ਚੋਟੀ ਦੀਆਂ ਸਟਾਰਟਅਪ ਕੰਪਨੀਆਂ ਨੇ ਜੰਮ ਕੇ ਕੀਤੀਆਂ ਨਿਯੁਕਤੀਆਂ

Thursday, Dec 07, 2017 - 12:33 AM (IST)

ਨਵੀਂ ਦਿੱਲੀ-ਦੇਸ਼ ਦੀਆਂ ਸਟਾਰਟਅਪ ਕੰਪਨੀਆਂ ਇਨ੍ਹੀਂ ਦਿਨੀਂ ਭਰਤੀ ਮੁਹਿੰਮ 'ਤੇ ਹਨ। ਇਸ ਦੇ ਨਾਲ ਹੀ ਸਟਾਰਟਅਪ ਕੰਪਨੀਆਂ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ ਦੀ ਜ਼ਿਆਦਾਤਰ ਪੇਸ਼ਕਸ਼ ਨਵੇਂ ਉਮੀਦਵਾਰਾਂ ਲਈ ਹੈ। ਨੌਕਰੀ ਖੇਤਰ ਨਾਲ ਜੁੜੇ ਕੌਮਾਂਤਰੀ ਪੋਰਟਲ ਇਨਡੀਡ ਦੇ ਤਾਜ਼ਾ ਅੰਕੜਿਆਂ ਮੁਤਾਬਕ ਨਿਯੁਕਤੀਆਂ 'ਚ ਲਗਭਗ 90 ਫੀਸਦੀ ਹਿੱਸੇਦਾਰੀ ਸਨੈਪਡੀਲ, ਪੇਟੀਐੱਮ, ਸ਼ਾਪਕਲੂਜ਼ ਅਤੇ ਫਲਿਪਕਾਰਟ ਵਰਗੀਆਂ ਮੁੱਖ ਸਟਾਰਟਅਪ ਕੰਪਨੀਆਂ ਦੀ ਹੈ।
ਇਨਡੀਡ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸ਼ਸ਼ੀ ਕੁਮਾਰ ਨੇ ਕਿਹਾ, ''ਇਨਡੀਡ ਦੇ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਟਾਰਟਅਪ ਕੰਪਨੀਆਂ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ 'ਚ ਅੱਧੀ ਤੋਂ ਜ਼ਿਆਦਾ (57 ਫੀਸਦੀ) ਨੌਕਰੀਆਂ ਫਰੈਸ਼ਰ (ਨਵੇਂ ਉਮੀਦਵਾਰਾਂ) ਲਈ ਹੈ। ਇਹ ਲੱਖਾਂ ਦੀ ਗਿਣਤੀ 'ਚ ਮੌਜੂਦ ਫਰੈਸ਼ਰਾਂ ਲਈ ਉਤਸ਼ਾਹਜਨਕ ਗੱਲ ਹੈ, ਜੋ ਨਵੀਆਂ ਕੰਪਨੀਆਂ ਨਾਲ ਆਪਣੇ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਹਨ। ਇਸ 'ਚ ਕਿਹਾ ਗਿਆ ਹੈ ਕਿ ਭਾਰਤੀ ਈ-ਕਾਮਰਸ ਬਾਜ਼ਾਰ ਦੇ 30 ਫੀਸਦੀ ਦੀ ਸਾਲਾਨਾ ਦਰ ਨਾਲ ਅੱਗੇ ਵਧਣ ਦੀ ਉਮੀਦ ਹੈ ਅਤੇ 2026 ਤੱਕ ਇਸ ਦਾ ਮੁਲਾਂਕਣ 200 ਅਰਬ ਡਾਲਰ ਹੋ ਜਾਵੇਗਾ।


Related News