ਸੈਂਸੈਕਸ ਦੀਆਂ ਟਾਪ ਅੱਠ ਦਾ M-Cap 1.15 ਲੱਖ ਕਰੋੜ ਰੁਪਏ ਵਧਿਆ, ਇਸ ਕੰਪਨੀ ਨੂੰ ਹੋਇਆ ਜ਼ਿਆਦਾ ਲਾਭ

Sunday, Dec 04, 2022 - 12:49 PM (IST)

ਸੈਂਸੈਕਸ ਦੀਆਂ ਟਾਪ ਅੱਠ ਦਾ M-Cap 1.15 ਲੱਖ ਕਰੋੜ ਰੁਪਏ ਵਧਿਆ, ਇਸ ਕੰਪਨੀ ਨੂੰ ਹੋਇਆ ਜ਼ਿਆਦਾ ਲਾਭ

ਬਿਜਨੈੱਸ ਡੈਸਕ—ਸੈਂਸੈਕਸ ਦੀਆਂ ਚੋਟੀ ਦੀਆਂ 10 'ਚੋਂ 8  ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) 'ਚ ਪਿਛਲੇ ਹਫਤੇ 'ਚ 1,15,837 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਭ ਤੋਂ ਜ਼ਿਆਦਾ ਫਾਇਦੇ 'ਚ  ਰਿਲਾਇੰਸ ਇੰਡਸਟਰੀਜ਼ ਰਹੀ। ਚੋਟੀ 10 ਦੀ ਸੂਚੀ 'ਚ ਸਿਰਫ ਐੱਚ.ਡੀ.ਐੱਫ ਸੀ. ਬੈਂਕ ਅਤੇ ਐੱਚ.ਡੀ.ਐੱਫ.ਸੀ ਦੇ ਬਾਜ਼ਾਰ ਮੁੱਲਾਂਕਣ 'ਚ ਗਿਰਾਵਟ ਆਈ। ਬੀਤੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 574.86 ਅੰਕ ਜਾਂ 0.92 ਫੀਸਦੀ ਦੇ ਲਾਭ 'ਚ ਰਿਹਾ। ਬੁੱਧਵਾਰ ਨੂੰ ਸੈਂਸੈਕਸ ਪਹਿਲੀ ਵਾਰ 63,000 ਅੰਕ ਦੇ ਪੱਧਰ ਤੋਂ ਪਾਰ ਬੰਦ ਹੋਇਆ।
ਸਮੀਖਿਆ ਅਧੀਨ ਹਫਤੇ 'ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 71,462.28 ਕਰੋੜ ਰੁਪਏ ਦੇ ਉਛਾਲ ਨਾਲ 18,41,994.48 ਕਰੋੜ ਰੁਪਏ 'ਤੇ ਪਹੁੰਚ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਮੁੱਲਾਂਕਣ 18,491.28 ਕਰੋੜ ਰੁਪਏ ਵਧ ਕੇ 6,14,488.60 ਕਰੋੜ ਰੁਪਏ ਰਿਹਾ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ) ਦੀ ਬਾਜ਼ਾਰ ਹੈਸੀਅਤ 18,441.62 ਕਰੋੜ ਰੁਪਏ ਵਧ ਕੇ 12,58,439.24 ਕਰੋੜ ਰੁਪਏ 'ਤੇ ਪਹੁੰਚ ਗਈ। ਇੰਫੋਸਿਸ ਦਾ ਮੁਲਾਂਕਣ 3,303.5 ਕਰੋੜ ਰੁਪਏ ਉਛਾਲ ਨਾਲ 6,89,515.09 ਕਰੋੜ ਰੁਪਏ 'ਤੇ ਪਹੁੰਚ ਗਿਆ।
ਅਡਾਨੀ ਐਂਟਰਪ੍ਰਾਈਜ਼ਿਜ਼ ਦੀ ਬਾਜ਼ਾਰ ਹੈਸੀਅਤ ਵੀ 2,063.4 ਕਰੋੜ ਰੁਪਏ ਵਧ ਕੇ 4,47,045.74 ਕਰੋੜ ਰੁਪਏ 'ਤੇ ਪਹੁੰਚ ਗਿਆ। ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਣ 1,140.46 ਕਰੋੜ ਰੁਪਏ ਦੇ ਵਾਧੇ ਨਾਲ 4,72,234.92 ਕਰੋੜ ਰੁਪਏ ਰਿਹਾ। ਆਈ.ਸੀ.ਆਈ.ਸੀ.ਆਈ ਬੈਂਕ ਦਾ ਮੁਲਾਂਕਣ 845.21 ਕਰੋੜ ਰੁਪਏ ਵਧ ਕੇ 6,49,207.46 ਕਰੋੜ ਰੁਪਏ 'ਤੇ ਪਹੁੰਚ ਗਿਆ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਦਾ ਬਾਜ਼ਾਰ ਪੂੰਜੀਕਰਣ ਵੀ 89.25 ਕਰੋੜ ਰੁਪਏ ਵਧ ਕੇ 5,42,214.79 ਕਰੋੜ ਰੁਪਏ 'ਤੇ ਪਹੁੰਚ ਗਿਆ।
ਇਸ ਰੁਖ ਦੇ ਉਲਟ ਐੱਚ.ਡੀ.ਐੱਫ.ਸੀ ਬੈਂਕ ਦਾ ਬਾਜ਼ਾਰ ਪੂੰਜੀਕਰਣ 5,417.55 ਕਰੋੜ ਰੁਪਏ ਘਟ ਕੇ 8,96,106.38 ਕਰੋੜ ਰੁਪਏ ਰਹਿ ਗਿਆ। ਐੱਚ.ਡੀ.ਐੱਫ.ਸੀ ਦੇ ਮੁਲਾਂਕਣ 'ਚ 2,282.41 ਕਰੋੜ ਰੁਪਏ ਦੀ ਗਿਰਾਵਟ ਆਈ ਹੈ ਅਤੇ ਇਹ  4,85,626.22 ਕਰੋੜ ਰੁਪਏ 'ਤੇ ਆ ਗਿਆ। ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ 'ਤੇ ਕਾਇਮ ਰਹੀ। ਇਸ ਤੋਂ ਬਾਅਦ ਕ੍ਰਮਵਾਰ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ ਬੈਂਕ, ਇਨਫੋਸਿਸ, ਆਈ.ਸੀ.ਆਈ.ਸੀ.ਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਸ.ਬੀ.ਆਈ, ਐੱਚ.ਡੀ.ਐੱਫ.ਸੀ, ਭਾਰਤੀ ਏਅਰਟੈੱਲ ਅਤੇ ਅਡਾਨੀ ਐਂਟਰਪ੍ਰਾਈਜਿਜ਼ ਦਾ ਸਥਾਨ ਰਿਹਾ।


author

Aarti dhillon

Content Editor

Related News