ਜਨਤਕ ਖੇਤਰ ਦੇ ਬੈਂਕਾਂ ਨੂੰ ਅਗਲੇ ਬਜਟ ਵਿੱਚ ਇਸ ਕਾਰਨ ਨਹੀਂ ਮਿਲੇਗੀ ''ਸਰਕਾਰੀ'' ਪੂੰਜੀ

Sunday, Dec 12, 2021 - 06:06 PM (IST)

ਜਨਤਕ ਖੇਤਰ ਦੇ ਬੈਂਕਾਂ ਨੂੰ ਅਗਲੇ ਬਜਟ ਵਿੱਚ ਇਸ ਕਾਰਨ ਨਹੀਂ ਮਿਲੇਗੀ ''ਸਰਕਾਰੀ'' ਪੂੰਜੀ

ਨਵੀਂ ਦਿੱਲੀ - ਸਰਕਾਰ ਵੱਲੋਂ ਵਿੱਤੀ ਸਾਲ 2022-23 ਦੇ ਬਜਟ ਵਿੱਚ ਜਨਤਕ ਖੇਤਰ ਦੇ ਬੈਂਕਾਂ (PSBs) ਵਿੱਚ ਪੂੰਜੀ ਨਿਵੇਸ਼ ਦਾ ਕੋਈ ਐਲਾਨ ਨਾ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੈਂਕਾਂ ਦੇ ਮਾੜੇ ਕਰਜ਼ੇ ਵਿੱਚ ਕਮੀ ਆਈ ਹੈ ਅਤੇ ਉਨ੍ਹਾਂ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋਇਆ ਹੈ, ਇਸ ਲਈ ਬਜਟ ਵਿੱਚ ਸਰਕਾਰ ਵੱਲੋਂ ਅਜਿਹਾ ਕੋਈ ਐਲਾਨ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਆਪਣੇ ਸਰੋਤਾਂ ਨੂੰ ਵਧਾਉਣ ਲਈ, ਬੈਂਕਾਂ ਨੂੰ ਮਾਰਕੀਟ ਤੋਂ ਫੰਡ ਇਕੱਠਾ ਕਰਨ ਅਤੇ ਉਨ੍ਹਾਂ ਦੀਆਂ ਗੈਰ-ਮੁੱਖ ਸੰਪਤੀਆਂ ਨੂੰ ਵੇਚਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਚਾਲੂ ਵਿੱਤੀ ਸਾਲ ਦੌਰਾਨ, ਸਰਕਾਰ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਪੁਨਰ-ਪੂੰਜੀਕਰਨ ਲਈ 20,000 ਕਰੋੜ ਰੁਪਏ ਰੱਖੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ, 2022 ਨੂੰ ਨਰਿੰਦਰ ਮੋਦੀ 2.0 ਸਰਕਾਰ ਦਾ ਚੌਥਾ ਬਜਟ ਪੇਸ਼ ਕਰੇਗੀ।

ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਕਰੋੜਾਂ ਦੇ ਲੈਣ-ਦੇਣ ਨੂੰ ਲੈ ਕੇ RBI ਸਖ਼ਤ, ਬਣਾਇਆ ਇਹ ਨਿਯਮ

ਧਿਆਨਯੋਗ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਜਨਤਕ ਖੇਤਰ ਦੇ ਬੈਂਕਾਂ ਦਾ ਸ਼ੁੱਧ ਲਾਭ ਵਧ ਕੇ 14,012 ਕਰੋੜ ਰੁਪਏ ਹੋ ਗਿਆ ਹੈ। ਸਤੰਬਰ 2021 ਨੂੰ ਖਤਮ ਹੋਈ ਦੂਜੀ ਤਿਮਾਹੀ ਵਿੱਚ ਇਹ ਹੋਰ ਵਧ ਕੇ 17,132 ਕਰੋੜ ਰੁਪਏ ਹੋ ਗਿਆ। ਮੌਜੂਦਾ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਲਈ ਕੁੱਲ ਲਾਭ ਪਿਛਲੇ ਪੂਰੇ ਵਿੱਤੀ ਸਾਲ ਵਿੱਚ ਕਮਾਏ ਗਏ ਕੁੱਲ ਲਾਭ ਦੇ ਬਰਾਬਰ ਹੈ। ਪਿਛਲੇ ਵਿੱਤੀ ਸਾਲ ਦੌਰਾਨ ਸਰਕਾਰੀ ਬੈਂਕਾਂ ਨੇ 58,697 ਕਰੋੜ ਰੁਪਏ ਦੇ ਪੂੰਜੀ ਫੰਡ ਜੁਟਾਏ ਸਨ। ਇਹ ਕਿਸੇ ਇੱਕ ਵਿੱਤੀ ਸਾਲ ਵਿੱਚ ਇਕੱਠੀ ਕੀਤੀ ਗਈ ਸਭ ਤੋਂ ਵੱਧ ਰਕਮ ਹੈ।

ਇਹ ਵੀ ਪੜ੍ਹੋ : ‘ਜੈੱਫ ਬੇਜ਼ੋਸ ਦੀਆਂ ਵਧੀਆਂ ਮੁਸ਼ਕਲਾਂ, ਅਮਰੀਕਾ ’ਚ ਲੱਗਾ ਗਾਹਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼’

ਜਨਤਕ ਖੇਤਰ ਦੇ ਬੈਂਕਾਂ ਦਾ ਪੂੰਜੀ ਅਨੁਕੂਲਤਾ ਅਨੁਪਾਤ (CAR) ਜੂਨ, 2021 ਦੇ ਅੰਤ ਵਿੱਚ ਵਧ ਕੇ 14.3 ਪ੍ਰਤੀਸ਼ਤ ਹੋ ਗਿਆ, ਜਦੋਂ ਕਿ ਉਨ੍ਹਾਂ ਦਾ ਪ੍ਰੋਵੀਜ਼ਨ ਕਵਰੇਜ ਅਨੁਪਾਤ ਅੱਠ ਸਾਲਾਂ ਦੇ ਉੱਚ ਪੱਧਰ 84 ਪ੍ਰਤੀਸ਼ਤ ਤੱਕ ਪਹੁੰਚ ਗਿਆ। ਕੁਝ ਗੈਰ-ਕਾਰਗੁਜ਼ਾਰੀ ਸੰਪਤੀਆਂ (ਐਨ.ਪੀ.ਏ.) ਲਈ, ਬੈਂਕਾਂ ਨੇ 100 ਪ੍ਰਤੀਸ਼ਤ ਤੱਕ ਦਾ ਪ੍ਰਬੰਧ ਕੀਤਾ ਹੈ। ਸਰਕਾਰ ਨੇ ਬੈਂਕਾਂ ਨੂੰ ਰਿਕਵਰੀ ਪ੍ਰਕਿਰਿਆ 'ਤੇ ਧਿਆਨ ਦੇਣ ਲਈ ਕਿਹਾ ਹੈ। ਇਸ ਨਾਲ ਉਨ੍ਹਾਂ ਦੀ ਵਿੱਤੀ ਸਿਹਤ ਵਿੱਚ ਹੋਰ ਸੁਧਾਰ ਹੋਵੇਗਾ। ਜਨਤਕ ਖੇਤਰ ਦੇ ਬੈਂਕਾਂ ਦਾ NPA 31 ਮਾਰਚ, 2019 ਤੱਕ 7,39,541 ਕਰੋੜ ਰੁਪਏ ਸੀ, ਜੋ 31 ਮਾਰਚ, 2020 ਤੱਕ ਘਟ ਕੇ 6,78,317 ਕਰੋੜ ਰੁਪਏ ਅਤੇ 31 ਮਾਰਚ, 2021 ਤੱਕ 6,16,616 ਕਰੋੜ ਰੁਪਏ ਰਹਿ ਗਿਆ। ਕੋਵਿਡ-19 ਮਹਾਮਾਰੀ ਕਾਰਨ ਅਰਥਵਿਵਸਥਾ ਵਿੱਚ ਸੰਕੁਚਨ ਦੇ ਬਾਵਜੂਦ, 2020-21 ਵਿੱਚ ਜਨਤਕ ਖੇਤਰ ਦੇ ਬੈਂਕਾਂ ਦਾ ਕੁੱਲ ਮੁਨਾਫਾ 31,816 ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਉੱਚਾ ਪੱਧਰ ਹੈ।

ਇਹ ਵੀ ਪੜ੍ਹੋ : Paytm ਦੇ ਨਿਵੇਸ਼ਕਾਂ ਲਈ ਰਾਹਤ ਦੀ ਖ਼ਬਰ, RBI ਦੇ ਫ਼ੈਸਲੇ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਆਈ ਤੇਜ਼ੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News