ਵਿਸਟ੍ਰਾਨ ਪਲਾਂਟ 'ਚ ਹਿੰਸਾ ਦਰਮਿਆਨ ਚੋਰੀ ਹੋਏ ਹਜ਼ਾਰਾਂ iphone, 437 ਕਰੋੜ ਰੁਪਇਆ ਦੇ ਨੁਕਸਾਨ ਦਾ ਅਨੁਮਾਨ

Monday, Dec 14, 2020 - 05:39 PM (IST)

ਵਿਸਟ੍ਰਾਨ ਪਲਾਂਟ 'ਚ ਹਿੰਸਾ ਦਰਮਿਆਨ ਚੋਰੀ ਹੋਏ ਹਜ਼ਾਰਾਂ iphone, 437 ਕਰੋੜ ਰੁਪਇਆ ਦੇ ਨੁਕਸਾਨ ਦਾ ਅਨੁਮਾਨ

ਬੰਗਲੁਰੂ(ਪੀ. ਟੀ.) - ਤਾਈਵਾਨ ਦੀ ਕੰਪਨੀ ਵਿਸਟ੍ਰਾਨ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਤਨਖਾਹ ਦੇ ਬਕਾਏ ਦੇ ਮੁੱਦੇ 'ਤੇ ਕਰਨਾਟਕ ਦੇ ਕੋਲਾਰ ਜ਼ਿਲ੍ਹੇ ਵਿਚ ਸਥਿਤ ਇਸ ਦੇ ਪਲਾਂਟ 'ਤੇ ਕੁਝ ਮੁਲਾਜ਼ਮਾਂ  ਵਲੋਂ ਕੀਤੀ ਗਈ ਹਿੰਸਾ ਕਾਰਨ ਉਸ ਨੂੰ 437 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਸ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਸ਼ਨੀਵਾਰ ਨੂੰ ਤਨਖ਼ਾਹ ਨਾਲ ਜੁੜੇ ਮੁੱਦਿਆਂ ਉੱਤੇ ਹੋਈ ਹਿੰਸਾ ਵਿਚ ਕਥਿਤ ਤੌਰ 'ਤੇ ਅੱਗ ਲਗਾ ਦਿੱਤੀ, ਹਿੰਸਾ ਕੀਤੀ ਅਤੇ ਲੁੱਟ ਕੀਤੀ। ਇਸ ਸਮੇਂ ਦੌਰਾਨ ਮੁਲਾਜ਼ਮਾਂ ਨੇ ਇਮਾਰਤ ਦੇ ਨਾਲ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਮਸ਼ੀਨਾਂ ਅਤੇ ਕੰਪਿਊਟਰਾਂ ਸਮੇਤ ਮਹਿੰਗੇ ਉਪਕਰਣ ਤੋੜ ਦਿੱਤੇ।

ਇਹ ਵੀ ਵੇਖੋ - ਦੇਸ਼ 'ਚ ਅਜੇ ਵੀ ਵੇਚਿਆ ਜਾ ਰਿਹੈ ਚੀਨੀ ਸਮਾਨ, ਕੈਟ ਨੇ ਕੀਤਾ ਖੁਲਾਸਾ

ਕੰਪਨੀ ਦੇ ਕਾਰਜਕਾਰੀ ਟੀ.ਡੀ. ਪ੍ਰਸ਼ਾਂਤ ਨੇ ਵੈਮਗਲ ਥਾਣੇ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਦਫ਼ਤਰ ਦੇ ਸਾਜ਼ੋ-ਸਾਮਾਨ, ਮੋਬਾਈਲ ਫੋਨ, ਨਿਰਮਾਣ ਮਸ਼ੀਨਰੀ ਅਤੇ ਇਸ ਨਾਲ ਜੁੜੇ ਸਾਜ਼ੋ ਸਮਾਨ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨÎ੍ਹਾਂ ਨੇ ਦੋਸ਼ ਲਾਇਆ ਕਿ ਕਰੀਬ 10 ਕਰੋੜ ਰੁਪਏ ਦਾ ਬੁਨਿਆਦੀ ਢਾਂਚਾ ਵੀ ਨੁਕਸਾਨਿਆ ਗਿਆ ਹੈ, 60 ਲੱਖ ਰੁਪਏ ਦੀਆਂ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 1.5 ਕਰੋੜ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਹੈ ਜਾਂ ਗੁਆਚ ਗਿਆ ਹੈ। ਪੁਲਸ ਨੇ ਹੁਣ ਤੱਕ 149 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕੁਝ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਦੌਰਾਨ ਵਿਸਟ੍ਰਾਨ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸੁਦੀਪਤੋ ਗੁਪਤਾ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਆਪਣੇ ਨਰਸਾਪੁਰਾ ਪਲਾਂਟ ਵਿਚ ਵਾਪਰੀਆਂ ਘਟਨਾਵਾਂ ਕਾਰਨ ਡੂੰਘੇ ਸਦਮੇ ਵਿਚ ਹੈ। ਕਰਨਾਟਕ ਦੇ ਉਪ ਮੁੱਖ ਮੰਤਰੀ ਸੀ.ਐਨ.ਅਸ਼ਵਥ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਵਿਸਟ੍ਰੋਨ ਪਲਾਂਟ ਅਮਰੀਕੀ ਕੰਪਨੀ ਐਪਲ ਦਾ ਆਈਫੋਨ ਐਸ.ਈ. 2020 ਦਾ ਵੀ ਨਿਰਮਾਣ ਕਰਦਾ ਹੈ।

ਇਹ ਵੀ ਵੇਖੋ - ਰੇਲਵੇ ਮੰਤਰਾਲੇ ਨੇ ਟ੍ਰੇਨਾਂ ਦੇ ਸੰਚਾਲਨ ਨੂੰ ਲੈ ਕੇ ਸਪੱਸ਼ਟ ਕੀਤਾ ਪੱਖ, ਹੁਣ ਨਹੀਂ ਮਿਲਣਗੀਆਂ ਅਣਰਿਜ਼ਰਵਡ 

ਨੋਟ - ਤਾਈਵਾਨ ਦੀ ਕੰਪਨੀ ਵਿਸਟ੍ਰਾਨ ਕਾਰਪੋਰੇਸ਼ਨ ਵਿਚ ਹੋਈ ਹਿੰਸਾ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News