ਟ੍ਰਾਈ ਨੇ ਦੂਰਸੰਚਾਰ ਕੰਪਨੀਆਂ ਦੀ ਕੱਸੀ ਨਕੇਲ, ਕਿਹਾ- ਮੋਬਾਈਲ ਟੈਰਿਫ ਬਾਰੇ ਗਾਹਕਾਂ ਨੂੰ ਦਿਓ ਸਪੱਸ਼ਟ ਜਾਣਕਾਰੀ

09/19/2020 5:59:16 PM

ਨਵੀਂ ਦਿੱਲੀ — ਟੈਲੀਕਾਮ ਰੈਗੂਲੇਟਰ ਟ੍ਰਾਈ ਨੇ ਸ਼ੁੱਕਰਵਾਰ ਨੂੰ ਟੈਲੀਕਾਮ ਕੰਪਨੀਆਂ ਦੁਆਰਾ ਟੈਰਿਫ ਸਕੀਮਾਂ ਦੇ ਪ੍ਰਕਾਸ਼ਨ ਨਾਲ ਜੁੜੀ ਇਸ਼ਤਿਹਾਰਬਾਜ਼ੀ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਨਾਲ ਗਾਹਕਾਂ ਨੂੰ ਇਹ ਫੈਸਲਾ ਕਰਨ ਵਿਚ ਸਹਾਇਤਾ ਮਿਲੇਗੀ ਕਿ ਉਨ੍ਹਾਂ ਲਈ ਕਿਹੜੀ ਯੋਜਨਾ ਬਿਹਤਰ ਹੈ ਅਤੇ ਉਹ ਇਸ ਦੇ ਅਧੀਨ ਕਿਹੜੀਆਂ ਸਹੂਲਤਾਂ ਮਿਲਣ ਜਾ ਰਹੀਆਂ ਹਨ।

ਕਈ ਵਾਰ ਕੰਪਨੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਸਪਸ਼ਟ ਹੁੰਦੀ ਹੈ ਜਾਂ ਇਸ ਵਿਚ ਕੁਝ ਅੰਤਰ ਛੁਪੇ ਹੁੰਦੇ ਹਨ, ਜਿਸ ਨੂੰ ਗਾਹਕ ਆਸਾਨੀ ਨਾਲ ਨਹੀਂ ਸਮਝ ਸਕਦੇ। ਗਾਹਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਟਰਾਈ ਨੇ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਸਾਰੇ ਗਾਹਕਾਂ ਲਈ 15 ਦਿਨਾਂ ਦੇ ਅੰਦਰ-ਅੰਦਰ ਟੈਰਿਫ ਪਲਾਨ ਅਤੇ ਇਸ ਨਾਲ ਸੰਬੰਧਿਤ ਹੋਰ ਜਾਣਕਾਰੀ ਪ੍ਰਕਾਸ਼ਿਤ ਕਰਨ। ਉਨ੍ਹਾਂ ਨੂੰ ਇਹ ਸਾਰੀ ਜਾਣਕਾਰੀ ਆਪਣੇ ਗਾਹਕ ਦੇਖਭਾਲ ਕੇਂਦਰਾਂ, ਪ੍ਰਚੂਨ ਦੁਕਾਨਾਂ ਅਤੇ ਅਜਿਹੇ ਸਾਰੇ ਸਥਾਨਾਂ 'ਤੇ ਦੇਣੀ ਪਏਗੀ ਜਿਥੇ ਕੰਪਨੀ ਅਤੇ ਗਾਹਕਾਂ ਦਾ ਸਿੱਧਾ ਸੰਪਰਕ ਹੁੰਦਾ ਹੈ।

ਇਹ ਵੀ ਦੇਖੋ: 'ਡਿਫ਼ੈਸ ਕੰਟੀਨ' 'ਚ ਭਾਰਤੀ ਉਤਪਾਦਾਂ ਦੀ ਵਿਕਰੀ ਸਬੰਧੀ ਰੱਖਿਆ ਮਹਿਕਮਾ ਦਾ ਬਿਆਨ ਆਇਆ ਸਾਹਮਣੇ

ਕਾਲ ਦੀ ਗਿਣਤੀ , ਡਾਟਾ , ਐਸ.ਐਮ.ਐਸ., ਇਸ ਦੀਆਂ ਦਰਾਂ, ਵਰਤੋਂ ਦੀ ਸਮਾਂ ਮਿਆਦ ਅਤੇ ਜ਼ਿਆਦਾ ਵਰਤੋਂ ਦੇ ਮਾਮਲੇ ਵਿਚ ਡਾਟਾ ਦੀ ਗਤੀ ਆਦਿ ਦੀ ਜਾਣਕਾਰੀ ਕੰਪਨੀਆਂ ਨੂੰ ਗਹਾਕਾਂ ਤੱਕ ਸਪੱਸ਼ਟ ਪਹੁੰਚਾਣੀ ਹੋਵੇਗੀ। ਕਿਰਾਇਆ, ਜਮ੍ਹਾਂ ਰਕਮ, ਕਨੈਕਸ਼ਨ ਚਾਰਜ, ਟਾਪ-ਅਪ ਨਾਲ ਸਬੰਧਤ ਖਰਚੇ ,ਪੋਸਟਪੇਡ ਸੇਵਾਵਾਂ, ਟੈਰਿਫ ਵਾਊਚਰ ਸਮੇਤ ਹੋਰ ਵੇਰਵਿਆਂ ਦੀ ਜਾਣਕਾਰੀ ਵੀ ਕੰਪਨੀ ਨੂੰ ਸਪੱਸ਼ਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਦੇਖੋ: ਕੋਰੋਨਾ ਕਾਲ 'ਚ ਬੇਸ਼ੁਮਾਰ ਵਧੀ ਇਨ੍ਹਾਂ ਅਰਬਪਤੀਆਂ ਦੀ ਦੌਲਤ; ਕਰੋੜਾਂ ਲੋਕਾਂ ਨੂੰ ਪਏ ਰੋਟੀ ਦੇ ਲਾਲੇ

ਜਾਣੋ ਕੀ ਹੈ ਪੂਰਾ ਮਾਮਲਾ

ਰੈਗੂਲੇਟਰ ਨੇ ਵੋਡਾਫੋਨ-ਆਈਡੀਆ ਲਿਮਟਿਡ (ਵੀਆਈਐਲ) ਦੀ ਰੈਡਐਕਸ ਯੋਜਨਾ 'ਤੇ ਸਵਾਲ ਖੜ੍ਹੇ ਕੀਤੇ ਸਨ। ਟ੍ਰਾਈ ਨੇ ਇਸ ਯੋਜਨਾ ਬਾਰੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਟਰਾਈ ਨੇ ਕਿਹਾ ਕਿ ਇਹ ਗੁੰਮਰਾਹਕੁੰਨ ਹੈ ਅਤੇ ਰੈਗੂਲੇਟਰੀ ਢਾਂਚੇ ਦੇ ਅਨੁਕੂਲ ਨਹੀਂ ਹੈ। ਇਸ ਤੋਂ ਬਾਅਦ ਵੋਡਾਫੋਨ-ਆਈਡੀਆ ਨੇ ਇਸ ਯੋਜਨਾ ਨੂੰ ਬੰਦ ਕਰ ਦਿੱਤਾ ਸੀ ।

ਇਹ ਵੀ ਦੇਖੋ: ਕੋਰੋਨਾ ਆਫ਼ਤ ਕਾਰਨ ਕੰਪਨੀਆਂ ਤਨਖ਼ਾਹ ਸਬੰਧੀ ਨਿਯਮਾਂ 'ਚ ਕਰਨਗੀਆਂ ਇਹ ਬਦਲਾਅ


Harinder Kaur

Content Editor

Related News