ਰਸੋਈ ਦਾ ਰਾਜਾ Tupperware ਹੋਇਆ ਦੀਵਾਲੀਆ

Thursday, Sep 19, 2024 - 12:03 PM (IST)

ਨਵੀਂ ਦਿੱਲੀ (ਇੰਟ.) – ਅਮਰੀਕੀ ਕਿਚਨਵੇਅਰ ਕੰਪਨੀ ਟੱਪਰਵੇਅਰ ਬ੍ਰਾਂਡਸ ਕਾਰਪ ਨੇ ਚੈਪਟਰ 11 ਦੀਵਾਲੀਆਪਨ ਸੁਰੱਖਿਆ ਲਈ ਅਪਲਾਈ ਕੀਤਾ ਹੈ। ਕੰਪਨੀ ਨੇ ਇਹ ਕਦਮ ਲਗਾਤਾਰ ਘਟਦੀ ਵਿਕਰੀ ਅਤੇ ਵਧਦੇ ਮੁਕਾਬਲੇ ਦੇ ਕਾਰਨ ਚੁੱਕਿਆ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਟੱਪਰਵੇਅਰ ਨੇ ਆਪਣੀਆਂ ਜਾਇਦਾਦਾਂ 500 ਮਿਲੀਅਨ ਡਾਲਰ ਤੋਂ 1 ਬਿਲੀਅਨ ਡਾਲਰ ਦੇ ਵਿਚਾਲੇ ਅਤੇ ਦੇਣਦਾਰੀਆਂ 1 ਬਿਲੀਅਨ ਡਾਲਰ ਤੋਂ 10 ਬਿਲੀਅਨ ਡਾਲਰ ਦੇ ਵਿਚਾਲੇ ਦੱਸੀਆਂ ਹਨ।

ਕੰਪਨੀ ਨੂੰ ਕਾਫੀ ਸਮੇਂ ਤੋਂ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 2020 ’ਚ ਟੱਪਰਵੇਅਰ ਨੇ ਕਿਹਾ ਸੀ ਕਿ ਉਸ ਨੂੰ ਆਪਣੇ ਕੰਮ ਨੂੰ ਜਾਰੀ ਰੱਖਣ ’ਚ ਮੁਸ਼ਕਿਲ ਹੋ ਸਕਦੀ ਹੈ। ਜੂਨ 2024 ਤੱਕ ਕੰਪਨੀ ਨੇ ਆਪਣੇ ਆਖਰੀ ਅਮਰੀਕੀ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ, ਜਿਸ ਕਾਰਨ ਲੱਗਭਗ 150 ਲੋਕ ਬੇਰੋਜ਼ਗਾਰ ਹੋ ਗਏ।

ਲੈਂਡਰਜ਼ ਦੇ ਨਾਲ 700 ਮਿਲੀਅਨ ਡਾਲਰ ਤੋਂ ਵੱਧ ਦੇ ਲੋਨ ਨੂੰ ਲੈ ਕੇ ਗੱਲਬਾਤ ਦੇ ਬਾਵਜੂਦ ਟੱਪਰਵੇਅਰ ਦਾ ਕਾਰੋਬਾਰ ਨਹੀਂ ਸੁਧਰ ਸਕਿਆ, ਜਿਸ ਨਾਲ ਕੰਪਨੀ ਨੂੰ ਡੇਲਾਵੇਅਰ ’ਚ ਦੀਵਾਲੀਆਪਨ ਲਈ ਅਪਲਾਈ ਕਰਨਾ ਪਿਆ।

ਕੰਪਨੀ ਦੀ ਸੇਲ ’ਚ ਗਿਰਵਾਟ

ਟੱਪਰਵੇਅਰ ਪਿਛਲੇ 4 ਸਾਲਾਂ ਤੋਂ ਆਪਣੇ ਬਿਜ਼ਨੈੱਸ ਨੂੰ ਮੁੜ ਤੋਂ ਪੱਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੀਜੀ ਤਿਮਾਹੀ 2021 ਤੋਂ ਲੈ ਕੇ ਲਗਾਤਾਰ 6 ਤਿਮਾਹੀਆਂ ਤੱਕ ਕੰਪਨੀ ਦੀ ਸੇਲ ’ਚ ਗਿਰਾਵਟ ਦਰਜ ਕੀਤੀ ਗਈ ਕਿਉਂਕਿ ਮਹਿੰਗਾਈ ਨੇ ਇਸ ਦੇ ਲੋਅ ਅਤੇ ਮਿਡ ਇਨਕਮ ਗਾਹਕਾਂ ਨੂੰ ਖਰੀਦਦਾਰੀ ਤੋਂ ਰੋਕ ਦਿੱਤਾ।


Harinder Kaur

Content Editor

Related News