ਘਰ 'ਚ ਪਏ ਸੋਨੇ ਦੀ ਟ੍ਰੇਡਿੰਗ ਨਾਲ ਮੁਨਾਫ਼ਾ ਕਮਾਉਣ ਦਾ ਸੁਨਹਿਰੀ ਮੌਕਾ, ਜਾਣੋ ਕਿਵੇਂ

Thursday, May 20, 2021 - 07:37 PM (IST)

ਨਵੀਂ ਦਿੱਲੀ - ਭਾਰਤੀ ਸੱਭਿਆਚਾਰ ਵਿਚ ਸੋਨਾ ਨਿਵੇਸ਼ ਲਈ ਅਤੇ ਦਿਨ-ਤਿਉਹਾਰ ਦੇ ਨਾਲ ਵਿਆਹ-ਸ਼ਾਦੀ ਦੇ ਸੀਜ਼ਨ ਵਿਚ ਖ਼ਰੀਦਿਆ ਜਾਂਦਾ ਹੈ। ਭਾਰਤ ਦੇਸ਼ ਨੂੰ ਕਿਸੇ ਸਮੇਂ ਸੋਨੇ ਦੀ ਚੀੜ੍ਹੀ ਵੀ ਕਿਹਾ ਜਾਂਦਾ ਸੀ। ਇਸ ਲਈ ਭਾਰਤ ਦੇ ਤਕਰੀਬਨ ਹਰ ਘਰ ਵਿਚ ਸੋਨਾ ਮਿਲ ਹੀ ਜਾਵੇਗਾ। ਸੋਨਾ ਕਈ ਸਾਲਾਂ ਤੱਕ ਘਰਾਂ ਵਿਚ ਪਿਆ ਰਹਿੰਦਾ ਹੈ ਅਤੇ ਇਹ ਕਿਸੇ ਖ਼ਾਸ ਮੌਕੇ ਹੀ ਬਾਹਰ ਨਿਕਲਦਾ ਹੈ। ਹੁਣ ਤੁਸੀਂ ਇਸ ਸੋਨੇ ਦੀ ਸਹਾਇਤਾ ਦੇ ਨਾਲ ਕਮਾਈ ਵੀ ਕਰ ਸਕਦੇ ਹੋ।  ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ(ਸੇਬੀ) ਵਲੋਂ ਪ੍ਰਸਤਾਵਿਤ ਗੋਲਡ ਐਕਸਚੇਂਜ ਦੇ ਖਰੜੇ ਵਿਚ ਇਸ ਲਈ ਵਿਵਸਥਾ ਕੀਤੀ ਹੈ। ਇਸ ਨਾਲ ਤੁਸੀਂ ਆਪਣੇ ਘਰ ਵਿਚ ਪਏ ਸੋਨੇ ਨੂੰ ਇਲੈਕਟ੍ਰਾਨਿਕ ਗੋਲਡ ਰਿਸਿਪਟ(ਈ.ਜੀ.ਆਰ.) ਵਿਚ ਪਰਵਰਤਿਤ ਹੋ ਜਾਵੇਗੀ ਅਤੇ ਇਨ੍ਹਾਂ ਦੀ ਈ.ਜੀ.ਆਰ. ਸ਼ੇਅਰਾਂ ਵਾਂਗ ਟ੍ਰੇਡਿੰਗ ਹੋ ਸਕੇਗੀ ਅਤੇ ਜਦੋਂ ਵੀ ਤੁਹਾਨੂੰ ਆਪਣਾ ਸੋਨਾ ਵਾਪਸ ਚਾਹੀਦਾ ਹੋਵੇਗਾ ਤਾਂ ਇਹ ਈ.ਜੀ.ਆਰ. ਮੁੜ ਤੋਂ ਫੀਜ਼ੀਕਲ ਗੋਲਡ ਵਿਚ ਤਬਦੀਲ ਹੋ ਸਕੇਗੀ।

ਆਓ ਜਾਣਦੇ ਹਾਂ ਸੋਨੇ ਨਾਲ ਗੋਲਡ ਐਕਸਚੇਂਜ ਵਿਚ ਟ੍ਰੇਡਿੰਗ ਕਿਵੇਂ ਹੋ ਸਕੇਗੀ

ਸੋਨੇ ਨੂੰ ਈ.ਜੀ.ਆਰ. ਵਿਚ ਤਬਦੀਲ ਕਰਨ ਲਈ ਸੇਬੀ ਵਾਲਟ ਮੈਨੇਜਰ ਦੀ ਨਿਯੁਕਤੀ ਕਰੇਗਾ। ਨਿਵੇਸ਼ਕ ਇਸ ਵਾਲਟ ਮੈਨੇਜਰ ਕੋਲ ਜਾਣਗੇ ਅਤੇ ਇਹ ਵਾਲਟ ਮੈਨੇਜਰ ਤੁਹਾਡੀ ਬੇਨਤੀ ਈ.ਜੀ.ਆਰ. ਜਾਰੀ ਕਰਨ ਦੇ ਬਾਅਦ ਡਿਪਾਜ਼ਟਰੀ ਇਸ ਰਿਕਵੈਸਟ 'ਤੇ ਇੰਟਰਨੈਸ਼ਨਲ ਸਕਿਓਰਿਟੀ ਆਈ.ਡੀ. ਨੰਬਰ( ਆਈ.ਐਸ.ਆਈ.ਇਨ.)  ਜਾਰੀ ਕਰੇਗੀ। ਇਹ ਨੰਬਰ ਜਾਰੀ ਹੋਣ ਤੋਂ ਬਾਅਦ ਈ.ਜੀ.ਆਰ. ਐਕਸਚੇਂਜ ਐਕਸਚੇਂਜ 'ਚ ਟ੍ਰੇਡ ਕੀਤੇ ਜਾ ਸਕਣਗੇ।

ਫਿਲਹਾਲ ਸੇਬੀ ਸ਼ੁਰੂਆਤੀ ਪੜਾਅ ਵਿਚ ਘੱਟ ਤੋਂ ਘੱਟ 50 ਗ੍ਰਾਮ ਸੋਨੇ ਨੂੰ ਈ.ਜੀ.ਆਰ. 'ਚ ਤਬਦੀਲ ਕਰਕੇ ਇਸ ਦੀ ਟ੍ਰਡਿੰਗ ਕੀਤੀ ਜਾ ਸਕੇਗੀ ਪਰ ਸੇਬੀ ਨੇ ਇਸ ਦੇ ਨਾਲ ਇਹ ਵੀ ਕਿਹਾ ਹੈ ਕਿ ਛੋਟੇ ਨਿਵੇਸ਼ਕਾਂ ਨੂੰ ਜੋੜਣ ਲਈ ਉਹ 5 ਗ੍ਰਾਮ ਅਤੇ 10 ਗ੍ਰਾਮ ਸੋਨੇ ਦੇ ਈ.ਜੀ.ਆਰ. ਵੀ ਜਾਰੀ ਕਰੇਗਾ।
ਗੋਲਡ ਐਕਸਚੇਂਜ  ਵਿਚ ਸਟਾਕ ਐਕਸਚੇਂਜ ਦੀ ਤਰਜ 'ਤੇ ਫਾਰਨ ਪੋਰਟਫੋਲਿਓ ਇਨਵੈਸਟਰ, ਸੋਨੇ ਅਤੇ ਚਾਂਦੀ ਦੇ ਵੱਡੇ ਕਾਰੋਬਾਰੀ, ਬੈਂਕ ਅਤੇ ਆਮ ਲੋਕ ਸੋਨੇ ਦੀ ਟ੍ਰੇਡਿੰਗ ਕਰ ਸਕਣਗੇ। ਹਾਲਾਂਕਿ ਸੋਨੇ ਦੀ ਟ੍ਰੇਡਿੰਗ ਕਰਨ ਲਈ ਦੇਸ਼ ਵਿਚ ਪਹਿਲਾਂ ਤੋਂ ਮਲਟੀ ਕਮੋਡਿਟੀ ਐਕਸਚੇਂਜ ਹੈ ਪਰ ਉਥੇ ਵਾਇਦਾ ਕਾਰੋਬਾਰ ਹੁੰਦਾ ਹੈ ਅਤੇ ਇਸ ਐਕਸਚੇਂਜ ਵਿਚ ਸਪੌਟ ਕਾਰੋਬਾਰ ਹੋਵੇਗਾ ਅਤੇ ਇਸ ਐਕਸਚੇਂਜ ਨਾਲ ਦੇਸ਼ ਵਿਚ ਸੋਨੇ ਦਾ ਇਕ ਰੇਟ ਬਣਾਉਣ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ: ਭਾਰਤੀ ਉਦਯੋਗ ਕੋਰੋਨਾ ਆਫ਼ਤ ਦਰਮਿਆਨ ਆਪਣੇ ਮੁਲਾਜ਼ਮਾਂ ਦੀ ਸਹਾਇਤਾ ਲਈ ਆਇਆ ਅੱਗੇ

ਈ.ਜੀ.ਆਰ. ਨੂੰ ਵਾਪਸ ਸੋਨੇ ਵਿਚ ਤਬਦੀਲ ਕਰਨ ਲਈ ਨਿਵੇਸ਼ਕ ਨੂੰ ਆਪਣੇ ਈ.ਜੀ.ਆਰ. ਵਾਲਟ ਮੈਨੇਜਰ ਨੂੰ ਸਰੰਡਰ ਕਰਨੇ ਪੈਣਗੇ ਅਤੇ ਵਾਲਟ ਮੈਨੇਜਰ ਇਨ੍ਹਾਂ ਦੀ ਕੀਮਤ ਦੇ ਆਧਾਰ 'ਤੇ ਫਿਜ਼ੀਕਲ ਸੋਨੇ ਦੀ ਡਿਲਵਰੀ ਕਰੇਗਾ। 

ਟੈਕਸ 

ਟੈਕਸ ਵਿਵਸਥਾ ਲਈ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਇਹ ਈ.ਜੀ.ਆਰ. ਐਕਸਚੇਂਜ 'ਚ ਟ੍ਰੇਡ ਹੋਣਗੇ, ਲਿਹਾਜ਼ਾ ਇਨ੍ਹਾਂ 'ਤੇ ਸਕਿਓਰਿਟੀ ਟਰਾਂਜੈਕਸ਼ਨ ਯੈਕਸ ਭਾਵ ਐਸ.ਟੀ.ਟੀ. ਲੱਗੇਗਾ ਅਤੇ ਜੇ ਈ.ਜੀ.ਆਰ ਨੂੰ ਟੈਕਸ ਵਿਚ ਤਬਦੀਲ ਕੀਤਾ ਜਾਵੇਗਾ ਅਤੇ ਇਸ 'ਤੇ ਜੀ.ਐਸ.ਟੀ. ਵੀ ਲੱਗੇਗਾ।

ਇਹ ਵੀ ਪੜ੍ਹੋ: TVS ਐਨਟਾਰਕ ਨੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਕ ਲੱਖ ਵਿਕਰੀ ਦਾ ਆਂਕੜਾ ਪਾਰ ਕੀਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News