ਸਿਰਫ ਇੰਨੀ ਹੈ ਆਈਫੋਨ X ਦੀ ਅਸਲ ਕੀਮਤ, ਇਨ੍ਹਾਂ 11 ਦੇਸ਼ਾਂ ''ਚ ਮਿਲੇਗਾ ਸਸਤਾ!

09/20/2017 8:54:57 PM

ਨਵੀਂ ਦਿੱਲੀ— 12 ਸਤੰਬਰ ਨੂੰ ਐਪਲ ਵੱਲੋਂ ਆਈਫੋਨ ਦੀ 10ਵੀਂ ਵਰ੍ਹੇਗੰਢ ਤਿੰਨ ਫੋਨ ਲਾਂਚ ਕੀਤੇ ਗਏ, ਜਿਨ੍ਹਾਂ 'ਚ ਆਈਫੋਨ-8, ਆਈਫੋਨ-8 ਪਲੱਸ ਅਤੇ ਆਈਫੋਨ ਐਕਸ ਸ਼ਾਮਲ ਹਨ। ਐਪਲ ਵੱਲੋਂ ਲਾਂਚ ਕੀਤੇ ਆਈਫੋਨ ਐਕਸ ਨੇ ਹਾਲਾਂਕਿ ਲੋਕਾਂ ਨੂੰ ਹੋਰ ਦੋਵੇਂ ਮਾਡਲਾਂ ਨਾਲੋਂ ਜ਼ਿਆਦਾ ਆਕਰਸ਼ਤ ਕੀਤਾ। ਅਮਰੀਕਾ 'ਚ ਆਈਫੋਨ ਐਕਸ ਦੀ ਕੀਮਤ 999 ਡਾਲਰ ਯਾਨੀ 63,936 ਰੁਪਏ ਰੱਖੀ ਗਈ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਮਾਡਲ ਨੂੰ ਬਣਾਉਣ 'ਤੇ ਐਪਲ ਦਾ ਖਰਚ ਸਿਰਫ 581 ਡਾਲਰ ਯਾਨੀ 37,184 ਰੁਪਏ ਆਵੇਗਾ। ਯਾਨੀ ਹਰ ਫੋਨ 'ਤੇ ਕੰਪਨੀ ਦਾ ਕੁੱਲ ਮੁਨਾਫਾ 418 ਡਾਲਰ (26,752 ਰੁਪਏ) ਹੈ। ਇਹ ਫੋਨ ਦੀ ਕੀਮਤ ਦਾ 41.85 ਫੀਸਦੀ ਬਣਦਾ ਹੈ। ਹਾਲਾਂਕਿ ਇਸ 'ਚ ਅਸੈਂਬਲਿੰਗ, ਮਾਰਕੀਟਿੰਗ, ਰਿਟੇਲਿੰਗ ਆਦਿ ਦਾ ਖਰਚ ਸ਼ਾਮਲ ਨਹੀਂ ਹੈ। ਇਨ੍ਹਾਂ ਸਭ ਨੂੰ ਜੋੜਨ 'ਤੇ ਕੰਪਨੀ ਦਾ ਮੁਨਾਫਾ ਘੱਟ ਹੋਵੇਗਾ। ਇਕ ਰਿਸਰਚ ਕੰਪਨੀ ਵੱਲੋਂ ਇਸ 'ਤੇ ਰਿਪੋਰਟ ਤਿਆਰ ਕੀਤੀ ਗਈ ਹੈ।

PunjabKesari
ਹਰ ਫੋਨ 'ਤੇ ਕੰਪਨੀ ਨੂੰ ਹੋਵੇਗਾ 14,000 ਰੁਪਏ ਦਾ ਮੁਨਾਫਾ
ਰਿਪੋਰਟ ਮੁਤਾਬਕ, ਆਈਫੋਨ ਦੀ ਪਰਚੂਨ ਕੀਮਤ ਦਾ 20 ਫੀਸਦੀ ਯਾਨੀ ਤਕਰੀਬਨ 12,800 ਰੁਪਏ ਆਪਰੇਟਿੰਗ ਅਤੇ ਮਾਰਕੀਟਿੰਗ-ਰਿਟੇਲਿੰਗ ਆਦਿ ਦੇ ਖਰਚ 'ਚ ਜਾਂਦਾ ਹੈ। ਇਸ ਹਿਸਾਬ ਨਾਲ ਆਈਫੋਨ ਐਕਸ ਦੀ ਅਸਲ ਕੀਮਤ ਤਕਰੀਬਨ 50,000 ਰੁਪਏ ਬਣਦੀ ਹੈ। ਇਸ ਆਧਾਰ 'ਤੇ ਦੇਖੀਏ ਤਾਂ ਹਰ ਫੋਨ 'ਤੇ ਐਪਲ ਨੂੰ ਤਕਰੀਬਨ 14,000 ਰੁਪਏ ਦਾ ਮੁਨਾਫਾ ਹੋਵੇਗਾ। ਉੱਥੇ ਹੀ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ 'ਚ ਫੋਨ ਦੀ ਕੀਮਤ ਜ਼ਿਆਦਾ ਰੱਖੀ ਗਈ ਹੈ। ਇਸ ਲਈ ਉਨ੍ਹਾਂ ਦੇਸ਼ਾਂ 'ਚ ਮੁਨਾਫਾ ਵੀ ਕਿਤੇ ਜ਼ਿਆਦਾ ਹੋਵੇਗਾ। ਭਾਰਤ 'ਚ ਆਈਫੋਨ ਐਕਸ ਦੀ ਕੀਮਤ ਅਮਰੀਕਾ 'ਚ ਇਸ ਦੀ ਕੀਮਤ ਨਾਲੋਂ 40 ਫੀਸਦੀ ਜ਼ਿਆਦਾ ਹੈ। ਅਮਰੀਕਾ 'ਚ ਆਈਫੋਨ ਐਕਸ ਦੀ ਕੀਮਤ 63,936 ਰੁਪਏ ਹੈ, ਜਦੋਂ ਕਿ ਭਾਰਤ 'ਚ ਇਸ ਦੀ ਕੀਮਤ 89,900 ਰੁਪਏ ਹੋਵੇਗੀ।
ਆਈਫੋਨ ਐਕਸ ਇਨ੍ਹਾਂ ਦੇਸ਼ਾਂ 'ਚ ਮਿਲੇਗਾ ਭਾਰਤ ਨਾਲੋਂ ਸਸਤਾ
ਭਾਰਤ 'ਚ ਇਸ ਨਵੇਂ ਫੋਨ ਦੀ ਕੀਮਤ ਅਮਰੀਕਾ, ਜਾਪਾਨ, ਕੈਨੇਡਾ, ਹਾਂਗਕਾਂਗ, ਯੂ. ਏ. ਈ., ਆਸਟ੍ਰੇਲੀਆ, ਚੀਨ, ਮੈਕਸਿਕੋ, ਇੰਗਲੈਂਡ, ਯੂਰਪੀ ਸੰਘ ਅਤੇ ਰੂਸ ਤੋਂ ਜ਼ਿਆਦਾ ਹੈ। ਜਾਪਾਨ 'ਚ ਆਈਫੋਨ ਐਕਸ ਦੀ ਕੀਮਤ 65,204 ਰੁਪਏ, ਕੈਨੇਡਾ 'ਚ 69153 ਰੁਪਏ, ਹਾਂਗਕਾਂਗ 'ਚ 70,355 ਰੁਪਏ ਅਤੇ ਯੂ. ਏ. ਈ. 'ਚ 71,423 ਰੁਪਏ ਹੋਵੇਗੀ। ਹਾਲਾਂਕਿ ਆਸਟ੍ਰੇਲੀਆ 'ਚ ਕੀਮਤ ਜ਼ਿਆਦਾ ਹੈ, ਇੱਥੇ ਇਸ ਦੀ ਕੀਮਤ 80,589 ਰੁਪਏ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਜੂਨ ਤਿਮਾਹੀ 'ਚ ਐਪਲ ਦਾ 61 ਫੀਸਦੀ ਮਾਲੀਆ ਦੂਜੇ ਦੇਸ਼ਾਂ ਤੋਂ ਹੀ ਆਇਆ ਸੀ। ਆਈਫੋਨ ਐਕਸ ਦੀ ਬੁਕਿੰਗ 27 ਅਕਤੂਬਰ ਤੋਂ ਅਤੇ ਵਿਕਰੀ ਨਵੰਬਰ ਦੇ ਪਹਿਲੇ ਹਫਤੇ 'ਚ ਸ਼ੁਰੂ ਹੋਵੇਗੀ।

ਅਮਰੀਕਾ

63,936 ਰੁਪਏ

ਜਾਪਾਨ

65,204 ਰੁਪਏ

ਕੈਨੇਡਾ

69,153 ਰੁਪਏ

ਹਾਂਗਕਾਂਗ

70,355 ਰੁਪਏ

ਯੂ. ਏ. ਈ.

71,423 ਰੁਪਏ

ਆਸਟ੍ਰੇਲੀਆ

80,589 ਰੁਪਏ

ਚੀਨ

81,895 ਰੁਪਏ

ਮੈਕਸਿਕੋ

84,802 ਰੁਪਏ

ਇੰਗਲੈਂਡ

85,649 ਰੁਪਏ

ਯੂਰਪੀ ਸੰਘ

88,103 ਰੁਪਏ

ਰੂਸ

88,980 ਰੁਪਏ

 


Related News