ਟਾਈਟਨ ਮਾਮਲਾ : ਸੇਬੀ ਨੇ 22 ਲੋਕਾਂ ਦੇ ਖ਼ਿਲਾਫ਼ ਕਾਰਨ ਦੱਸੋ ਨੋਟਿਸ ਦਾ ਕੀਤਾ ਨਿਪਟਾਰਾ

Friday, Mar 10, 2023 - 11:17 AM (IST)

ਟਾਈਟਨ ਮਾਮਲਾ : ਸੇਬੀ ਨੇ 22 ਲੋਕਾਂ ਦੇ ਖ਼ਿਲਾਫ਼ ਕਾਰਨ ਦੱਸੋ ਨੋਟਿਸ ਦਾ ਕੀਤਾ ਨਿਪਟਾਰਾ

ਨਵੀਂ ਦਿੱਲੀ- ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਟਾਈਟਨ ਕੰਪਨੀ ਲਿਮਟਿਡ (ਟੀ.ਸੀ.ਐੱਲ.) ਮਾਮਲੇ 'ਚ ਭੇਦੀਆ ਕਾਰੋਬਾਰ ਨਿਯਮਾਂ ਦੇ ਉਲੰਘਣਾ ਦਾ ਦੋਸ਼ ਸਾਬਤ ਨਹੀਂ ਹੋਣ 'ਤੇ 22 ਵਿਅਕਤੀਆਂ ਦੇ ਖ਼ਿਲਾਫ਼ ਜਾਰੀ ਕਾਰਨ ਦੱਸੋ ਨੋਟਿਸ ਦਾ ਵੀਰਵਾਰ ਨੂੰ ਨਿਪਟਾਰਾ ਕਰ ਦਿੱਤਾ। ਸਕਿਓਰਿਟੀਜ਼ ਅਪੀਲੀ ਟ੍ਰਿਬਿਊਨਲ (ਸੈਟ) ਨੇ ਸੱਤ ਫਰਵਰੀ ਨੂੰ ਆਪਣੇ ਫ਼ੈਸਲੇ 'ਚ ਟੀ.ਸੀ.ਐੱਲ. ਦੇ ਸ਼ੇਅਰਾਂ 'ਚ ਭੇਦੀਆ ਕਾਰੋਬਾਰ ਨਿਯਮਾਂ ਦਾ ਉਲੰਘਣ ਕਰਨ ਲਈ 22 ਵਿਅਕਤੀਆਂ ਦੇ ਖ਼ਿਲਾਫ਼ ਸੇਬੀ ਦੇ ਦੋਸ਼ ਨੂੰ ਰੱਦ ਕਰ ਦਿੱਤਾ ਗਿਆ ਅਤੇ ਰੈਗੂਲੇਟਰ ਨੂੰ ਨਵਾਂ ਆਦੇਸ਼ ਪਾਸ ਕਰਨ ਦਾ ਨਿਰਦੇਸ਼ ਦਿੱਤਾ।

ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਸੇਬੀ ਨੇ ਆਪਣੇ ਨਵੀਨਤਮ ਆਦੇਸ਼ 'ਚ ਕਿਹਾ ਕਿ 22 ਵਿਅਕਤੀ (ਨੋਟਿਸ) ਕੰਪਨੀ ਦੇ ਨਾਮਿਤ ਕਰਮਚਾਰੀ ਨਹੀਂ ਸਨ ਅਤੇ ਇਸ ਲਈ ਉਹ 'ਪੀ.ਆਈ.ਟੀ' (ਭੇਦੀਆ ਕਾਰੋਬਾਰ ਪਾਬੰਦੀ) ਦੇ ਨਿਯਮਾਂ ਦੇ ਤਹਿਤ ਖੁਲਾਸਾ ਕਰਨ ਲਈ ਬੰਨ੍ਹਿਆ ਨਹੀਂ ਹੈ। ਉਸ ਨੇ ਕਿਹਾ ਕਿ ਇਸ ਲਈ ਨੌ ਅਗਸਤ 2021 ਨੂੰ ਕਾਰਨ ਦੱਸੋ ਨੋਟਿਸ ਦੇ ਰਾਹੀਂ ਸ਼ੁਰੂ ਕੀਤੇ ਗਏ ਨੋਟਿਸਾਂ ਦੇ ਖ਼ਿਲਾਫ਼ ਨਿਆਂਇਕ ਕਾਰਵਾਈ ਨੂੰ ਬਿਨਾਂ ਕੋਈ ਜੁਰਮਾਨਾ ਲਗਾਏ ਨਿਪਟਾਇਆ ਜਾਂਦਾ ਹੈ। 

ਇਹ ਵੀ ਪੜ੍ਹੋ- ਘਰ ਤੋਂ ਦੂਰ ਰੱਖਣੀ ਹੈ ਨੈਗੇਟਿਵ ਐਨਰਜੀ ਤਾਂ ਇੰਟੀਰੀਅਰ ਕਰਦੇ ਹੋਏ ਰੱਖੋ ਇਨ੍ਹਾਂ Vastu Tips ਦਾ ਧਿਆਨ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News