ਹਾਂਗ-ਕਾਂਗ ਨੇ ਚੌਥੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਇਸ ਕਾਰਨ ਲਗਾਈ ਪਾਬੰਦੀ
Thursday, Oct 29, 2020 - 06:04 PM (IST)
ਨਵੀਂ ਦਿੱਲੀ — ਹਾਂਗ-ਕਾਂਗ ਨੇ ਕੁਝ ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ 10 ਨਵੰਬਰ ਤੱਕ ਮੁੰਬਈ ਤੋਂ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਹੈ। ਬੁੱਧਵਾਰ ਨੂੰ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਯਾਤਰਾ ਕਰਨ ਵਾਲੇ ਕੁਝ ਯਾਤਰੀ ਹਾਂਗ ਕਾਂਗ ਪਹੁੰਚਣ 'ਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਇਸ ਤੋਂ ਬਾਅਦ ਹਾਂਗ-ਕਾਂਗ ਦੀ ਸਰਕਾਰ ਨੇ 28 ਅਕਤੂਬਰ ਤੋਂ 10 ਨਵੰਬਰ ਤੱਕ ਮੁੰਬਈ-ਹਾਂਗ ਕਾਂਗ ਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਹਾਂਗਕਾਂਗ ਦੀ ਸਰਕਾਰ ਨੇ ਚੌਥੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਹੈ। ਹਾਂਗ ਕਾਂਗ ਦੀ ਸਰਕਾਰ ਦੁਆਰਾ ਜੁਲਾਈ ਵਿਚ ਜਾਰੀ ਨਿਯਮਾਂ ਅਨੁਸਾਰ ਭਾਰਤੀ ਯਾਤਰੀ ਹਾਂਗ-ਕਾਂਗ ਦਾ ਸਿਰਫ ਉਦੋਂ ਹੀ ਦੌਰਾ ਕਰ ਸਕਦੇ ਹਨ ਜੇ ਉਨ੍ਹਾਂ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਕੀਤੀ ਗਈ ਜਾਂਚ ਦੌਰਾਨ ਕੋਵਿਡ -19 ਨੈਗੇਟਿਵ ਪਾਇਆ ਗਿਆ ਹੋਵੇ। ਇਸ ਦੇ ਨਾਲ ਹੀ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਹਾਂਗ ਕਾਂਗ ਪਹੁੰਚਣ 'ਤੇ ਹਵਾਈ ਅੱਡੇ 'ਤੇ ਜਾਂਚ ਕਰਵਾਉਣਾ ਜ਼ਰੂਰੀ ਹੁੰਦਾ ਹੈ।
ਇਹ ਵੀ ਪੜ੍ਹੋ : ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ
ਏਅਰ ਇੰਡੀਆ ਐਕਸਪ੍ਰੈਸ ਲਈ ਰਿਕਾਰਡ ਲਾਭ
ਇਸ ਦੌਰਾਨ ਏਅਰ ਇੰਡੀਆ ਐਕਸਪ੍ਰੈੱਸ ਨੂੰ ਵਿੱਤੀ ਸਾਲ 2019 - 20 ਵਿਚ ਸਭ ਤੋਂ ਜ਼ਿਆਦਾ 412.77 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਸੰਚਾਲਨ ਆਮਦਨੀ ਅਤੇ ਯਾਤਰੀਆਂ ਦੀ ਗਿਣਤੀ ਵਿਚ ਵਾਧੇ ਕਾਰਨ ਕੰਪਨੀ ਦਾ ਮੁਨਾਫਾ ਵਧਿਆ ਹੈ। ਬੁੱਧਵਾਰ ਨੂੰ ਏਅਰ ਇੰਡੀਆ ਐਕਸਪ੍ਰੈਸ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ, ਸਸਤੀਆਂ ਦਰਾਂ 'ਤੇ ਹਵਾਬਾਜ਼ੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਨੂੰ ਵਿੱਤੀ ਸਾਲ 2018-19 ਵਿਚ 169 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਨੇ ਅਪ੍ਰੈਲ 2005 ਤੋਂ ਵਪਾਰਕ ਕੰਮ ਸ਼ੁਰੂ ਕੀਤੇ। ਉਹ ਲਗਾਤਾਰ ਪੰਜ ਸਾਲਾਂ ਤੋਂ ਸ਼ੁੱਧ ਮੁਨਾਫਾ ਕਮਾ ਰਹੀ ਹੈ।
ਰੀਲੀਜ਼ ਅਨੁਸਾਰ ਏਅਰ ਇੰਡੀਆ ਐਕਸਪ੍ਰੈਸ ਦਾ ਸਾਲ 2019-20 ਵਿਚ 412.77 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ, ਜੋ ਕਿ ਇਹ ਇੱਕ ਸਾਲ ਵਿਚ ਸਭ ਤੋਂ ਵੱਧ ਹੈ। ਕੋਵਿਡ-19 ਸੰਕਟ ਕਾਰਨ ਬਾਜ਼ਾਰ ਦੇ ਮਾੜੇ ਹਾਲਾਤਾਂ ਦੇ ਬਾਵਜੂਦ ਏਅਰ ਲਾਈਨ ਦੀ ਸੰਚਾਲਨ ਆਮਦਨ ਸਾਲ 2019 ਦੀ ਆਖਰੀ ਤਿਮਾਹੀ ਵਿਚ 25 ਪ੍ਰਤੀਸ਼ਤ ਤੋਂ ਵੱਧ ਵਧ ਕੇ 5,219 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ 4,172 ਕਰੋੜ ਰੁਪਏ ਸੀ। ਏਅਰ ਇੰਡੀਆ ਐਕਸਪ੍ਰੈਸ ਨੇ 2019-20 ਵਿਚ 48.4 ਕਰੋੜ ਯਾਤਰੀਆਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ, ਜੋ ਕਿ 2018-19 ਦੇ 43.6 ਲੱਖ ਯਾਤਰੀਆਂ ਨਾਲੋਂ 11 ਪ੍ਰਤੀਸ਼ਤ ਵੱਧ ਹੈ।
ਇਹ ਵੀ ਪੜ੍ਹੋ : ਲੱਖਾਂ ਸਰਕਾਰੀ ਕਾਮਿਆਂ ਨੂੰ ਮਿਲਿਆ ਇਕ ਹੋਰ ਤੋਹਫ਼ਾ! ਕੇਂਦਰ ਨੇ ਕੀਤੇ 4 ਵੱਡੇ ਐਲਾਨ