CNG ਦੀਆਂ ਕੀਮਤਾਂ ''ਚ ਟੋਰੈਂਟ ਗੈਸ ਨੇ ਕੀਤੀ ਇੰਨੇ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਟੌਤੀ
Saturday, Mar 09, 2024 - 02:07 PM (IST)
ਨਵੀਂ ਦਿੱਲੀ (ਭਾਸ਼ਾ) - ਟੋਰੈਂਟ ਸਮੂਹ ਦੀ ਸਿਟੀ ਗੈਸ ਡਿਸਟ੍ਰੀਬਿਊਸ਼ਨ ਕੰਪਨੀ ਟੋਰੈਂਟ ਨੇ ਆਪਣੇ ਸਾਰੇ ਸਥਾਨਾਂ 'ਤੇ ਕੰਪਰੈੱਸਡ ਨੈਚੁਰਲ ਗੈਸ (ਸੀਐੱਨਜੀ) ਦੀਆਂ ਕੀਮਤਾਂ ਵਿੱਚ 2.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਟੌਤੀ ਦਾ ਐਲਾਨ ਕੀਤਾ ਹੈ। ਮੁੰਬਈ ਅਤੇ ਦਿੱਲੀ ਦੇ ਸਿਟੀ ਗੈਸ ਰਿਟੇਲਰਾਂ ਵੱਲੋਂ ਸੀਐੱਨਜੀ ਦੀਆਂ ਕੀਮਤਾਂ ਘਟਣ ਤੋਂ ਬਾਅਦ ਟੋਰੈਂਟ ਗੈਸ ਨੇ ਕੀਮਤਾਂ ਘਟਾ ਦਿੱਤੀਆਂ ਹਨ।
ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਨਾਲ CNG ਪੈਟਰੋਲ ਦੇ ਮੁਕਾਬਲੇ 45 ਫ਼ੀਸਦੀ ਅਤੇ ਡੀਜ਼ਲ ਦੀ ਤੁਲਨਾ ਵਿਚ 37 ਫ਼ੀਸਦੀ ਤੱਕ ਸਸਤੀ ਹੋ ਗਈ ਹੈ। ਕੰਪਨੀ ਕੋਲ 34 ਜ਼ਿਲ੍ਹਿਆਂ ਵਿਚ ਵਾਹਨਾਂ ਨੂੰ ਸੀਐੱਨਜੀ ਅਤੇ ਘਰਾਂ ਵਿਚ ਪਾਈਪ ਰਾਹੀਂ ਰਸੋਈ ਗੈਸ ਉਪਲੰਬਧ ਕਰਵਾਉਣ ਦਾ ਲਾਇਸੈਂਸ ਹੈ। ਇਕ ਬਿਆਨ ਵਿਚ ਕਿਹਾ ਕਿ ਸੀਐੱਨਜੀ ਦੀਆਂ ਕੀਮਤਾਂ ਵਿਚ ਇਹ ਕਟੌਤੀ ਸਾਫ਼ ਈਂਧਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਗੈਸ ਦੇ ਵਾਤਾਵਰਣ ਨੂੰ ਵਧਾਉਣ ਦੇ ਉਦੇਸ਼ ਵਿਚ ਕੀਤੀ ਗਈ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਗੈਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਬਾਰੇ ਟੋਰੈਂਟ ਗੈਸ ਦੇ ਮੈਨੇਜਿੰਗ ਡਾਇਰੈਕਟਰ ਮਨੋਜ ਜੈਨ ਨੇ ਕਿਹਾ, “ਵਾਤਾਵਰਣ ਅਨੁਕੂਲ CNG ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਿੱਚ ਟੋਰੈਂਟ ਗੈਸ ਹਮੇਸ਼ਾ ਮੋਹਰੀ ਰਹੀ ਹੈ। ਸੀਐਨਜੀ ਦੀਆਂ ਕੀਮਤਾਂ ਵਿੱਚ ਇਸ ਕਟੌਤੀ ਨਾਲ ਨਵੇਂ ਸੀਐੱਨਜੀ ਵਾਹਨਾਂ ਨੂੰ ਉਤਸ਼ਾਹ ਮਿਲਣ ਅਤੇ ਆਵਾਜਾਈ ਖੇਤਰ ਵਿੱਚ ਕੁਦਰਤੀ ਗੈਸ ਦੀ ਖਪਤ ਵਿੱਚ ਵਾਧਾ ਹੋਣ ਦੀ ਉਮੀਦ ਹੈ। ਧਿਆਨਯੋਗ ਹੈ ਕਿ ਮਹਾਂਨਗਰ ਗੈਸ ਲਿਮਟਿਡ ਨੇ ਮੁੰਬਈ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਵਿੱਚ 6 ਮਾਰਚ ਨੂੰ ਸੀਐੱਨਜੀ ਦੀ ਕੀਮਤ ਵਿੱਚ 2.5 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ - ਵਿਆਹਾਂ ਦੇ ਸੀਜ਼ਨ ਦੌਰਾਨ ਭਾਰਤ 'ਚ ਘੱਟ ਸਕਦੀ ਹੈ ਸੋਨੇ ਦੀ ਮੰਗ, ਵਜ੍ਹਾ ਕਰ ਦੇਵੇਗੀ ਹੈਰਾਨ
ਇਸ ਕਾਰਨ ਸੀਐੱਨਜੀ ਦੀ ਸੋਧੀ ਹੋਈ ਕੀਮਤ 73.50 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਜਾਵੇਗੀ। ਇੱਕ ਦਿਨ ਬਾਅਦ ਇੰਦਰਪ੍ਰਸਥ ਗੈਸ ਲਿਮਟਿਡ ਨੇ ਦਿੱਲੀ ਅਤੇ ਆਸਪਾਸ ਦੇ ਸ਼ਹਿਰਾਂ ਵਿੱਚ ਸਮਾਨ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਵੀਰਵਾਰ, 7 ਮਾਰਚ, 2024 ਨੂੰ ਸਵੇਰੇ 6 ਵਜੇ ਤੋਂ IGL ਦੇ ਸਾਰੇ ਭੂਗੋਲਿਕ ਖੇਤਰਾਂ ਵਿੱਚ ਸੀਐਨਜੀ ਦੀ ਪ੍ਰਚੂਨ ਖਪਤਕਾਰ ਕੀਮਤ ਵਿੱਚ 2.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਟੌਤੀ ਕੀਤੀ ਜਾ ਰਹੀ ਹੈ। ਇਸ ਕਾਰਨ ਦਿੱਲੀ ਵਿੱਚ ਸੀਐੱਨਜੀ ਦੀ ਸੋਧੀ ਹੋਈ ਵਿਕਰੀ ਕੀਮਤ 74.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਇਹ ਕਟੌਤੀ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਨਰਮੀ ਤੋਂ ਬਾਅਦ ਕੀਤੀ ਗਈ ਹੈ। ਟੋਰੈਂਟ ਗੈਸ ਨੇ ਕਿਹਾ ਕਿ ਇਸਦੇ ਸੰਚਾਲਨ ਖੇਤਰਾਂ ਵਿੱਚ 428 ਸੀਐਨਜੀ ਸਟੇਸ਼ਨ ਅਤੇ ਇੱਕ ਲੱਖ ਤੋਂ ਵੱਧ ਪਾਈਪ ਰਸੋਈ ਗੈਸ ਗਾਹਕ ਹਨ। ਇਸ ਵਿੱਚ ਕਿਹਾ, "ਸੀਐੱਨਜੀ ਦੀ ਕੀਮਤ ਵਿੱਚ ਇਸ ਕਟੌਤੀ ਨਾਲ ਸੀਐੱਨਜੀ ਵਾਹਨ ਮਾਲਕਾਂ ਲਈ ਵਧੇਰੇ ਬੱਚਤ ਹੋਣ ਤੋਂ ਇਲਾਵਾ, ਯਾਤਰੀ ਅਤੇ ਵਪਾਰਕ ਸਮੇਤ ਵੱਖ-ਵੱਖ ਹਿੱਸਿਆਂ ਵਿੱਚ ਨਵੇਂ ਸੀਐੱਨਜੀ ਵਾਹਨਾਂ ਦੀ ਵਿਕਰੀ ਨੂੰ ਹੁਲਾਰਾ ਦੇਣ ਦੀ ਵੀ ਉਮੀਦ ਹੈ।"
ਇਹ ਵੀ ਪੜ੍ਹੋ - ਮਾਸਾਹਾਰੀ ਤੋਂ ਜ਼ਿਆਦਾ ਮਹਿੰਗੀ ਹੋਈ ਸ਼ਾਕਾਹਾਰੀ ਥਾਲੀ, ਜਾਣੋ ਆਮ ਆਦਮੀ ਦੀ ਜੇਬ੍ਹ 'ਤੇ ਕਿੰਨਾ ਪਵੇਗਾ ਅਸਰ
ਜੈਨ ਨੇ ਕਿਹਾ, “ਟੋਰੈਂਟ ਗੈਸ ਨੇ ਆਪਣੇ ਭੂਗੋਲਿਕ ਖੇਤਰਾਂ ਵਿੱਚ CGD (ਸਿਟੀ ਗੈਸ ਡਿਸਟ੍ਰੀਬਿਊਸ਼ਨ) ਨੈੱਟਵਰਕ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਇਹ ਸੀਐੱਨਜੀ ਅਤੇ ਪੀਐੱਨਜੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਖਪਤਕਾਰਾਂ ਨੂੰ ਕਿਫ਼ਾਇਤੀ ਅਤੇ ਵਾਤਾਵਰਣ ਅਨੁਕੂਲ ਕੁਦਰਤੀ ਗੈਸ ਨੂੰ ਬਾਲਣ ਵਜੋਂ ਅਪਣਾਉਣ ਵਿੱਚ ਮਦਦ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8