂ ਹਟਾ ਦਿੱਤਾ ਹੈ।
ਕਿਉਂ ਬੰਦ ਹੋਇਆ Amaze ਦਾ ਦੂਜੀ ਜਨਰੇਸ਼ਨ ਮਾਡਲ
ਹੋਂਡਾ ਨੇ ਪਿਛਲੇ ਸਾਲ ਦਸੰਬਰ 'ਚ ਅਮੇਜ਼ ਦਾ ਤੀਜੀ ਜਨਰੇਸ਼ਨ ਮਾਡਲ ਲਾਂਚ ਕੀਤਾ ਸੀ। ਨਵੇਂ ਮਾਡਲ ਦੇ ਆਉਣ ਤੋਂ ਬਾਅਦ ਵੀ ਕੰਪਨੀ ਭਾਰਤ 'ਚ ਦੂਜੀ ਜਨਰੇਸ਼ਨ ਦੀ ਅਮੇਜ਼ ਦੇ S ਅਤੇ VX ਵੇਰੀਐਂਟਸ ਦੀ ਵਿਕਰੀ ਕਰ ਰਹੀ ਸੀ ਪਰ ਹੁਣ ਨਵੀਂ ਅਮੇਜ਼ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹੋਂਡਾ ਹੌਲੀ-ਹੌਲੀ ਦੂਜੀ ਜਨਰੇਸ਼ਨ ਦੇ ਮਾਡਲ ਨੂੰ ਬੰਦ ਕਰਨ ਵੱਲ ਵਧ ਰਹੀ ਹੈ। ਇਸਦੀ ਸ਼ੁਰੂਆਤ VX ਵੇਰੀਐਂਟ ਨੂੰ ਬੰਦ ਕਰਕੇ ਕੀਤੀ ਗਈ ਹੈ। ਮੌਜੂਦਾ ਸਮੇਂ 'ਚ ਦੂਜੀ ਜਨਰੇਸ਼ਨ ਦੀ ਅਮੇਜ਼ ਦਾ ਸਿਰਫ S ਵੇਰੀਐਂਟ ਹੀ ਵਿਕਰੀ ਲਈ ਉਪਲੱਬਧ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦੀ ਹੀ ਇਸਨੂੰ ਵੀ ਬੰਦ ਕਰ ਦੇਵੇਗੀ, ਹਾਲਾਂਕਿ, ਇਸ ਬਾਰੇ ਹੋਂਡਾ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ।
Amaze S ਵੇਰੀਐਂਟ ਦੀ ਕੀਮਤ ਅਤੇ ਫੀਚਰਜ਼
ਦੂਜੇ ਜਨਰੇਸ਼ਨ ਦੀ ਅਮੇਜ਼ S ਦੇ ਮੈਨੁਅਲ ਟ੍ਰਾਂਸਮਿਸ਼ਨ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 7.62 ਲੱਖ ਰੁਪਏ ਸੀ, ਜਦੋਂਕਿ ਆਟੋਮੈਟਿਕ (CVT) ਵੇਰੀਐਂਟ ਦੀ ਕੀਮਤ ਐਕਸ-ਸ਼ੋਅਰੂਮ ਕੀਮਤ 8.52 ਲੱਖ ਰੁਪਏ ਸੀ। ਪਲੈਟਿਨਮ ਵਾਈਟ ਪਰਲ ਕਲਰ ਆਪਸ਼ਨ ਲਈ ਥੋੜੀ ਜ਼ਿਆਦਾ ਕੀਮਤ ਅਦਾ ਕਰਨੀ ਪੈਂਦੀ ਸੀ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਕਾਰ 'ਚ ਡਿਊਲ ਏਅਰਬੈਗਸ, LED DRLs (ਡੇ-ਟਾਈਮ ਰਨਿੰਗ ਲਾਈਟਸ), LED ਟੇਲ ਲਾਈਟਸ, 14-ਇੰਚ ਦੇ ਵ੍ਹੀਲਸ, ਮੈਨੁਅਲ ਏਅਰ ਕੰਡੀਸ਼ਨਰ (AC), 2-ਡਿਨ ਮਿਊਜ਼ਿਕ ਸਿਸਟਮ ਅਤੇ ਇਲੈਕਟ੍ਰਿਕਲੀ ਐਡਜਟੇਬਲ ORVMs (ਬਾਹਰੀ ਰੀਵਿਊ ਮਿਰਰ) ਵਰਗੇ ਫੀਚਰਜ਼ ਮਿਲਦੇ ਸਨ।
ਇੰਜਣ ਦੀ ਗੱਲ ਕਰੀਏ ਤਾਂ ਦੂਜੀ ਜਨਰੇਸ਼ਨ ਦੀ ਅਮੇਜ਼ S 'ਚ 1.2 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਗਿਆ ਸੀ, ਜੋ 90 PS (ਹਾਰਸ ਪਾਵਰ) ਦੀ ਪਾਵਰ ਅਤੇ 110 Nm (ਨਿਊਟਨ ਮੀਟਰ) ਦਾ ਟਾਰਕ ਪੈਦਾ ਕਰਦਾ ਸੀ। ਇਸ ਵਿਚ 5-ਸਪੀਡ ਮੈਨੁਅਲ ਜਾਂ CVT (ਕੰਟੀਨਿਊਜ਼ਲੀ ਵੇਰੀਏਬਲ ਟ੍ਰਾਂਸਮਿਸ਼ਨ) ਗਿਅਰਬਾਕਸ ਦਾ ਆਪਸ਼ਨ ਮਿਲਦਾ ਸੀ। ਇਹ ਕਾਰ ਰੇਡੀਐਂਟ ਰੈੱਡ ਮਟੈਲਿਕ, ਗੋਲਡਨ ਬ੍ਰਾਊਨ ਮਟੈਲਿਕ, ਲੂਨਰ ਸਿਲਵਰ ਮਟੈਲਿਕ ਅਤੇ ਮੈਚੋਰਾਈਡ ਗ੍ਰੇਅ ਮਟੈਲਿਕ ਵਰਗੇ ਰੰਗ ਆਪਸ਼ਨਾਂ 'ਚ ਉਪਲੱਬਧ ਸੀ।