ਫਲਾਈਟ ਕੈਂਸਲੇਸ਼ਨ ਕਾਰਨ ਪ੍ਰਭਾਵਿਤ ਹੋਏ ਹਜ਼ਾਰਾਂ ਯਾਤਰੀ, ਕੰਪਨੀਆਂ ਨੇ ਦਿੱਤਾ ਕਰੋੜਾਂ ਰੁਪਏ ਦਾ ਹਰਜਾਨਾ

Saturday, Jun 29, 2019 - 01:44 PM (IST)

ਨਵੀਂ ਦਿੱਲੀ — ਜਨਵਰੀ ਤੋਂ ਮਈ ਤੱਕ ਫਲਾਈਟ ਕੈਂਸਲੇਸ਼ਨ ਦੇ ਕਾਰਨ ਸਭ ਤੋਂ ਜ਼ਿਆਦਾ 70,060 ਯਾਤਰੀ ਸਪਾਈਸਜੈੱਟ ਦੇ ਪ੍ਰਭਾਵਿਤ ਹੋਏ। ਏਅਰਲਾਈਨ ਨੇ ਇਨ੍ਹਾਂ ਯਾਤਰੀਆਂ ਨੂੰ ਹਰਜਾਨੇ ਦੇ ਤੌਰ 'ਤੇ ਕੁੱਲ 1.27 ਕਰੋੜ ਰੁਪਏ ਦਾ ਭੁਗਤਾਨ ਕੀਤਾ। ਇਸ ਮਾਮਲੇ ਵਿਚ ਇੰਡੀਗੋ ਦਾ ਦੂਜਾ ਨੰਬਰ ਹੈ। ਉਸਨੇ 62,958 ਪ੍ਰਭਾਵਿਤ ਯਾਤਰੀਆਂ ਨੂੰ ਕੁੱਲ 12.14 ਲੱਖ ਰੁਪਏ ਦਾ ਹਰਜਾਨਾ ਦਿੱਤਾ। ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਲੋਕਸਭਾ 'ਚ ਇਹ ਜਾਣਕਾਰੀ ਦਿੱਤੀ।

ਏਅਰ ਇੰਡੀਆ ਦੇ 37079 ਯਾਤਰੀ ਹੋਏ ਪ੍ਰਭਾਵਿਤ

ਇਹ ਜਾਣਕਾਰੀ ਵੀਰਵਾਰ ਨੂੰ ਲੋਕਸਭਾ 'ਚ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ ਹੈ। ਇਸ ਮਾਮਲੇ ਵਿਚ ਜੈੱਟ ਏਅਰਵੇਜ਼ ਵੀ ਪਿੱਛੇ ਨਹੀਂ ਹੈ। ਇਸ ਏਅਰਲਾਈਨ ਦੇ 50,920 ਯਾਤਰੀ ਕੈਂਸਲੇਸ਼ਨ ਕਾਰਨ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੂੰ 53.31 ਕਰੋੜ ਰੁਪਏ ਹਰਜਾਨੇ ਦੇ ਤੌਰ 'ਤੇ ਦਿੱਤੇ ਗਏ। ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਨੇ 17 ਅਪ੍ਰੈਲ ਨੂੰ ਸੰਚਾਲਨ ਬੰਦ ਕਰ ਦਿੱਤਾ ਸੀ। ਉਸ ਤੋਂ ਪਹਿਲਾਂ ਏਅਰਲਾਈਨ ਨੇ ਵੱਡੀ ਸੰਖਿਆ 'ਚ ਉਡਾਣਾਂ ਰੱਦ ਕੀਤੀਆਂ ਸਨ। ਜਨਵਰੀ ਤੋਂ ਮਈ ਵਿਚਕਾਰ ਏਅਰ ਇੰਡੀਆ ਦੇ 37,079 ਯਾਤਰਾ ਕੈਂਸਲੇਸ਼ਨ ਕਾਰਨ ਪ੍ਰਭਾਵਿਤ ਹੋਏ। ਏਅਰਲਾਈਨ ਨੇ ਉਨ੍ਹਾਂ ਨੂੰ 89.4 ਲੱਖ ਰੁਪਏ ਦਾ ਹਰਜਾਨਾ ਦਿੱਤਾ। 


Related News