ਭਾਰਤ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲੀਕ ਤੋਂ ਹੱਟ ਕੇ ਸੋਚਣਾ ਪਏਗਾ : ਮੋਦੀ

Saturday, Mar 04, 2023 - 10:31 AM (IST)

ਭਾਰਤ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲੀਕ ਤੋਂ ਹੱਟ ਕੇ ਸੋਚਣਾ ਪਏਗਾ : ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ’ਚ ਸੈਰ-ਸਪਾਟਾ ਖੇਤਰ ਨੂੰ ਨਵੀਂ ਉਚਾਈ ਦੇਣ ਲਈ ਲੀਕ ਤੋਂ ਹੱਟ ਕੇ ਸੋਚਨਾ ਹੋਵੇਗਾ ਅਤੇ ਲੰਬੀ ਮਿਆਦ ਦੀ ਯੋਜਨਾ ਬਣਾਉਣੀ ਹੋਵੇਗੀ। ਸ਼ੁੱਕਰਵਾਰ ਸੈਰ-ਸਪਾਟਾ ਮੰਤਰਾਲਾ ਵਲੋਂ ਆਯੋਜਿਤ ਪੋਸਟ-ਬਜਟ ਵੈਬੀਨਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦਾ ‘ਨਵਾਂ ਭਾਰਤ’ ਨਵੇਂ ਕਾਰਜ ਸੱਭਿਆਚਾਰ ਨਾਲ ਅੱਗੇ ਵੱਧ ਰਿਹਾ ਹੈ। ਇਸ ਵਾਰ ਵੀ ਬਜਟ ਨੂੰ ਲੈ ਕੇ ਕਾਫੀ ਵਾਹ-ਵਾਹ ਹੋਈ ਹੈ। ਦੇਸ਼ ਦੇ ਲੋਕਾਂ ਨੇ ਇਸ ਨੂੰ ਉਸਾਰੂ ਪੱਖੋਂ ਲਿਆ ਹੈ।

ਇਹ ਵੀ ਪੜ੍ਹੋ-ਫਿਸਲਣ ਤੋਂ ਬਾਅਦ ਅਰਬਪਤੀਆਂ ਦੀ ਸੂਚੀ 'ਚ ਅਡਾਨੀ ਦੀ ਲੰਬੀ ਛਲਾਂਗ, ਹੁਣ ਪਹੁੰਚੇ ਇਸ ਨੰਬਰ 'ਤੇ
ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਸੈਰ-ਸਪਾਟੇ ਵਾਲੀ ਥਾਂ ਨੂੰ ਵਿਕਸਤ ਕਰਨ ਦੀ ਗੱਲ ਆਉਂਦੀ ਹੈ ਤਾਂ 3 ਸਵਾਲ ਬਹੁਤ ਮਹੱਤਵਪੂਰਨ ਹੁੰਦੇ ਹਨ। ਪਹਿਲਾ-ਉਸ ਥਾਂ ਦੀ ਸੰਭਾਵਨਾ ਕੀ ਹੈ? ਦੂਜਾ-ਉੱਥੇ ਬੁਨਿਆਦੀ ਢਾਂਚੇ ਦੀ ਕੀ ਲੋੜ ਹੈ ਤੇ ਉਹ ਕਿਵੇਂ ਪੂਰੀ ਹੋਵੇਗੀ? ਤੀਜਾ-ਤੁਸੀਂ ਤਰੱਕੀ ਲਈ ਨਵਾਂ ਕੀ ਕਰੋਗੇ?
ਉਨ੍ਹਾਂ ਕਿਹਾ ਕਿ ਭਾਰਤ ਦੇ ਸੰਦਰਭ ਵਿੱਚ ਸੈਰ ਸਪਾਟੇ ਦਾ ਘੇਰਾ ਬਹੁਤ ਵੱਡਾ ਹੈ। ਸਦੀਆਂ ਤੋਂ ਇੱਥੇ ਯਾਤਰਾਵਾਂ ਹੁੰਦੀਆਂ ਰਹੀਆਂ ਹਨ। ਇਹ ਸਾਡੇ ਸੱਭਿਆਚਾਰਕ-ਸਮਾਜਿਕ ਜੀਵਨ ਦਾ ਹਿੱਸਾ ਰਹੀਆਂ ਹਨ।

ਇਹ ਵੀ ਪੜ੍ਹੋ-ਟਾਟਾ ਮੋਟਰਸ ਨੇ ਯਾਤਰੀ ਵਾਹਨ ਉਤਪਾਦਨ 'ਚ 50 ਲੱਖ ਦਾ ਅੰਕੜਾ ਕੀਤਾ ਪਾਰ
ਉਨ੍ਹਾਂ ਚਾਰਧਾਮ, ਦਵਾਦਸ਼ ਜੋਤਿਰਲਿੰਗ ਯਾਤਰਾ, 51 ਸ਼ਕਤੀਪੀਠਾਂ ਦੀ ਯਾਤਰਾ ਅਤੇ ਧਾਰਮਿਕ ਥਾਵਾਂ ਨੂੰ ਜੋੜਨ ਵਾਲੀਆਂ ਅਜਿਹੀਆਂ ਸਾਰੀਆਂ ਯਾਤਰਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸਾਧਨ ਨਹੀਂ ਸਨ ਤਾਂ ਵੀ ਲੋਕ ਦੁੱਖ ਸਹਿ ਕੇ ਯਾਤਰਾ ਕਰਦੇ ਸਨ। ਇਨ੍ਹਾਂ ਯਾਤਰਾਵਾਂ ਨੇ ਦੇਸ਼ ਨੂੰ ਮਜ਼ਬੂਤ ​​ਕਰਨ ਦਾ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਸਾਨੂੰ ਪਹਿਲਕਦਮੀ ਕਰਨੀ ਪਵੇਗੀ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਬਦਕਿਸਮਤੀ ਨਾਲ ਇਸ ਸਦੀਆਂ ਪੁਰਾਣੀ ਰਵਾਇਤ ਦੇ ਬਾਵਜੂਦ ਇਨ੍ਹਾਂ ਥਾਵਾਂ ’ਤੇ ਸਮੇਂ ਮੁਤਾਬਕ ਸਹੂਲਤਾਂ ਵਧਾਉਣ ਵੱਲ ਧਿਆਨ ਨਹੀਂ ਦਿੱਤਾ ਗਿਆ। ਹੁਣ ਦੇਸ਼ ਇਸ ਨਜ਼ਰਅੰਦਾਜ਼ੀ ਦੀ ਸਥਿਤੀ ਨੂੰ ਬਦਲ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News