ਕੱਚੇ ਤੇਲ ਦਾ ਆਯਾਤ ਵਧਣ ਕਾਰਨ ਦੇਸ਼ ਦਾ ਵਪਾਰਕ ਘਾਟਾ ਵਧ ਕੇ 27.98 ਅਰਬ ਡਾਲਰ ਤੱਕ ਪਹੁੰਚਿਆ
Thursday, Sep 15, 2022 - 05:40 PM (IST)
ਨਵੀਂ ਦਿੱਲੀ : ਅਗਸਤ ਵਿਚ ਦੇਸ਼ ਦਾ ਵਸਤੂਆਂ ਦੇ ਆਯਾਤ 'ਚ 1.62 ਫ਼ੀਸਦੀ ਦਾ ਮਾਮੂਲੀ ਵਾਧਾ ਹੋਇਆ। ਇਸ ਵਾਧੇ ਨਾਲ ਹੀ ਇਹ 33.92 ਅਰਬ ਡਾਲਰ ਤੱਕ ਪਹੁੰਚ ਗਿਆ। ਫਿਰ ਆਯਾਤ 37.28 ਫ਼ੀਸਦੀ ਵਾਧੇ ਨਾਲ 61.9 ਅਰਬ ਡਾਲਰ ਤੱਕ ਪਹੁੰਚ ਗਿਆ। ਇਸ ਦੌਰਾਨ ਹੀ ਦੇਸ਼ ਵਿਚ ਕੱਚੇ ਤੇਲ ਭਾਰੀ ਆਯਾਤ ਹੋਇਆ। ਆਯਾਤ ਵਿਚ ਆਏ ਇਸ ਉਛਾਲ ਕਾਰਨ ਦੇਸ ਦਾ ਵਪਾਰਕ ਘਾਟਾ ਵਧ ਕੇ 27.98 ਅਰਬ ਡਾਲਰ ਤੱਕ ਪਹੁੰਚ ਗਿਆ।
ਵਪਾਰ ਮੰਤਰਾਲਾ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ ਸਾਲ ਅਗਸਤ ਵਿਚ 33.38 ਅਰਬ ਡਾਲਰ ਦਾ ਨਿਰਯਾਤ ਹੋਇਆ ਸੀ। ਆਯਾਤ 45.09 ਅਰਬ ਡਾਲਰ ਅਤੇ ਵਪਾਰ ਘਾਟਾ 11.71 ਅਰਬ ਡਾਲਰ ਸੀ। ਚਾਲੂ ਵਿੱਤੀ ਸਾਲ ਵਿਚ ਅਪ੍ਰੈਸ-ਅਗਸਤ 'ਚ 318 ਅਰਬ ਡਾਲਰ ਦਾ ਆਯਾਤ ਕੀਤਾ ਗਿਆ ਜੋ 2021-2022 ਦੇ ਸਮੇਂ ਤੋਂ 45.74 ਫ਼ੀਸਦੀ ਵੱਧ ਹੈ। 2022-23 ਦੇ ਸ਼ੁਰੂਆਤੀ ਪੰਜ ਮਹੀਨਿਆਂ ਵਿਚ ਵਪਾਰ ਘਾਟਾ 131.5 ਫ਼ੀਸਦੀ ਤੋਂ ਵਧ ਕੇ 124.52 ਅਰਬ ਡਾਲਰ ਤੱਕ ਪਹੁੰਚ ਗਿਆ।