ਟਿਕਟ ਮਹਿੰਗੇ ਹੋਣ ਦੇ ਬਾਵਜੂਦ ਟ੍ਰੇਨ 'ਚ ਨਹੀਂ ਮਿਲ ਰਿਹਾ ਚੰਗਾ ਖਾਣਾ, ਯਾਤਰੀ ਪਰੇਸ਼ਾਨ
Wednesday, Nov 21, 2018 - 04:55 PM (IST)

ਨਵੀਂ ਦਿੱਲੀ — ਦੇਸ਼ ਭਰ ਵਿਚ 74 ਫੀਸਦੀ ਰੇਲ ਯਾਤਰੀ ਤਤਕਾਲ ਟਿਕਟ ਦੀਆਂ ਵਧਦੀਆਂ ਕੀਮਤਾਂ ਕਾਰਨ ਪਰੇਸ਼ਾਨ ਹਨ। ਇਸ ਤੋਂ ਟ੍ਰੇਨ ਦੀ ਲੇਟਲਤੀਫੀ ਅਤੇ ਭੋਜਨ ਦੀ ਖਰਾਬ ਗੁਣਵੱਤਾ ਕਾਰਨ ਵੀ ਲੋਕ ਰੇਲ ਵਿਭਾਗ ਨਾਲ ਨਰਾਜ਼ ਚੱਲ ਰਹੇ ਹਨ ਕਿਉਂਕਿ ਕਈ ਦਾਅਵਿਆਂ ਦੇ ਬਾਵਜੂਦ ਰੇਲ ਵਿਭਾਗ ਦੇ ਓਪਰੇਸ਼ਨ ਸਿਸਟਮ 'ਚ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ। ਸੋਸ਼ਲ ਮੀਡੀਆ ਕੰਪਨੀ ਲੋਕਲ ਸਰਕਲ ਵਲੋਂ ਦੇਸ਼ ਭਰ ਦੇ 200 ਜ਼ਿਲਿਆਂ 'ਚ ਕਰੀਬ 27 ਹਜ਼ਾਰ ਤੋਂ ਜ਼ਿਆਦਾ ਲੋਕਾਂ ਨਾਲ ਗੱਲਬਾਤ ਕਰਕੇ ਇਕ ਸਰਵੇਖਣ ਤਿਆਰ ਕੀਤਾ ਗਿਆ।
ਇਨ੍ਹਾਂ ਮੁੱਦਿਆਂ 'ਤੇ ਕੀਤਾ ਗਿਆ ਸਰਵੇਖਣ
ਇਸ ਸਰਵੇਖਣ 'ਚ ਟ੍ਰੇਨ ਵਿਚ ਭੋਜਨ ਦੀ ਗੁਣਵੱਤਾ, ਫਲੈਕਸੀ ਫੇਅਰ, ਟ੍ਰੇਨਾਂ ਦੀ ਲੇਟਲਤੀਫੀ, ਟਿਕਟ ਕੈਨਸਲੇਸ਼ਨ ਡਿਊਟੀ ਆਦਿ ਸ਼ਾਮਲ ਕੀਤਾ ਗਿਆ ਹੈ।
ਘੱਟ ਨਹੀਂ ਹੋ ਰਹੀ ਟ੍ਰੇਨ ਦੀ ਲੇਟਲਤੀਫੀ
ਸਰਵੇਖਣ ਅਨੁਸਾਰ ਪਿਛਲੇ ਇਕ ਸਾਲ ਤੋਂ ਰੇਲਵੇ ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰ ਲਵੇ ਕਿ ਟ੍ਰੇਨਾਂ ਸਮੇਂ 'ਤੇ ਚਲ ਰਹੀਆਂ ਹਨ ਪਰ ਇਸ ਮੁੱਦੇ ਦੀ ਜ਼ਮੀਨੀ ਸੱਚਾਈ ਅਜਿਹੀ ਨਹੀਂ ਹੈ। ਹੁਣ ਤੱਕ ਧੁੰਦ ਕਾਰਨ 1 ਤੋਂ ਲੈ ਕੇ 12-15 ਘੰਟੇ ਲੇਟ ਹੁੰਦੀਆਂ ਹਨ। 31 ਫੀਸਦੀ ਯਾਤਰੀ ਹੀ ਟ੍ਰੇਨ ਦੇ ਸਮੇਂ 'ਤੇ ਪਹੁੰਚਣ ਦਾ ਦਾਅਵਾ ਕਰਦੇ ਹਨ।
ਭੋਜਨ ਦੀ ਗੁਣਵੱਤਾ ਨੂੰ ਲੈ ਕੇ ਹੋਇਆ ਮਾਮੂਲੀ ਸੁਧਾਰ
ਸਰਵੇਖਣ 'ਚ 46ਫੀਸਦੀ ਯਾਤਰੀਆਂ ਨੇ ਕਿਹਾ ਕਿ ਖਾਣ-ਪੀਣ ਦੀ ਗੁਣਵੱਤਾ 'ਚ ਮਾਮੂਲੀ ਸੁਧਾਰ ਹੀ ਹੋਇਆ ਹੈ। ਹਾਲਾਂਕਿ ਯਾਤਰੀਆਂ ਨੂੰ ਰੈਸਟੋਰੈਂਟ ਵਰਗਾ ਭੋਜਨ ਤਾਂ ਨਹੀਂ ਰਿਹਾ, ਪਰ ਫਿਰ ਵੀ ਇਹ ਘੱਟੋ-ਘੱਟ ਖਾਧਾ ਤਾਂ ਜਾ ਸਕਦਾ ਹੈ। ਦੂਜੇ ਪਾਸੇ 31 ਫੀਸਦੀ ਯਾਤਰੀਆਂ ਨੇ ਦੱਸਿਆ ਕਿ ਭੋਜਨ ਦੀ ਗੁਣਵੱਤਾ ਪਹਿਲੇ ਨਾਲੋਂ ਵੀ ਖਰਾਬ ਹੋ ਗਈ ਹੈ।