ALTO ਦਾ 16 ਸਾਲ ਦਾ ਰਿਕਾਰਡ ਟੁੱਟਾ, ਇਸ ਕਾਰ ਨੇ ਮਾਰ ਲਈ ਵੱਡੀ ਬਾਜ਼ੀ

4/11/2021 1:45:03 PM

ਨਵੀਂ ਦਿੱਲੀ- ਵਿੱਤੀ ਸਾਲ 2004-05 ਤੋਂ ਸਭ ਤੋਂ ਵੱਧ ਵਿਕਣ ਵਾਲੀ ਕਾਰ ਦਾ ਰਿਕਾਰਡ ਕਾਇਮ ਕਰਨ ਵਾਲੀ ਅਲਟੋ ਹੁਣ ਪੱਛੜ ਗਈ ਹੈ। ਵਿੱਤੀ ਸਾਲ 2020-21 ਵਿਚ ਮਾਰੂਤੀ ਸੁਜ਼ੂਕੀ (ਐੱਮ. ਐੱਸ. ਆਈ. ਐੱਲ.) ਦੀ ਪਹਿਲੀ ਪ੍ਰੀਮੀਅਮ ਹੈਚਬੈਕ ਸਵਿਫਟ ਨੇ ਇਕੋ ਵਿੱਤੀ ਸਾਲ ਵਿਚ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਐਂਟਰੀ ਲੈਵਲ ਕਾਰ ਅਲਟੋ ਨੂੰ ਪਛਾੜ ਦਿੱਤਾ ਹੈ। ਰੈਕਿੰਗ ਵਿਚ ਇਹ ਤਬਦੀਲੀ ਮਹੱਤਵਪੂਰਣ ਹੈ ਕਿਉਂਕਿ ਅਲਟੋ ਅਤੇ ਸਵਿਫਟ ਵਿਚਕਾਰ ਕੀਮਤ ਦਾ ਪਾੜਾ 2 ਲੱਖ ਰੁਪਏ ਤੋਂ ਵੀ ਵੱਧ ਹੈ, ਜੋ ਇਹ ਦਿਖਾਉਂਦਾ ਹੈ ਕਿ ਲੋਕ ਹੁਣ ਸਿਰਫ਼ ਇਕ ਸਸਤੀ ਗੱਡੀ ਹੀ ਨਹੀਂ ਖ਼ਰੀਦਣਾ ਚਾਹੁੰਦੇ ਸਗੋਂ ਜ਼ਿਆਦਾ ਫੀਚਰ ਤੇ ਸੇਫਟੀ ਨੂੰ ਪਹਿਲ ਦੇਣ ਲੱਗੇ ਹਨ।

ਇਹ ਵੀ ਪੜ੍ਹੋ- ਸੋਨੇ 'ਚ ਉਛਾਲ, ਹੁਣ ਹੀ ਨਿਵੇਸ਼ ਦਾ ਮੌਕਾ, ਦੀਵਾਲੀ ਤੱਕ ਹੋ ਸਕਦੈ ਇੰਨਾ ਮੁੱਲ

ਵਿੱਤੀ ਸਾਲ 2021 ਵਿਚ ਮਾਰੂਤੀ ਸੁਜ਼ੂਕੀ ਦੀਆਂ 1,72,671 ਸਵਿੱਫਟ ਕਾਰਾਂ ਵਿਕੀਆਂ, ਜਦੋਂ ਕਿ ਦੂਜੇ ਪਾਸੇ ਅਲਟੋ ਦੀ ਵਿਕਰੀ ਇਸ ਦੌਰਾਨ 1,58,992 ਰਹੀ। ਹਾਲਾਂਕਿ, ਇਸ ਤੋਂ ਪਿਛਲੇ ਸਾਲ ਨਾਲੋਂ ਦੋਹਾਂ ਕਾਰਾਂ ਦੀ ਵਿਕਰੀ ਘੱਟ ਰਹੀ। ਵਿੱਤੀ ਸਾਲ 2020 ਵਿਚ ਸਵਿਫਟ ਦੀ ਵਿਕਰੀ 1,87,916 ਸੀ ਅਤੇ ਅਲਟੋ ਦੀ 1,90,814 ਰਹੀ ਸੀ।

ਇਹ ਵੀ ਪੜ੍ਹੋ- ਗੌਤਮ ਅਡਾਨੀ ਨੂੰ ਵੱਡਾ ਨੁਕਸਾਨ, ਸਿਰਫ਼ ਦੋ ਦਿਨਾਂ 'ਚ ਇੰਨੀ ਘੱਟ ਗਈ ਦੌਲਤ

ਬਲੇਨੋ ਤੇ ਵੈਗਨਰ ਵੀ ਹੁਣ ਮੋਹਰੇ-
ਲਗਾਤਾਰ 16 ਸਾਲਾ ਟਾਪ 'ਤੇ ਰਹਿਣ ਵਾਲੀ ਅਲਟੋ ਦਾ ਜਿੱਥੇ ਇਹ ਰਿਕਾਰਡ ਟੁੱਟਾ ਹੈ, ਉੱਥੇ ਹੀ ਇਸ ਦੀ ਵਿਕਰੀ ਬਲੇਨੋ ਤੇ ਵੈਗਨਰ ਤੋਂ ਵੀ ਥੱਲ੍ਹੇ ਆ ਗਈ ਹੈ। ਬਲੇਨੋ 1,63,445 ਯੂਨਿਟਸ ਦੀ ਵਿਕਰੀ ਨਾਲ ਭਾਰਤ ਵਿਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਦੀ ਸੂਚੀ ਵਿਚ ਦੂਜੇ ਨੰਬਰ 'ਤੇ ਹੈ। ਉੱਥੇ ਹੀ 1,60,330 ਯੂਨਿਟਸ ਦੀ ਵਿਕਰੀ ਨਾਲ ਵੈਗਨਰ ਤੀਜੇ ਨੰਬਰ 'ਤੇ ਰਹੀ। ਗੌਰਤਲਬ ਹੈ ਕਿ ਬੇਸ਼ੱਕ ਲੋਕਾਂ ਦੀ ਹੁਣ ਪਸੰਦ ਬਦਲ ਰਹੀ ਹੈ ਪਰ ਸਤੰਬਰ 2000 ਵਿਚ ਲਾਂਚ ਹੋਈ ਅਲਟੋ ਭਾਰਤ ਦੀ ਪਹਿਲੀ ਕਾਰ ਹੈ ਜੋ ਹੁਣ ਤੱਕ 40 ਲੱਖ ਤੋਂ ਵੱਧ ਵਿਕ ਚੁੱਕੀ ਹੈ। ਸਵਿਫਟ 2005 ਵਿਚ ਲਾਂਚ ਹੋਈ ਸੀ ਅਤੇ ਹੁਣ ਤੱਕ ਇਸ ਦੇ 23 ਲੱਖ ਯੂਨਿਟ ਵਿਕ ਚੁੱਕੇ ਹਨ।

ਇਹ ਵੀ ਪੜ੍ਹੋ- FD 'ਤੇ ਕਮਾਈ ਦਾ ਮੌਕਾ, ਇੰਨਾ ਵਿਆਜ ਦੇ ਰਹੇ ਨੇ ਇਹ ਟਾਪ-10 ਸਰਕਾਰੀ ਬੈਂਕ

►ਕਾਰਾਂ ਦੀ ਪ੍ਰਸਿੱਧੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor Sanjeev