ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ; ਕਾਰੋਬਾਰ ਜਾਰੀ ਰੱਖਣ USA ਨੇ ਰੱਖੀ ਇਹ ਸ਼ਰਤ
Saturday, Mar 16, 2024 - 06:44 PM (IST)
ਨਵੀਂ ਦਿੱਲੀ - ਭਾਰਤ ਤੋਂ ਬਾਅਦ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ TikTok 'ਤੇ ਅਮਰੀਕਾ ਵਿੱਚ ਵੀ ਪਾਬੰਦੀ ਲੱਗ ਸਕਦੀ ਹੈ। ਅਮਰੀਕੀ ਸੰਸਦ ਨੇ TikTok 'ਤੇ ਪਾਬੰਦੀ ਲਗਾਉਣ ਲਈ ਬਿੱਲ ਪਾਸ ਕਰ ਦਿੱਤਾ ਹੈ। ਜੇਕਰ ਕੰਪਨੀ ਚਾਹੁੰਦੀ ਹੈ ਕਿ TikTok ਅਮਰੀਕਾ ਵਿੱਚ ਕੰਮ ਕਰਨਾ ਜਾਰੀ ਰੱਖੇ, ਤਾਂ ਉਸਨੂੰ ਛੇ ਮਹੀਨਿਆਂ ਦੇ ਅੰਦਰ ਆਪਣੀ ਚੀਨੀ ਮੂਲ ਕੰਪਨੀ ਬਾਈਟਡਾਂਸ ਨਾਲ ਸਬੰਧ ਤੋੜਨੇ ਹੋਣਗੇ। ਪਿਛਲੇ ਸਾਲ, TikTok ਸਭ ਤੋਂ ਵੱਧ ਡਾਉਨਲੋਡ ਕੀਤੇ ਐਪਸ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: AI ਕਿਵੇਂ ਬਣ ਰਿਹੈ ਵੱਡੀ ਚੁਣੌਤੀ? ਕੁਝ ਸਕਿੰਟਾਂ ਵਿੱਚ ਬਦਲ ਸਕਦੈ ਜਿੱਤ-ਹਾਰ ਦਾ
TikTok ਦੇ ਅਮਰੀਕਾ ਵਿੱਚ 17 ਕਰੋੜ ਯੂਜ਼ਰਸ ਹਨ। 30 ਸਾਲ ਤੋਂ ਘੱਟ ਉਮਰ ਦੇ ਇੱਕ ਤਿਹਾਈ ਅਮਰੀਕੀਆਂ ਲਈ, ਇਹ ਖ਼ਬਰਾਂ ਦੇ ਨਾਲ-ਨਾਲ ਮਨੋਰੰਜਨ ਦਾ ਇੱਕ ਸਰੋਤ ਹੈ। ਚੀਨੀ ਸਰਕਾਰ ਦੇ ਪੱਛਮੀ ਦੇਸ਼ ਨਾਲ ਵਿਚਾਰਧਾਰਕ ਮਤਭੇਦ ਹਨ। ਅਮਰੀਕਾ ਨੂੰ ਚਿੰਤਾ ਹੈ ਕਿ ਚੀਨ TikTok ਨੂੰ ਪ੍ਰਚਾਰ ਸਾਧਨ ਵਜੋਂ ਵਰਤ ਸਕਦਾ ਹੈ। ਇਸ ਨਾਲ ਚੋਣਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਇਨ੍ਹਾਂ ਵੱਡੀਆਂ ਕੰਪਨੀਆਂ ਨੇ ਖ਼ਰੀਦੇ ਸਭ ਤੋਂ ਜ਼ਿਆਦਾ ਇਲੈਕਟੋਰਲ ਬਾਂਡ, ਅੰਕੜੇ ਆਏ ਸਾਹਮਣੇ
ਚੀਨ ਦੀ ਇਸ ਕੰਪਨੀ ਜ਼ਰੀਏ ਕੀਤਾ ਜਾ ਰਿਹਾ ਹੈ ਕੰਟਰੋਲ
ਟਿਕਟਾਕ ਵਿਚ ਹਰ ਯੂਜ਼ਰ ਲਈ ਇਕ ਆਪਣੀ ਵੱਖਰੀ ਫੀਡ ਹੁੰਦੀ ਹੈ। ਕੰਪਨੀ ਆਪਣੇ ਪਲੇਟਫਾਰਮ ਦੀ ਜਾਂਚ ਕਰਨ ਲਈ ਕੋਈ ਟੂਲ ਪ੍ਰਦਾਨ ਨਹੀਂ ਕਰਦੀ ਹੈ। ਇਸ ਨਾਲ ਇਹ ਜਾਣਨਾ ਅਸੰਭਵ ਹੋ ਜਾਂਦਾ ਹੈ ਕਿ TikTok ਦਾ ਐਲਗੋਰਿਦਮ ਯੂਜ਼ਰਸ ਦੀ ਪਸੰਦ ਦੇ ਮੁਤਾਬਕ ਕੰਮ ਕਰ ਰਿਹਾ ਹੈ ਜਾਂ ਚੀਨ ਤੋਂ ਕੰਟਰੋਲ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ TikTok ਨੇ Tiananmen Square ਵਰਗੇ ਵਿਸ਼ਿਆਂ 'ਤੇ ਵੀਡੀਓ ਬਲਾਕ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਪਲੇਟਫਾਰਮ ਨੇ ਅਮਰੀਕੀ ਉਪਭੋਗਤਾਵਾਂ ਦੇ ਡੇਟਾ ਨੂੰ ਦੂਜੇ ਉਪਭੋਗਤਾਵਾਂ ਤੋਂ ਵੱਖ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਪਲੇਟਫਾਰਮ ਦੇ ਅਮਰੀਕੀ ਸੰਚਾਲਨ ਨੂੰ ਵੇਚਣਾ ਉਨ੍ਹਾਂ ਲਈ ਮੁਸ਼ਕਲ ਹੈ, ਕਿਉਂਕਿ ਇਸ ਨਾਲ ਕਈ ਕਾਰੋਬਾਰ ਜੁੜੇ ਹੋਏ ਹਨ। ਪਲੇਟਫਾਰਮ ਨੇ ਅਮਰੀਕੀ ਉਪਭੋਗਤਾਵਾਂ ਨੂੰ ਅਮਰੀਕੀ ਸੰਸਦ ਦੇ ਫੈਸਲੇ ਖਿਲਾਫ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਚੋਣ ਬਾਂਡ: ਸੁਪਰੀਮ ਕੋਰਟ ਦਾ SBI ਨੂੰ ਨੋਟਿਸ, ਚੋਣ ਬਾਂਡ ਦੀ ਗਿਣਤੀ ਦਾ ਕਰੋ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8