ਰਿਲਾਇੰਸ ਦਾ ਰਾਈਟ ਇਸ਼ੂ ਲੈਣ ਲਈ ਸ਼ੇਅਰਧਾਰਕਾਂ ਨੂੰ ਕਿਸ਼ਤਾਂ ''ਚ ਕਰਨਾ ਹੋਵੇਗਾ ਭੁਗਤਾਨ

Tuesday, May 19, 2020 - 01:22 AM (IST)

ਨਵੀਂ ਦਿੱਲੀ (ਭਾਸ਼ਾ)-ਰਿਲਾਇੰਸ ਇੰਡਸਟਰੀਜ਼ ਨੇ ਕਿਹਾ ਕਿ ਉਸ ਦੇ ਸ਼ੇਅਰਧਾਰਕਾਂ ਨੂੰ ਕੰਪਨੀ ਦੇ 53,125 ਕਰੋੜ ਰੁਪਏ ਦੇ ਰਾਈਟ ਇਸ਼ੂ 'ਚ ਸ਼ੇਅਰ ਖਰੀਦਣ ਲਈ ਸਿਰਫ 25 ਫੀਸਦੀ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ, ਜਦੋਂਕਿ ਬਾਕੀ ਰਾਸ਼ੀ ਅਗਲੇ ਸਾਲ ਮਈ ਅਤੇ ਨਵੰਬਰ 'ਚ 2 ਕਿਸ਼ਤਾਂ 'ਚ ਦੇਣੀ ਹੋਵੇਗੀ। ਕੰਪਨੀ ਦਾ ਰਾਈਟ ਇਸ਼ੂ ਸ਼ੇਅਰਧਾਰਕਾਂ ਲਈ 20 ਮਈ ਨੂੰ ਖੁੱਲ੍ਹੇਗਾ ਅਤੇ 3 ਜੂਨ ਨੂੰ ਬੰਦ ਹੋਵੇਗਾ। ਇਸ ਤਹਿਤ ਸ਼ੇਅਰਧਾਰਕਾਂ ਨੂੰ ਹਰ ਇਕ 15 ਸ਼ੇਅਰ 'ਤੇ ਇਕ ਸ਼ੇਅਰ ਦੀ ਪੇਸ਼ਕਸ਼ ਕੀਤੀ ਜਾਵੇਗੀ।

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ 1,257 ਰੁਪਸ ਪ੍ਰਤੀ ਸ਼ੇਅਰ ਦੇ ਭਾਅ 'ਚੋਂ ਸ਼ੇਅਰ ਲੈਂਦੇ ਸਮੇਂ ਸਿਰਫ 25 ਫੀਸਦੀ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ। ਇੰਨੀ ਹੀ ਰਾਸ਼ੀ ਦਾ ਭੁਗਤਾਨ ਅਗਲੇ ਸਾਲ ਮਈ 2021 'ਚ ਕਰਨਾ ਹੋਵੇਗਾ ਅਤੇ ਬਾਕੀ 50 ਫੀਸਦੀ ਦਾ ਭੁਗਤਾਨ ਨਵੰਬਰ 2021 'ਚ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਨਿਰਦੇਸ਼ਕ ਮੰਡਲ ਦੀ ਰਾਈਟ ਇਸ਼ੂ ਕਮੇਟੀ ਨੇ 17 ਮਈ 2020 ਨੂੰ ਹੋਈ ਬੈਠਕ 'ਚ ਇਹ ਫੈਸਲਾ ਕੀਤਾ। ਇਸ ਤਹਿਤ ਪ੍ਰਤੀ ਇਕਵਿਟੀ ਸ਼ੇਅਰ 314.25 ਰੁਪਏ ਜਾਂ 25 ਫੀਸਦੀ ਦਾ ਭੁਗਤਾਨ ਮਈ 2021 'ਚ ਅਤੇ 628.50 ਰੁਪਏ ਜਾਂ 50 ਫੀਸਦੀ ਦਾ ਭੁਗਤਾਨ ਨਵੰਬਰ 2021 'ਚ ਕੀਤਾ ਜਾਵੇਗਾ। ਰਾਈਟ ਇਸ਼ੂ ਤਹਿਤ 1,257 ਰੁਪਏ ਦੇ ਭਾਅ 'ਤੇ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਜਦੋਂਕਿ ਰਿਲਾਇੰਸ ਦੇ ਸ਼ੇਅਰਾਂ ਦੀ ਕੀਮਤ ਵਧ ਕੇ 1458.90 ਰੁਪਏ (ਸ਼ੁੱਕਰਵਾਰ ਨੂੰ ਬੰਦ ਭਾਅ) ਹੋ ਗਈ ਹੈ। ਇਸ ਦੇ ਬਾਵਜੂਦ ਰਾਈਟ ਇਸ਼ੂ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ।


Karan Kumar

Content Editor

Related News