ਟੋਇਟਾ ਕਿਰਲੋਸਕਰ ਨੇ ਰੂਮੀਅਨ ਦੇ ਸਾਰੇ ਵੇਰੀਐਂਟਸ ’ਤੇ ਸਟੈਂਡਰਡ ਤੌਰ ’ਤੇ 6 ਏਅਰਬੈਗਸ ਦੇ ਕੇ ਵਧਾਈ ਸੁਰੱਖਿਆ
Wednesday, Sep 24, 2025 - 11:24 AM (IST)

ਬੈਂਗਲੁਰੂ (ਬਿਜ਼ਨੈੱਸ ਨਿਊਜ਼) - ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਆਪਣੇ ਲੋਕਪ੍ਰਿਯ ਫੈਮਿਲੀ ਵ੍ਹੀਕਲ, ਟੋਇਟਾ ਰੂਮੀਅਨ ’ਚ ਮਹੱਤਵਪੂਰਨ ਸੁਧਾਰ ਦਾ ਐਲਾਨ ਕੀਤਾ ਹੈ। ਕੰਪਨੀ ਦਾ ਇਹ ਕਦਮ ਇਸ ਦੀ ਮਜ਼ਬੂਤ ਸੁਰੱਖਿਆ ਨੀਤੀ ਅਤੇ ਗਾਹਕਾਂ ’ਤੇ ਸਭ ਤੋਂ ਵੱਧ ਧਿਆਨ ਦੇਣ ਦੇ ਇਸ ਦੇ ਨਜ਼ਰੀਏ ਨਾਲ ਮੇਲ ਖਾਂਦਾ ਹੈ।
ਇਹ ਵੀ ਪੜ੍ਹੋ : UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ
ਟੀ. ਕੇ. ਐੱਮ. ਨੇ ਰੂਮੀਅਨ ਦੇ ਸਾਰੇ ਵੇਰੀਐਂਟਸ ’ਚ 6 ਏਅਰਬੈਗਸ (ਫਰੰਟ, ਸਾਈਡ ਅਤੇ ਕਰਟੇਨ ਸ਼ੀਲਡ) ਪੇਸ਼ ਕੀਤੇ ਹਨ। ਟੋਇਟਾ ਨੇ ਟਾਪ ਵੀ ਗ੍ਰੇਡ ’ਚ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (ਟੀ. ਪੀ. ਐੱਮ. ਐੱਸ.) ਪੇਸ਼ ਕੀਤਾ ਹੈ । ਇਹ ਐਡਵਾਂਸਡ ਫੀਚਰ ਟਾਇਰ ਦੇ ਦਬਾਅ ਦੀ ਲਗਾਤਾਰ ਨਿਗਰਾਨੀ ਕਰਦਾ ਹੈ, ਜਿਸ ਨਾਲ ਸੁਰੱਖਿਆ, ਈਂਧਨ ਯੋਗਤਾ ਅਤੇ ਸਹੂਲਤ ਵੱਧਦੀ ਹੈ। ਇਹ ਫੀਚਰਜ਼ ਰੂਮੀਅਨ ਨੂੰ ਭਾਰਤੀ ਪਰਿਵਾਰਾਂ ਲਈ ਇਕ ਤਕਨੀਕੀ ਤੌਰ ’ਤੇ ਉੱਨਤ ਐੱਮ. ਪੀ. ਵੀ. ਦੇ ਤੌਰ ’ਤੇ ਮਜ਼ਬੂਤ ਬਣਾਉਂਦੇ ਹਨ।
ਇਹ ਵੀ ਪੜ੍ਹੋ : ICICI ਬੈਂਕ ਦੇ ਗਾਹਕਾਂ ਲਈ ਤੋਹਫ਼ਾ, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ
ਟੋਇਟਾ ਰੂਮੀਅਨ ਆਕਰਸ਼ਕ ਡਿਜ਼ਾਈਨ ਨਾਲ 7-ਸੀਟਰ ਦੀ ਸਹੂਲਤ ਨੂੰ ਜੋੜਦਾ ਹੈ। ਇਸ ਦੀ ਪ੍ਰੀਮੀਅਮ ਕਰੋਮ ਗ੍ਰਿਲ, ਪ੍ਰੋਜੈਕਟਰ ਹੈਡਲੈਂਪ, ਐੱਲ. ਈ. ਡੀ. ਟੇਲ ਲੈਂਪ ਅਤੇ ਡਿਊਲ-ਟੋਨ ਅਲਾਏ ਵ੍ਹੀਲ ਇਸ ਨੂੰ ਆਧੁਨਿਕ ਪਰਿਵਾਰਾਂ ਲਈ ਸਟਾਈਲਿਸ਼ ਬਣਾਉਂਦੇ ਹਨ।
ਇਹ ਵੀ ਪੜ੍ਹੋ : UPI ਯੂਜ਼ਰਸ ਲਈ Alert ! 3 ਨਵੰਬਰ ਤੋਂ ਲਾਗੂ ਹੋਣਗੇ NPCI ਦੇ ਨਵੇਂ ਨਿਯਮ
ਇਹ ਵੀ ਪੜ੍ਹੋ : ਦੁਕਾਨਦਾਰ ਨਹੀਂ ਦੇ ਰਹੇ GST ਕਟੌਤੀ ਦਾ ਲਾਭ ਤਾਂ ਇਥੇ ਕਰੋ ਸ਼ਿਕਾਇਤ; ਹੋਵੇਗੀ ਸਖ਼ਤ ਕਾਰਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8