ਤੁਰਕੀ ਤੇ ਅਜਰਬੈਜਾਨ ਲਈ ਬੁਕਿੰਗ 60 ਫੀਸਦੀ ਡਿੱਗੀ, ਕੈਂਸਲੇਸ਼ਨ ’ਚ ਢਾਈ ਗੁਣਾ ਦਾ ਵਾਧਾ
Thursday, May 15, 2025 - 01:10 PM (IST)

ਨਵੀਂ ਦਿੱਲੀ (ਭਾਸ਼ਾ) - ਸੋਸ਼ਲ ਮੀਡੀਆ ’ਤੇ ਤੁਰਕੀਏ ਅਤੇ ਅਜਰਬੈਜਾਨ ਦੀ ਯਾਤਰਾ ਦੇ ਬਾਈਕਾਟ ਦੇ ਐਲਾਨ ’ਚ ਯਾਤਰਾ ਮੰਚ ਮੇਕਮਾਈਟ੍ਰਿਪ ਨੇ ਕਿਹਾ ਕਿ ਪਿਛਲੇ ਇਕ ਹਫਤੇ ’ਚ ਦੋਵਾਂ ਦੇਸ਼ਾਂ ਲਈ ਬੁਕਿੰਗ ’ਚ 60 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂਕਿ ਕੈਂਸਲੇਸ਼ਨ ’ਚ 250 ਫੀਸਦੀ ਯਾਨੀ ਢਾਈ ਗੁਣਾ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24-23-22-18 ਕੈਰੇਟ Gold ਦੀ ਕੀਮਤ
‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਪਾਕਿਸਤਾਨ ਨੂੰ ‘ਸਮਰਥਨ’ ਦੇਣ ਕਾਰਨ ਪੂਰੇ ਦੇਸ਼ ’ਚ ਤੁਰਕੀਏ ਅਤੇ ਅਜਰਬੈਜਾਨ ਦੀ ਯਾਤਰਾ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Gold ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਸ਼ਾਨਦਾਰ ਮੌਕਾ, ਕੀਮਤਾਂ ਡਿੱਗੀਆਂ, ਚਾਂਦੀ 'ਚ ਵੀ ਭਾਰੀ ਗਿਰਾਵਟ
ਭਾਰਤ ਨੇ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ ’ਚ 9 ਅੱਤਵਾਦੀ ਠਿਕਾਣਿਆਂ ਨੂੰ ਨਸ਼ਟ ਕਰਨ ਲਈ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ‘ਆਪ੍ਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਦਾ ਜਵਾਬ ‘ਆਪ੍ਰੇਸ਼ਨ ਸਿੰਧੂਰ’ ਤਹਿਤ ਦਿੱਤਾ ਗਿਆ। ਤੁਰਕੀਏ ਅਤੇ ਅਜਰਬੈਜਾਨ ਦੋਵਾਂ ਦੇਸ਼ਾਂ ਨੇ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਅੱਤਵਾਦੀ ਠਿਕਾਣਿਆਂ ’ਤੇ ਭਾਰਤ ਦੇ ਹਮਲੇ ਦੀ ਆਲੋਚਨਾ ਕੀਤੀ ਸੀ।
ਇਹ ਵੀ ਪੜ੍ਹੋ : ਆਪਣੀ ਪਤਨੀ ਦੇ ਨਾਂ 'ਤੇ ਕਰਵਾਓ ਘਰ ਦੀ ਰਜਿਸਟਰੀ, ਲੱਖਾਂ ਦੀ ਬਚਤ ਸਮੇਤ ਹੋਣਗੇ ਕਈ ਫ਼ਾਇਦੇ
ਮੇਕਮਾਈਟ੍ਰਿਪ ਦੇ ਪ੍ਰਮੋਟਰ ਨੇ ਕਿਹਾ,“ਪਿਛਲੇ ਇਕ ਹਫਤੇ ’ਚ ਭਾਰਤੀ ਮੁਸਾਫਰਾਂ ਨੇ ਮਜ਼ਬੂਤ ਭਾਵਨਾਵਾਂ ਪ੍ਰਗਟ ਕੀਤੀਆਂ ਹਨ।” ਉਨ੍ਹਾਂ ਕਿਹਾ,“ਆਪਣੇ ਦੇਸ਼ ਦੇ ਨਾਲ ਇਕਜੁੱਟਤਾ ਅਤੇ ਆਪਣੇ ਸ਼ਸਤਰਬੰਦ ਬਲਾਂ ਪ੍ਰਤੀ ਡੂੰਘੇ ਸਨਮਾਨ ਕਾਰਨ ਅਸੀਂ ਇਸ ਭਾਵਨਾ ਦਾ ਮਜ਼ਬੂਤੀ ਨਾਲ ਸਮਰਥਨ ਕਰਦੇ ਹਾਂ ਅਤੇ ਸਾਰਿਆਂ ਨੂੰ ਅਜਰਬੈਜਾਨ ਅਤੇ ਤੁਰਕੀਏ ਦੀ ਬੇਲੋੜੀ ਯਾਤਰਾ ਨਾ ਕਰਨ ਦੀ ਸਲਾਹ ਦਿੰਦੇ ਹਾਂ।”
ਇਹ ਵੀ ਪੜ੍ਹੋ : Gold ਨੇ ਦਿਖਾਏ ਆਪਣੇ ਤੇਵਰ, ਲਗਭਗ 4000 ਰੁਪਏ ਦੀ ਗਿਰਾਵਟ ਤੋਂ ਬਾਅਦ ਫਿਰ ਭਰੀ ਉਡਾਣ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8