TTK ਪ੍ਰੈਸਟੀਜ਼ ਦੀ ਪੰਜ ਸਾਲ ''ਚ ਟਰਨਓਵਰ ਦੁੱਗਣਾ ਕਰਨ ਦੀ ਯੋਜਨਾ

12/07/2019 10:14:52 AM

ਨਵੀਂ ਦਿੱਲੀ—ਰਸੋਈ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਟੀ.ਟੀ.ਕੇ. ਪ੍ਰੈਸਟੀਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀ ਯੋਜਨਾ 2024-25 ਤੱਕ ਟਰਨਓਵਰ ਦੁੱਗਣਾ ਕਰਨ ਦੀ ਹੈ। ਟੀ.ਟੀ.ਕੇ. ਗਰੁੱਪ ਦੇ ਚੇਅਰਮੈਨ ਟੀ.ਟੀ. ਜਗਨਾਥਨ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਵਿੱਤੀ ਸਾਲ 'ਚ ਉਨ੍ਹਾਂ ਨੇ 2,100 ਤੋਂ 2,200 ਕਰੋੜ ਰੁਪਏ ਦੇ ਟਰਨਓਵਰ ਦਾ ਅਨੁਮਾਨ ਹੈ। ਕੰਪਨੀ ਦੀ ਯੋਜਨਾ ਵੰਡ ਨੈੱਟਵਰਕ ਦਾ ਵਿਸਤਾਰ ਕਰਨ ਦੀ ਵੀ ਹੈ। ਉਸ ਨੂੰ ਤੇਜ਼ੀ ਨਾਲ ਵਧ ਰਹੇ ਆਨਲਾਈਨ ਮਾਧਿਅਮਾਂ ਦੇ ਰਾਹੀਂ ਜ਼ਿਆਦਾ ਵਿੱਕਰੀ ਦੀ ਵੀ ਉਮੀਦ ਹੈ। ਟੀ.ਟੀ.ਕੇ. ਪ੍ਰੈਸਟੀਜ਼ ਨੇ 'ਸਵੱਛ' ਨਾਂ ਨਾਲ ਪ੍ਰੈੱਸ਼ਰ ਕੁੱਕਰ ਦੀ ਇਕ ਨਵੀਂ ਲੜੀ ਦੀ ਪੇਸ਼ਕਸ਼ ਕੀਤੀ। ਇਸ ਨੂੰ ਗੈਸ ਸਟੋਵ ਦੇ ਨਾਲ ਹੀ ਇੰਡਕਸ਼ਨ ਚੂੱਲ੍ਹੇੇ 'ਤੇ ਵੀ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਇਸ ਦੀ ਕੀਮਤ 1325 ਰੁਪਏ ਤੋਂ ਸ਼ੁਰੂ ਹੈ।


Aarti dhillon

Content Editor

Related News