ਵਿਕਰੀ ''ਚ ਗਿਰਾਵਟ ਦੇ ਬਾਅਦ ਵੀ 2019 ''ਚ ਮਰਸੀਡੀਜ਼ ਰਹੀ ਸਿਖਰ ਲਗਜ਼ਰੀ ਵਾਹਨ ਵਿਕਰੇਤਾ

01/10/2020 4:52:23 PM

ਮੁੰਬਈ — ਮਰਸੀਡੀਜ਼ ਬੈਂਜ ਇੰਡੀਆ ਨੇ ਸ਼ੁੱਕਰਵਾਰ ਯਾਨੀ ਕਿ ਅੱਜ ਦਾਅਵਾ ਕੀਤਾ ਹੈ ਕਿ ਘਰੇਲੂ ਲਗਜ਼ਰੀ ਵਾਹਨ ਬਜ਼ਾਰ 'ਚ ਉਹ ਲਗਾਤਾਰ ਪੰਜਵੇਂ ਸਾਲ ਸਭ ਤੋਂ ਜ਼ਿਆਦਾ ਵਾਹਨ ਵਿਕਰੀ ਕਰਨ ਵਾਲੀ ਕੰਪਨੀ ਰਹੀ ਹੈ। ਕੰਪਨੀ ਨੇ ਸਾਲ 2019 'ਚ 13,786 ਵਾਹਨਾਂ ਦੀ ਵਿਕਰੀ ਕੀਤੀ ਹੈ। ਹਾਲਾਂਕਿ ਇਹ 2018 'ਚ ਕੰਪਨੀ ਦੀ ਕੁੱਲ ਵਾਹਨ ਵਿਕਰੀ ਦੀ ਤੁਲਨਾ ਵਿਚ 12.7 ਫੀਸਦੀ ਘੱਟ ਹੈ।

ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਦਸੰਬਰ ਤਿਮਾਹੀ 'ਚ ਉਸਦੀ ਵਿਕਰੀ 3.3 ਫੀਸਦੀ ਵਧ ਕੇ 3,781 ਇਕਾਈਆਂ 'ਤੇ ਪਹੁੰਚ ਗਈ। ਕੰਪਨੀ 28 ਜਨਵਰੀ ਨੂੰ ਨਵਾਂ ਮਾਡਲ ਜੀ.ਐਲ.ਈ. ਪੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਉਹ 2020 ਨੂੰ ਲੈ ਕੇ ਸਕਾਰਾਤਮਕ ਹੈ ਅਤੇ ਨਵੇਂ ਉਤਪਾਦਾਂ ਨੂੰ ਪੇਸ਼ ਕਰਨ ਦੇ ਮਾਮਲੇ 'ਚ ਉਹ ਕਿਰਿਆਸ਼ੀਲ ਰੁਖ਼ ਜਾਰੀ ਰੱਖਣ ਵਾਲੀ ਹੈ। ਕੰਪਨੀ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਸਟੇਜ -6 0000 ਇਮੀਸ਼ਨ ਮਿਆਰ ਨੂੰ ਆਪਣੇ ਉਤਪਾਦਾਂ 'ਤੇ ਲਾਗੂ ਕਰਨ ਵਾਲੀ ਪਹਿਲੀ ਲਗਜ਼ਰੀ ਕੰਪਨੀ ਬਣ ਜਾਵੇਗੀ। ਮੁਕਾਬਲੇ ਬਾਜ਼ ਕੰਪਨੀ ਬੀ.ਐਮ.ਡਬਲਯੂ. ਦੀ ਵਿਕਰੀ 2019 'ਚ 13.8 ਫੀਸਦੀ ਡਿੱਗ ਕੇ 9,641 ਇਕਾਈਆਂ 'ਤ ਆ ਗਈ। BMW ਨੇ ਇਸ ਤੋਂ ਪਹਿਲਾਂ 2018 'ਚ 11,105 ਵਾਹਨਾਂ ਦੀ ਵਿਕਰੀ ਕੀਤੀ ਸੀ।


Related News