ਸ਼ੇਅਰ ਬਾ਼ਜ਼ਾਰ ''ਚ ਗਿਰਾਵਟ : ਸੈਂਸੈਕਸ 271 ਅੰਕ ਟੁੱਟਿਆ ਤੇ ਨਿਫਟੀ ਵੀ 24,945 ਦੇ ਪੱਧਰ ''ਤੇ ਬੰਦ
Monday, May 19, 2025 - 03:48 PM (IST)

ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ। ਅੱਜ ਸੋਮਵਾਰ ਹਫ਼ਤੇ ਦੇ ਪਹਿਲੇ ਦਿਨ ਸੈਂਸੈਕਸ 271.17 ਅੰਕ ਭਾਵ 0.33 ਫ਼ੀਸਦੀ 82,059.42 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ 30 ਦੇ 9 ਸਟਾਕ ਵਾਧੇ ਨਾਲ ਅਤੇ 21 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ ਵੀ 74.35 ਅੰਕ ਭਾਵ 0.30% ਦੀ ਗਿਰਾਵਟ ਨਾਲ 24,945.45 ਦੇ ਪੱਧਰ 'ਤੇ ਬੰਦ ਹੋਇਆ ਹੈ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ ਨੂੰ 8,831.05 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਸੈਂਸੈਕਸ ਦੀਆਂ ਟਾਪ 10 ਕੰਪਨੀਆਂ ’ਚੋਂ 9 ਦਾ ਬਾਜ਼ਾਰ ਪੂੰਜੀਕਰਨ 3.35 ਲੱਖ ਕਰੋੜ ਰੁਪਏ ਵਧਿਆ
ਸੈਂਸੈਕਸ ਦੀਆਂ ਟਾਪ 10 ਸਭ ਤੋਂ ਕੀਮਤੀ ਕੰਪਨੀਆਂ ’ਚੋਂ 9 ਦੇ ਬਾਜ਼ਾਰ ਪੂੰਜੀਕਰਨ ’ਚ ਬੀਤੇ ਹਫਤੇ 3.35 ਲੱਖ ਕਰੋਡ਼ ਰੁਪਏ ਦਾ ਵਾਧਾ ਹੋਇਆ। ਸ਼ੇਅਰ ਬਾਜ਼ਾਰ ’ਚ ਸਾਕਾਰਾਤਮਕ ਰੁਖ ਦੌਰਾਨ ਸਭ ਤੋਂ ਜ਼ਿਆਦਾ ਲਾਭ ’ਚ ਰਿਲਾਇੰਸ ਇੰਡਸਟਰੀਜ਼ ਰਹੀ। ਬੀਤੇ ਹਫਤੇ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਆਈ. ਸੀ. ਆਈ. ਸੀ. ਆਈ. ਬੈਂਕ , ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਇਨਫੋਸਿਸ, ਬਜਾਜ ਫਾਈਨਾਂਸ, ਹਿੰਦੁਸਤਾਨ ਯੂਨੀਲਿਵਰ ਅਤੇ ਆਈ. ਟੀ. ਸੀ. ਦੇ ਬਾਜ਼ਾਰ ਮੁਲਾਂਕਣ ’ਚ ਵਾਧਾ ਹੋਇਆ। ਬੀਤੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2,876.12 ਅੰਕ ਜਾਂ 3.61 ਫੀਸਦੀ ਚੜ੍ਹ ਗਿਆ। ਹਫਤੇ ’ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 1,06,703.54 ਕਰੋਡ਼ ਰੁਪਏ ਵਧ ਕੇ 19,71,139.96 ਕਰੋਡ਼ ਰੁਪਏ ’ਤੇ ਪਹੁੰਚ ਗਿਆ।
ਏਸ਼ੀਆਈ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 255 ਅੰਕ (0.68%) ਡਿੱਗ ਕੇ 37,499 'ਤੇ ਅਤੇ ਕੋਰੀਆ ਦਾ ਕੋਸਪੀ 23 ਅੰਕ (0.9%) ਡਿੱਗ ਕੇ 2,603 'ਤੇ ਬੰਦ ਹੋਇਆ।
ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ ਮਾਮੂਲੀ ਗਿਰਾਵਟ ਨਾਲ 23,333 'ਤੇ ਬੰਦ ਹੋਇਆ। ਚੀਨ ਦਾ ਸ਼ੰਘਾਈ ਕੰਪੋਜ਼ਿਟ 3,367 'ਤੇ ਸਥਿਰ ਰਿਹਾ।
16 ਮਈ ਨੂੰ, ਅਮਰੀਕਾ ਦਾ ਡਾਓ ਜੋਨਸ 332 ਅੰਕ (0.78%) ਦੇ ਵਾਧੇ ਨਾਲ 42,655 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 99 ਅੰਕ ਵਧ ਕੇ 19,211 'ਤੇ ਬੰਦ ਹੋਇਆ। ਐਸ ਐਂਡ ਪੀ 500 ਵਿੱਚ 0.70% ਦੀ ਤੇਜ਼ੀ ਆਈ।
ਸ਼ੁੱਕਰਵਾਰ ਨੂੰ ਬਾਜ਼ਾਰ ਦੀ ਸਥਿਤੀ
ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ, 16 ਮਈ ਨੂੰ ਬਾਜ਼ਾਰ ਵਿੱਚ ਗਿਰਾਵਟ ਆਈ। ਸੈਂਸੈਕਸ 200 ਅੰਕ ਡਿੱਗ ਕੇ 82,330 'ਤੇ ਬੰਦ ਹੋਇਆ। ਨਿਫਟੀ ਵਿੱਚ ਵੀ 42 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਇਹ 25,019 ਦੇ ਪੱਧਰ 'ਤੇ ਬੰਦ ਹੋਇਆ।