ਇਸ ਮਹੀਨੇ ਤੋਂ ਵਧ ਜਾਣਗੀਆਂ ਮੋਟਰਸਾਈਕਲ ਅਤੇ ਸਕੂਟਰਾਂ ਦੀਆਂ ਕੀਮਤਾਂ

01/22/2018 7:43:32 PM

ਜਲੰਧਰ—ਟੂ-ਵੀਲਰ ਨਿਰਮਾਤਾ ਕੰਪਨੀਆਂ ਮੋਟਰਸਾਈਕਲਸ ਅਤੇ ਸਕੂਟਰਸ ਦੀਆਂ ਕੀਮਤਾਂ 'ਚ ਅਪ੍ਰੈਲ 2018 ਤੋਂ ਵਾਧਾ ਕਰ ਸਕਦੀਆਂ ਹਨ। ਦਰਅਸਲ, ਸਰਕਾਰ ਟੂ ਵੀਲਰਸ 'ਚ ਸੀ.ਬੀ.ਐੱਸ. ਨੂੰ ਜ਼ਰੂਰੀ ਕਰ ਰਹੀ ਹੈ। ਇਹ ਨਿਯਮ125 ਸੀ.ਸੀ. ਤੋਂ ਘੱਟ ਇੰਜਣ ਵਾਲੇ ਟੂ-ਵੀਲਰਸ 'ਤੇ ਲਾਗੂ ਹੋਵੇਗਾ। ਉੱਥੇ, 125 ਸੀ.ਸੀ. ਇੰਜਣ ਤੋਂ ਜ਼ਿਆਦਾ ਵਾਲੇ ਵਾਹਨਾਂ 'ਚ ਏ.ਬੀ.ਐੱਸ. ਦੇਣਾ ਜ਼ਰੂਰੀ ਹੋਵੇਗਾ।
ਹੋਂਡਾ ਦੇ ਐਕਟੀਵਾ ਰੇਂਜ ਸਕੂਟਰ 'ਚ ਸੀ.ਬੀ.ਐੱਸ. ਪਹਿਲੇ ਤੋਂ ਹੀ ਦਿੱਤਾ ਜਾਂਦਾ ਹੈ। ਸਿੰਗਲ ਬ੍ਰੇਕ ਲੀਵਰ ਪ੍ਰੈੱਸ ਕਰਨ 'ਤੇ ਸੀ.ਬੀ.ਐੱਸ. ਫਰੰਟ ਅਤੇ ਰਿਅਰ ਬ੍ਰੇਕਸ ਨੂੰ ਐਕਟੀਵੇਟ ਕਰ ਦਿੰਦਾ ਹੈ। ਇਸ ਨਾਲ ਬ੍ਰੇਕ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਅਤੇ ਵਾਹਨ ਦੇ ਫਿਲਸਣ ਦਾ ਕੋਈ ਡਰ ਨਹੀਂ ਘੱਟ ਰਹਿੰਦਾ ਹੈ। ਏ.ਬੀ.ਐੱਸ. ਯਾਨੀ ਐਂਟੀ ਲਾਕਿੰਗ ਬ੍ਰੇਕਿੰਗ ਸਿਸਟਮ 'ਚ ਬ੍ਰੇਕਸ ਲਾਕ ਹੋ ਜਾਂਦੇ ਹਨ।
ਇਹ ਸਿਸਟਮ ਮੀਂਹ ਦੇ ਮੌਸਮ 'ਚ ਕਾਫੀ ਕਾਰਗਰ ਸਾਬਤ ਹੁੰਦਾ ਹੈ।  ਇਹ ਨਿਯਮ 31 ਮਾਰਚ 2018 ਤੋਂ ਬਾਅਦ ਲਾਂਚ ਹੋਣ ਵਾਲੇ ਟੂ-ਵੀਲਰਸ 'ਤੇ ਲਾਗੂ ਹੋਣਗੇ। ਹਾਲਾਂਕਿ, ਭਾਰਤ 'ਚ ਜ਼ਿਆਦਾਤਰ ਮੋਟਰਸਾਈਕਲ ਅਤੇ ਸਕੂਟਰਾਂ 'ਚ ਏ.ਬੀ.ਐੱਸ. ਦਿੱਤਾ ਜਾਣ ਲੱਗਿਆ ਹੈ। ਇਸ ਫੀਚਰ ਦੇ ਜ਼ਰੂਰੀ ਹੋਣ 'ਤੇ ਕੀਮਤ 'ਚ ਵਾਧਾ ਹੋਣਾ ਲਾਜਮੀ ਹੈ। ਏ.ਬੀ.ਐੱਸ. ਦੇ ਮੋਟਰਸਾਈਕਲ 'ਚ ਜੁੜਨ ਨਾਲ ਕੀਮਤ 10 ਹਜ਼ਾਰ ਤੋਂ 20 ਹਜ਼ਾਰ ਰੁਪਏ ਤਕ ਵਧ ਸਕਦੀ ਹੈ। ਸੀ.ਬੀ.ਐੱਸ. ਇਸ ਦੇ ਮੁਕਾਬਲੇ ਕਾਫੀ ਹੱਦ ਤਕ ਸਸਤਾ ਹੈ। ਇਸ ਦੇ ਲੱਗਣ ਦੀ ਕੀਮਤ 'ਚ 1,000 ਰੁਪਏ ਤੋਂ 2,000 ਰੁਪਏ ਤਕ ਦਾ ਵਾਧਾ ਹੁੰਦਾ ਹੈ। 


Related News