ਟੋਇਟਾ ਨੇ 25 ਏਕੜ ’ਚ ਬਣਾਇਆ ਈਕੋ ਪਾਰਕ, 42000 ਬੱਚਿਆਂ ਨੂੰ ਦਿੱਤੀ ਵਾਤਾਵਰਣ ਦੀ ਟ੍ਰੇਨਿੰਗ

Monday, Sep 02, 2024 - 11:54 AM (IST)

ਟੋਇਟਾ ਨੇ 25 ਏਕੜ ’ਚ ਬਣਾਇਆ ਈਕੋ ਪਾਰਕ, 42000 ਬੱਚਿਆਂ ਨੂੰ ਦਿੱਤੀ ਵਾਤਾਵਰਣ ਦੀ ਟ੍ਰੇਨਿੰਗ

ਜਲੰਧਰ (ਨਰੇਸ਼ ਕੁਮਾਰ) - ਵਾਤਾਵਰਣ ਸੁਰੱਖਿਆ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ ਟੋਇਟਾ ਨੇ ਆਪਣੇ ਕੈਂਪਸ ’ਚ 25 ਏਕਡ਼ ਭੂਮੀ ’ਤੇ ਈਕੋ ਪਾਰਕ ਦੀ ਸਥਾਪਨਾ ਕੀਤੀ ਹੈ। ਇਸ ਈਕੋ ਪਾਰਕ ’ਚ 17 ਵਿੱਦਿਅਕ ਥੀਮ ਪਾਰਕ ਸ਼ਾਮਲ ਹਨ। ਕੰਪਨੀ ਇਸ ਪਾਰਕ ’ਚ ਹੁਣ ਤੱਕ 42 ਹਜ਼ਾਰ ਸਟੂਡੈਂਟਸ ਨੂੰ ਬੂਟੇ ਲਾਉਣ ਦੀ ਟ੍ਰੇਨਿੰਗ ਦੇ ਚੁੱਕੀ ਹੈ। ਕੰਪਨੀ ਨੇ ਇਸ ਲਈ ਕਰੀਬ 30 ਕਰੋਡ਼ ਰੁਪਏ ਦਾ ਫੰਡ ਰੱਖਿਆ ਹੈ ਅਤੇ ਇਸ ਫੰਡ ਨੂੰ ਇਸ ਪਾਰਕ ਦੀ ਮੇਂਟੀਨੈਂਸ ਅਤੇ ਟ੍ਰੇਨਿੰਗ ਲਈ ਖਰਚ ਕੀਤਾ ਜਾਂਦਾ ਹੈ।

ਕੰਪਨੀ ਵੱਲੋਂ ਇਸ ਪਾਰਕ ਦੇ ਨਿਰਮਾਣ ਅਤੇ ਰੱਖ-ਰਖਾਅ ਲਈ ਵਾਤਾਵਰਣ ਮਾਹਿਰ ਨਿਯੁਕਤ ਕੀਤੇ ਗਏ ਹਨ। ਇਹ ਮਾਹਿਰ ਕਰਨਾਟਕ ਇਕ ਪਿੰਡ ਅਤੇ ਸ਼ਹਿਰਾਂ ਦੇ ਸਕੂਲਾਂ ’ਚ ਜਾ ਕੇ ਬੱਚਿਆਂ ਨੂੰ ਇਸ ਸਕੂਲ ’ਚ ਲੈ ਕੇ ਆਉਂਦੇ ਹਨ। ਇਸ ਈਕੋ ਪਾਰਕ ’ਚ ਬੱਚਿਆਂ ਨੂੰ ਬੈਂਗਲੁਰੂ ਅਤੇ ਕਰਨਾਟਕ ਦੇ ਹੋਰ ਇਲਾਕਿਆਂ ’ਚ ਪਾਏ ਜਾਣ ਵਾਲੇ ਬੂਟਿਆਂ ਅਤੇ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਮ ਜਮਾਤ ਦੀ ਤਰ੍ਹਾਂ ਜਮਾਤ ’ਚ ਬਿਠਾ ਕੇ ਇਸ ਵਿਸ਼ੇ ’ਚ ਪੜ੍ਹਾਇਆ ਜਾਂਦਾ ਹੈ।

ਈਕੋ ਪਾਰਕ ’ਚ ਵਿਜ਼ਿਟ ਕਰਨ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਸਕੂਲ ਜਾਂ ਪਿੰਡ ’ਚ ਇਕ ਨਿਸ਼ਚਿਤ ਜਗ੍ਹਾ ਨੂੰ ਕੁਦਰਤੀ ਤੌਰ ’ਤੇ ਡਿਵੈੱਲਪ ਕਰਨ ਦਾ ਟੀਚਾ ਦਿੱਤਾ ਜਾਂਦਾ ਹੈ ਅਤੇ ਟੋਇਟਾ ਦੀ ਟੀਮ ਲਗਾਤਾਰ ਸਕੂਲੀ ਬੱਚਿਆਂ ਦੇ ਕੰਮ ਨੂੰ ਦੇਖਣ ਲਈ ਉਨ੍ਹਾਂ ਦੇ ਪਿੰਡਾਂ ’ਚ ਵਿਜ਼ਿਟ ਕਰਦੀ ਹੈ। ਟੋਇਟਾ ਹੁਣ ਤੱਕ ਕਰਨਾਟਕ ਦੇ ਅਜਿਹੇ ਕਰੀਬ 42 ਹਜ਼ਾਰ ਬੱਚਿਆਂ ਨੂੰ ਵਾਤਾਵਰਣ ਦੀ ਟ੍ਰੇਨਿੰਗ ਦੇ ਚੁੱਕੀ ਹੈ ਅਤੇ ਕੰਪਨੀ ਦਾ ਟੀਚਾ ਹਰ ਸਾਲ 10 ਹਜ਼ਾਰ ਅਜਿਹੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਦਾ ਹੈ।

ਸੋਲਰ ਐਨਰਜੀ ਨਾਲ ਬਣ ਰਹੀਆਂ ਟੋਇਟਾ ਦੀਆਂ ਕਾਰਾਂ

ਧਰਤੀ ’ਤੇ ਲਗਾਤਾਰ ਵੱਧ ਰਹੇ ਤਾਪਮਾਨ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ ਚਿੰਤਤ ਹਨ ਅਤੇ ਇਸ ਚਿੰਤਾ ਦੌਰਾਨ ਛੋਟੀ ਅਤੇ ਵੱਡੀ ਅਰਥਵਿਵਸਥਾ ਵਾਲੇ ਦੇਸ਼ ਕਾਰਬਨ ਿਨਕਾਸੀ ਨੂੰ ਘਟ ਕਰਨ ਦੀ ਕੋਸ਼ਿਸ਼ ’ਚ ਜੁਟੇ ਹਨ। ਭਾਰਤ ਨੇ ਵੀ 2070 ਤੱਕ ਦੇਸ਼ ’ਚ ਜ਼ੀਰੋ ਨੈੱਟ ਨਿਕਾਸੀ ਦਾ ਟੀਚਾ ਰੱਖਿਆ ਹੈ। ਜਾਪਾਨ ਦੀ ਆਟੋ ਕੰਪਨੀ ਟੋਇਟਾ ਇਸ ਦਿਸ਼ਾ ’ਚ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਹੈ। ਟੋਇਟਾ ਦੇ ਬੰਗਲੋਰ ਸਥਿਤ ਯੂਨਿਟ ’ਚ ਬਣਾਈਆਂ ਜਾਣ ਵਾਲੀਆਂ ਕਾਰਾਂ ਦੇ ਨਿਰਮਾਣ ’ਚ 100 ਫੀਸਦੀ ਰੀਨਿਊਏਬਲ ਐਨਰਜੀ ਦੀ ਵਰਤੋਂ ਹੋ ਰਹੀ ਹੈ।

ਟੋਇਟਾ ਨੇ ਆਪਣੇ ਇਕ ਯੂਨਿਟ ਨੂੰ ਚਲਾਉਣ ਲਈ ਫੈਕਟਰੀ ਦੇ ਅੰਦਰ ਹੀ 8 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਲਾਇਆ ਹੈ, ਜਦੋਂਕਿ ਪਲਾਂਟ ਲਈ ਜ਼ਰੂਰੀ ਹੋਰ 24 ਮੈਗਾਵਾਟ ਬਿਜਲੀ ਲਈ ਸੌਰ ਊਰਜਾ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ। ਇਸ ਯੂਨਿਟ ’ਚ ਵਰਤੋਂ ਹੋਣ ਵਾਲੇ ਪਾਣੀ ’ਚੋਂ ਸਿਰਫ 5 ਫੀਸਦੀ ਪੀਣ ਵਾਲਾ ਪਾਣੀ ਹੀ ਧਰਤੀ ਤੋਂ ਕੱਢਿਆ ਜਾ ਰਿਹਾ ਹੈ, ਜਦੋਂਕਿ 95 ਫੀਸਦੀ ਪਾਣੀ ਰੀਸਾਈਕਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਕੰਪਨੀ ਦੇ ਬੈਂਗਲੁਰੂ ’ਚ 2 ਯੂਨਿਟ ਹਨ, ਜਿਨ੍ਹਾਂ ’ਚੋਂ ਇਕ ਯੂਨਿਟ ਈ ਕਾਰਾਂ ਦੀ ਟੈਕਨਾਲੋਜੀ ਦਾ ਹੈ ਅਤੇ ਇਸ ਯੂਨਿਟ ’ਚ ਵੀ ਸੌਰ ਊਰਜਾ ਅਤੇ ਰੀਸਾਈਕਲ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ। ਟੋਇਟਾ ਬੈਂਗਲੁਰੂ ’ਚ ਆਪਣੇ ਦੋਵਾਂ ਯੂਨਿਟਸ ’ਚ ਹਰ ਸਾਲ 3 ਲੱਖ 45 ਹਜ਼ਾਰ ਕਾਰਾਂ ਦਾ ਨਿਰਮਾਣ ਕਰਦੀ ਹੈ।

ਕਰਨਾਟਕ ਦੇ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਵਿਸ਼ਵ ਪੱਧਰੀ ਟ੍ਰੇਨਿੰਗ

ਜਾਪਾਨ ਪੂਰੀ ਦੁਨੀਆ ’ਚ ਆਪਣੇ ਹਿਊਮਨ ਰਿਸੋਰਸ ਲਈ ਜਾਣਿਆ ਜਾਂਦਾ ਹੈ ਅਤੇ ਭਾਰਤ ’ਚ ਵੀ ਆਪਣੀ ਕੰਪਨੀ ਲਈ ਇਸ ਤਰ੍ਹਾਂ ਦਾ ਸਕਿੱਲ ਹਿਊਮਨ ਰਿਸੋਰਸ ਤਿਆਰ ਕਰਨ ਲਈ ਟੋਇਟਾ ਨੇ ਬੈਂਗਲੁਰੂ ਸਥਿਤ ਆਪਣੀ ਫੈਕਟਰੀ ’ਚ ਟੋਇਟਾ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ ਦੀ ਸਥਾਪਨਾ ਕੀਤੀ ਹੈ। ਇਸ ਇੰਸਟੀਚਿਊਟ ’ਚ ਕਰਨਾਟਕ ਦੇ ਪਿੰਡਾਂ ’ਚ ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਸਕੂਲੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਇੰਸਟੀਚਿਊਟ ’ਚ ਦਾਖਲਾ ਹਾਸਲ ਕਰਨ ਲਈ ਸਟੂਡੈਂਟਸ ਨੂੰ ਚਾਰ ਤਰ੍ਹਾਂ ਦੇ ਟੈਸਟ ਦੇਣੇ ਪੈਂਦੇ ਹਨ ।

ਇਨ੍ਹਾਂ ਟੈਸਟਾਂ ਨੂੰ ਪੂਰਾ ਕਰਨ ਵਾਲੇ ਬੱਚਿਆਂ ਨੂੰ ਇੱਥੇ ਦਾਖਲਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ 3 ਸਾਲ ਦੀ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਇਨ੍ਹਾਂ ਸਟੂਡੈਂਟਸ ਲਈ ਕੈਂਪਸ ’ਚ ਹੀ ਬਣਾਏ ਹੋਸਟਲ ’ਚ ਰਹਿਣ ਦੀ ਵਿਵਸਥਾ ਹੈ। ਪਹਿਲੇ ਸਾਲ ’ਚ ਉਨ੍ਹਾਂ ਨੂੰ ਅੰਗਰੇਜ਼ੀ ਅਤੇ ਮੈਥੇਮੈਟਿਕਸ ਤੋਂ ਇਲਾਵਾ ਹੋਰ ਸਟੱਡੀ ਕਰਵਾਈ ਜਾਂਦੀ ਹੈ।

ਤਿੰਨ ਸਾਲ ਦੇ ਇਸ ਕੋਰਸ ’ਚ 50 ਫੀਸਦੀ ਫੋਕਸ ਫਿਜ਼ੀਕਲ ਅਤੇ ਮੈਂਟਲ ਫਿਟਨੈੱਸ ’ਤੇ ਹੈ, ਜਦੋਂਕਿ 16 ਫੀਸਦੀ ਸਮੇਂ ’ਚ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ 34 ਫੀਸਦੀ ਸਮੇਂ ’ਚ ਸਕਿੱਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। 2007 ਤੋਂ ਚੱਲ ਰਹੇ ਇਸ ਇੰਸਟੀਚਿਊਟ ’ਚ ਪਹਿਲਾਂ 600 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਪਰ ਹੁਣ ਇਸ ਨੂੰ ਵਧਾ ਕੇ 1200 ਕਰ ਦਿੱਤਾ ਗਿਆ ਹੈ ਅਤੇ ਇਸ ’ਚ 50 ਫੀਸਦੀ ਲਡ਼ਕੀਆਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ।

ਇੰਸਟੀਚਿਊਟ ਵੱਲੋਂ ਹੁਣ ਤੱਕ 1020 ਸਟੂਡੈਂਟਸ ਨੇ ਤਿੰਨ ਸਾਲ ਦੀ ਟ੍ਰੇਨਿੰਗ ਹਾਸਲ ਕੀਤੀ ਹੈ ਅਤੇ ਇੱਥੋਂ ਟ੍ਰੇਨਿੰਗ ਹਾਸਲ ਕਰਨ ਵਾਲੇ ਸਾਰੇ ਸਟੂਡੈਂਟਸ ਨੂੰ ਟੋਇਟਾ ਅਤੇ ਇਸ ਦੀਆਂ ਸਹਾਇਕ ਕੰਪਨੀਆਂ ’ਚ ਚੰਗੀ ਨੌਕਰੀ ਮਿਲ ਗਈ ਹੈ। ਇਸ ਇੰਸਟੀਚਿਊਟ ’ਚ ਟ੍ਰੇਨਿੰਗ ਹਾਸਲ ਕਰਨ ਵਾਲੇ ਕਈ ਸਟੂਡੈਂਟਸ ਕੌਮਾਂਤਰੀ ਪੱਧਰ ’ਤੇ ਹੋਏ ਸਕਿੱਲ ਕੰਪੀਟਿਸ਼ਨ ’ਚ ਭਾਰਤ ਦਾ ਨਾਂ ਵੀ ਰੌਸ਼ਨ ਕਰ ਚੁੱਕੇ ਹਨ।

ਟੋਇਟਾ ਵਾਤਾਵਰਣ ਸਬੰਧੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ ਅਤੇ ਇਸ ਜ਼ਿੰਮੇਵਾਰੀ ਲਈ ਇਸ ਈਕੋ ਪਾਰਕ ਦੀ ਸਥਾਪਨਾ ਕੀਤੀ ਗਈ ਹੈ । ਅਸੀਂ ਇੱਥੇ ਸਿਰਫ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੀ ਨਹੀਂ ਕਰ ਰਹੇ ਸਗੋਂ ਉਨ੍ਹਾਂ ਦੇ ਕਾਰਜ ਦੀ ਮਾਨੀਟਰਿੰਗ ਵੀ ਹੋ ਰਹੀ ਹੈ ਅਤੇ ਇਸ ਦੇ ਪਾਜ਼ੇਟਿਵ ਰਿਜ਼ਲਟ ਵੀ ਸਾਹਮਣੇ ਆ ਰਹੇ ਹਨ।-ਬੀ. ਪਦਮਨਾਭ -ਕਾਰਜਕਾਰੀ ਉਪ-ਪ੍ਰਧਾਨ, ਵਿਨਿਰਮਾਣ, ਟੋਇਟਾ ਕਿਰਲੋਸਕਰ ਮੋਟਰ

ਟੋਇਟਾ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ ਦਾ ਉਦੇਸ਼ ਕਰਨਾਟਕ ਦੇ ਨੌਜਵਾਨਾਂ ’ਚ ਸਕਿੱਲ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਤਕਨੀਕੀ ਰੂਪ ਨਾਲ ਸਮਰਥ ਬਣਾਉਣਾ ਹੈ ਤਾਂਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ’ਚ ਜਾ ਕਰ ਕੰਮ ਕਰ ਸਕਣ। ਇੱਥੋਂ ਟ੍ਰੇਨਿੰਗ ਹਾਸਲ ਕਰਨ ਵਾਲੇ ਬੱਚੇ ਦੁਨੀਆ ਭਰ ’ਚ ਸਕਿੱਲ ਦੇ ਦਮ ’ਤੇ ਭਾਰਤ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ।-ਵਿਕਰਮ ਗੁਲਾਟੀ-ਕੰਟਰੀ ਹੈੱਡ ਅਤੇ ਕਾਰਜਕਾਰੀ ਉਪ-ਪ੍ਰਧਾਨ, ਕਾਰਪੋਰੇਟ ਅਫੇਅਰਸ ਅਤੇ ਗਵਰਨੈਂਸ, ਟੋਇਟਾ ਕਿਰਲੋਸਕਰ ਮੋਟਰ

 

 


author

Harinder Kaur

Content Editor

Related News