TikTok ਦੀ ਥਾਂ ਆਈ Moj ਐਪ ਨੇ ਮਚਾਈ ਧਮਾਲ, 10 ਲੱਖ ਦੇ ਪਾਰ ਪੁੱਜੀ ਯੂਜ਼ਰਸ ਦੀ ਗਿਣਤੀ

07/05/2020 2:38:46 PM

ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਸ਼ੇਅਰਚੈਟ ਨੇ ਹਾਲ ਹੀ ਵਿਚ ਟਿਕਟਾਕ ਦੇ ਬਦਲ ਦੇ ਤੌਰ ਵੀਡੀਓ ਸ਼ੇਅਰਿੰਗ ਐਪ ਮੋਜ ਨੂੰ ਲਾਂਚ ਕੀਤਾ ਸੀ। ਉਥੇ ਹੀ ਹੁਣ ਇਸ ਐਪ ਨੇ ਡਾਊਨਲੋਡ ਦੇ ਮਾਮਲੇ ਵਿਚ ਨਵਾਂ ਰਿਕਾਰਡ ਬਣਾਇਆ ਹੈ। ਇਸ ਐਪ ਨੂੰ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ 10 ਲੱਖ ਤੋਂ ਜ਼ਿਆਦਾ ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਮੋਜ ਐਪ ਨੂੰ ਲਾਂਚ ਕਰਨ ਦੇ 2 ਦਿਨਾਂ ਦੇ ਅੰਦਰ ਹੀ 50 ਹਜ਼ਾਰ ਵਾਰ ਡਾਊਨਲੋਡ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਨੇ 29 ਜੂਨ ਨੂੰ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਟਿਕਟਾਕ ਸਮੇਤ 59 ਚੀਨੀ ਮੋਬਾਇਲ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ।

ਮੋਜ ਇਕ ਘਰੇਲੂ ਸੋਸ਼ਲ ਮੀਡੀਆ ਪਲੇਟਫਾਰਮ ਹੈ, ਜਿਸ ਦੀ ਪੈਰੇਂਟ ਕੰਪਨੀ ਸ਼ੇਅਰਚੈਟ ਹੈ। ਮੋਜ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਮੋਜ ਦੇ ਫੀਚਰਸ ਟਿਕਟਾਕ ਵਰਗੇ ਹੀ ਹਨ। ਇਸ ਵਿਚ ਵੀ ਤੁਹਾਨੂੰ ਸ਼ਾਰਟ ਵੀਡੀਓ ਬਣਾਉਣ, ਸਪੈਸ਼ਲ ਇਫੈਕਟ, ਸਟਿੱਕਰਸ ਅਤੇ ਇਮੋਸ਼ਨ ਵਰਗੇ ਫੀਚਰਸ ਮਿਲਣਗੇ। ਇਹ ਐਪ 15 ਭਾਰਤੀ ਭਾਸ਼ਾਵਾਂ ਵਿਚ ਹੈ। ਇਸ ਐਪ ਨੂੰ 4.3 ਰੇਟਿੰਗ ਵੀ ਮਿਲੀ ਹੈ। ਮੋਜ 'ਤੇ ਤੁਸੀਂ 15 ਸਕਿੰਟ ਦੀ ਵੀਡੀਓ ਅਪਲੋਡ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਮੋਜ ਐਪ ਵਿਚ ਤੁਹਾਨੂੰ ਲਿਪ-ਸਿੰਕਿੰਗ ਦਾ ਵੀ ਫੀਚਰ ਵੀ ਮਿਲੇਗਾ, ਜਿਵੇਂ ਕਿ ਟਿਕਟਾਕ ਵਿਚ ਸੀ।


cherry

Content Editor

Related News