ਤੁਲਸੀ ਗੈਬਰਡ  ਨੇ ਗੂਗਲ ’ਤੇ 50 ਮਿਲੀਅਨ ਡਾਲਰ ਦਾ ਠੋਕਿਆ ਮੁਕੱਦਮਾ

07/29/2019 9:40:01 AM

ਨਿਊਯਾਰਕ — ਹਵਾਈ ਤੋਂ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਤੁਲਸੀ ਗੈਬਰਡ ਨੇ ਗੂੂਗਲ ਕੰਪਨੀ ’ਤੇ ਮੁਕੱਦਮਾ ਠੋਕਿਆ ਹੈ, ਜਿਸ ’ਚ ਉਸ ਨੇ ਇਲਜ਼ਾਮ ਲਾਇਆ ਹੈ ਕਿ  ਜੂਨ ਵਿਚ ਪਹਿਲੀ ਡੈਮੋਕ੍ਰੇਟਿਕ ਬਹਿਸ ਤੋਂ ਬਾਅਦ ਉਸ ਦੇ ਪ੍ਰਚਾਰ ਖ਼ਾਤੇ ਨੂੰ ਸੰਖੇਪ ਸਮੇਂ ਲਈ ਮੁਅੱਤਲ ਕੀਤਾ ਸੀ।

ਤੁਲਸੀ ਗੈਬਰਡ ਅਤੇ ਉਸ ਦੇ ਚੋਣ ਸਾਥੀ ਗੂਗਲ ਨੂੰ ਚੋਣ ਮੁਹਿੰਮ ’ਚ ਹੋਰ ਦਖ਼ਲ-ਅੰਦਾਜ਼ੀ ਤੋਂ ਰੋਕਣ ਲਈ ਅਦਾਲਤੀ ਹੁਕਮਾਂ ਨੂੰ ਹਾਸਿਲ ਕਰਨ ਲਈ ਯਤਨਸ਼ੀਲ ਹਨ ਅਤੇ ਹੋਏ ਨੁਕਸਾਨ ਲਈ ਘੱਟੋ-ਘੱਟ 50 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕਰ ਰਹੇ ਹਨ। 

ਇਹ ਮਾਮਲਾ ਅਜਿਹਾ ਪਹਿਲਾ ਮਾਮਲਾ ਹੈ, ਜਿਸ ਵਿਚ ਰਾਸ਼ਟਰਪਤੀ ਦੇ ਅਹੁਦੇ ਦੇ ਕਿਸੇ ਉਮੀਦਵਾਰ ਨੇ ਮੁੱਖ ਤਕਨੀਕੀ ਕੰਪਨੀ ਨੂੰ ਅਦਾਲਤ ’ਚ ਘੜੀਸਿਆ ਹੈ। ਰਿਪਬਲਿਕ ਪਾਰਟੀ ਨਾਲ ਸਬੰਧਤ ਕੁਝ ਸ਼ਖ਼ਸੀਅਤਾਂ ਨੇ ਪਿਛਲੇ ਵਰ੍ਹੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਸਨ ਪਰ ਡੈਮੋਕ੍ਰੇਟਿਕ ਪਾਰਟੀ ਦੇ ਕਿਸੇ ਆਗੂ ਨੇ ਕੋਈ ਅਵਾਜ਼ ਬੁਲੰਦ ਨਹੀਂ ਕੀਤੀ ਸੀ।


Related News