ਟੌਪ-10 ਅਮੀਰਾਂ ’ਚ ਇਸ ਸਾਲ ਸਿਰਫ ਅਡਾਨੀ ਦੀ ਜਾਇਦਾਦ ’ਚ ਵਾਧਾ, ਅੰਬਾਨੀ ਸੂਚੀ ਤੋਂ ਬਾਹਰ

07/24/2022 10:58:26 AM

ਨਵੀਂ ਦਿੱਲੀ (ਇੰਟ.) – ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਲਈ ਇਹ ਸਾਲ 2022 ਹੁਣ ਤੱਕ ਬਹੁਤ ਸ਼ਾਨਦਾਰ ਰਿਹਾ ਹੈ। ਉਹ ਨਾ ਸਿਰਫ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਏ ਹਨ ਸਗੋਂ ਅਰਬਪਤੀਆਂ ਦੀ ਬਲੂਮਬਰਗ ਬਿਲੇਨੀਅਰਸ ਇੰਡੈਕਸ ’ਚ ਟੌਪ-10 ਅਮੀਰਾਂ ’ਚ ਇਕਲੌਤੇ ਵਿਅਕਤੀ ਹਨ, ਜਿਨ੍ਹਾਂ ਦੀ ਦੌਲਤ ’ਚ ਵਾਧਾ ਹੋਇਆ ਹੈ। ਅਡਾਨੀ ਦੀ ਜਾਇਦਾਦ ਇਸ ਸਾਲ 2022 ’ਚ ਹੁਣ ਤੱਕ 3560 ਕਰੋੜ ਡਾਲਰ (2.84 ਲੱਖ ਕਰੋੜ ਰੁਪਏ) ਵਧੀ ਹੈ ਅਤੇ 11.2 ਹਜ਼ਾਰ ਕਰੋੜ ਡਾਲਰ (8.95 ਲੱਖ ਕਰੋੜ ਰੁਪਏ) ਦੀ ਨੈੱਟਵਰਥ ਨਾਲ ਉਹ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਹਨ। ਇਹ ਅੰਕੜਾ ਅੱਜ 23 ਜੁਲਾਈ ਦਾ ਹੈ ਅਤੇ ਇਸ ਸੂਚੀ ਨੂੰ ਹਰ ਦਿਨ ਅਮੀਰਾਂ ਦੀ ਨੈੱਟਵਰਥ ’ਚ ਉਤਰਾਅ-ਚੜ੍ਹਾਅ ਦੇ ਹਿਸਾਬ ਨਾਲ ਤਿਆਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਸੁਰੱਖਿਆ ਜਾਰੀ ਰੱਖਣ ’ਤੇ ਕੇਂਦਰ ਨੂੰ ਮਿਲੀ ਮਨਜ਼ੂਰੀ

ਅੰਬਾਨੀ ਟੌਪ 10 ਤੋਂ ਬਾਹਰ

ਭਾਰਤ ਦੇ ਇਕ ਹੋਰ ਦਿੱਗਜ਼ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਗੱਲ ਕਰੀਏ ਤਾਂ ਉਹ ਅਮੀਰਾਂ ਦੇ ਟੌਪ-10 ਦੀ ਸੂਚੀ ਤੋਂ ਬਾਹਰ 11ਵੇਂ ਸਥਾਨ ’ਤੇ ਹਨ। ਅਡਾਨੀ ਦੀ ਜਾਇਦਾਦ 11.2 ਹਜ਼ਾਰ ਕਰੋੜ ਡਾਲਰ (8.95 ਲੱਖ ਕਰੋੜ ਰੁਪਏ) ਅਤੇ ਅੰਬਾਨੀ ਦੀ ਜਾਇਦਾਦ 8870 ਹਜ਼ਾਰ ਕਰੋੜ ਡਾਲਰ (7.09 ਲੱਖ ਕਰੋੜ ਰੁਪਏ) ਦਾ ਅਨੁਮਾਨ ਲਗਾਇਆ ਗਿਆ ਹੈ। ਅੰਬਾਨੀ ਦੀ ਜਾਇਦਾਦ ’ਚ ਇਸ ਸਾਲ 128 ਕਰੋੜ ਡਾਲਰ (10.2 ਹ਼ਜ਼ਾਰ ਕਰੋੜ ਰੁਪਏ) ਦੀ ਗਿਰਾਵਟ ਹੋਈ ਹੈ।

ਇਹ ਵੀ ਪੜ੍ਹੋ : ਨੀਰਵ ਮੋਦੀ ਨੇ ਹਾਂਗਕਾਂਗ 'ਚ 'ਗੁਪਤ' ਰੱਖੀ ਸੀ 253 ਕਰੋੜ ਰੁਪਏ ਦੀ ਜਾਇਦਾਦ, ED ਨੇ ਕੀਤੀ ਜ਼ਬਤ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ

ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ 24.2 ਹਜ਼ਾਰ ਕਰੋੜ ਡਾਲਰ (19.33 ਲੱਖ ਕਰੋੜ ਰੁਪਏ) ਦੀ ਜਾਇਦਾਦ ਨਾਲ ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਟੈਸਲਾ ਦੇ ਮਾਲਕ ਐਲਕ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਹਾਲਾਂਕਿ ਉਨ੍ਹਾਂ ਦੀ ਜਾਇਦਾਦ ’ਚ ਇਸ ਸਾਲ ਹੁਣ ਤੱਕ 2820 ਕਰੋੜ ਡਾਲਰ (2.25 ਲੱਖ ਕਰੋੜ ਰੁਪਏ) ਦੀ ਗਿਰਾਵਟ ਹੋਈ ਹੈ।

ਇਹ ਵੀ ਪੜ੍ਹੋ : ਘਰ ਖਰੀਦਦਾਰਾਂ ਨੂੰ ਸਮੇਂ ਸਿਰ ਨਹੀਂ ਦਿੱਤਾ ਫਲੈਟ, ਹੁਣ ਵਿਆਜ ਨਾਲ ਦੇਣਾ ਹੋਵੇਗਾ 50 ਕਰੋੜ ਦਾ ਰਿਫੰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News