ਆਪਣੀ ਹੀ ਦੌਲਤ ਨਹੀਂ ਖਰਚ ਕਰ ਸਕਦਾ ਇਹ ਅਰਬਪਤੀ

08/21/2018 1:58:44 PM

ਮੁੰਬਈ—ਕਿਸੇ ਦੇ ਕੋਲ ਅਰਬਾਂ ਦੀ ਦੌਲਤ ਹੋਵੇ ਅਤੇ ਉਸ ਨੂੰ ਖਰਚ ਕਰਨ ਦਾ ਹੱਕ ਨਾ ਹੋਵੇ ਤਾਂ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦਾ ਹੋਵੇਗਾ? ਟਾਟਾ ਸਨਸ 'ਚ ਹਿੱਸੇਦਾਰੀ ਰੱਖਣ ਵਾਲੇ ਸ਼ਾਪੂਰਜੀ ਪਾਲੋਨਜੀ ਗਰੁੱਪ ਦੇ ਚੇਅਰਮੈਨ ਪਾਲੋਨਜੀ ਸ਼ਾਪੂਰਜੀ ਮਿਸਤਰੀ ਤੋਂ ਇਹ ਸਵਾਲ ਪੁੱਛਿਆ ਜਾ ਸਕਦਾ ਹੈ। ਅਰਬਪਤੀ ਪਾਲੋਨਜੀ ਦੀ ਕੁੱਲ 20 ਅਰਬ ਡਾਲਰ ਭਾਵ 1,30,940 ਕਰੋੜ ਰੁਪਏ ਦੀ ਜਾਇਦਾਦ ਦਾ 84 ਫੀਸਦੀ ਹਿੱਸਾ ਟਾਟਾ ਸਨਸ ਦੇ ਨਾਲ ਕਾਨੂੰਨੀ ਵਿਵਾਦ ਨੂੰ ਲੈ ਕੇ ਫਸਿਆ ਹੋਇਆ ਹੈ। ਬੋਰਡਰੂਮ 'ਚ ਹੱਲਚੱਲ ਦੇ ਚੱਲਦੇ 2016 'ਚ ਸ਼ਾਪੂਰਜੀ ਮਿਸਤਰੀ ਦੇ ਬੇਟੇ ਸਾਈਰਸ ਮਿਸਤਰੀ ਨੂੰ ਟਾਟਾ ਸਨਸ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। 
ਇਸ ਤੋਂ ਬਾਅਦ ਹੀ ਮਿਸਤਰੀ ਫੈਮਿਲੀ ਅਤੇ ਟਾਟਾ ਗਰੁੱਪ ਦੇ ਵਿਚਕਾਰ ਕਾਨੂੰਨੀ ਵਿਵਾਦ ਚੱਲ ਰਿਹਾ ਹੈ। ਮਿਸਤਰੀ ਟਾਟਾ ਸਨਸ ਦੇ ਸਭ ਤੋਂ ਵੱਡੇ ਸ਼ੇਅਰਹੋਲਡਰ ਹਨ। 100 ਅਰਬ ਡਾਲਰ ਦੀ ਪੂੰਜੀ ਵਾਲੇ ਟਾਟਾ ਗਰੁੱਪ ਦੇ ਖਿਲਾਫ ਮਿਸਤਰੀ ਨੇ ਕਈ ਕਾਨੂੰਨੀ ਪਰਿਵਾਦ ਦਾਇਰ ਕੀਤੇ ਹਨ, ਜਿਸ 'ਚ ਗਵਰਨਰਸ ਲੈਪਸ ਸਮੇਤ ਕੰਪਨੀ ਦੇ ਬੋਰਡ 'ਚ ਫੇਰਬਦਲ ਨੂੰ ਲੈ ਕੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਕੋਰਟ 'ਚ ਜਾਰੀ ਇਸ ਜੰਗ ਦੇ ਵਿਚਕਾਰ ਟਾਟਾ ਸਨਸ ਨੇ ਮੰਗ ਕੀਤੀ ਹੈ ਕਿ ਕੋਈ ਵੀ ਸ਼ੇਅਰਹੋਲਡਰਸ ਆਪਣੀ ਹਿੱਸੇਦਾਰੀ ਨਹੀਂ ਵੇਚ ਸਕਦਾ ਹੈ ਇਸ ਨੂੰ ਸਰਕਾਰ ਨੇ ਵੀ ਇਸ ਮਹੀਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਚੱਲਦੇ ਸ਼ਾਪਰੂਜੀ ਪਾਲੋਨਜੀ ਮਿਸਤਰੀ ਦੀ ਅਰਬਾਂ ਦੀ ਜਾਇਦਾਦ ਕਾਨੂੰਨੀ ਵਿਵਾਦ 'ਚ ਫਸ ਗਈ ਹੈ। 
ਰਿਪੋਰਟ ਮੁਤਾਬਕ ਟਾਟਾ ਸਨਸ 'ਚ ਆਪਣੀ 18.4 ਫੀਸਦੀ ਇਕਵਟੀ ਤੋਂ ਮਿਸਤਰੀ ਦੇ ਕੋਲ 16.7 ਅਰਬ ਡਾਲਰ ਦੀ ਪੂੰਜੀ ਹੈ  ਪਰ ਇਸ ਹਿੱਸੇਦੀ ਨੂੰ ਟਾਟਾ ਸਨਸ ਦੇ ਬੋਰਡ ਦੀ ਮਨਜ਼ੂਰੀ ਬਿਨ੍ਹਾਂ ਨਹੀਂ ਵੇਚ ਸਕਦੇ। ਟਾਟਾ ਸਨਸ ਦੇ ਬੋਰਡ ਦੇ ਕੋਲ ਉਹ ਬੀਤੇ ਦੋ ਸਾਲ ਤੋਂ ਕਾਨੂੰਨੀ ਲੜਾਈ ਲੜ ਰਹੇ ਹਨ।


Related News