ਬਾਜ਼ਾਰ ''ਚ ਇਕ ਵਾਰ ਫਿਰ ਤੋਂ ਆਵੇਗੀ ਹੀਰੋ ਦੀ ਇਹ ਬਾਈਕ

Thursday, Dec 28, 2017 - 12:58 AM (IST)

ਬਾਜ਼ਾਰ ''ਚ ਇਕ ਵਾਰ ਫਿਰ ਤੋਂ ਆਵੇਗੀ ਹੀਰੋ ਦੀ ਇਹ ਬਾਈਕ

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਪਰ ਭਾਰਤ ਅਤੇ ਅੰਤਰਰਾਸ਼ਟਰੀ ਬਾਜ਼ਾਰ ਲਈ ਨਵੀਂ Karizma ਤਿਆਰ ਕਰ ਰਹੀ ਹੈ। ਕੰਪਨੀ ਨੇ ਕਰਿਜ਼ਮਾ ਅਤੇ ਕਰਿਜ਼ਮਾ ZMR ਦੋਵਾਂ ਨੂੰ ਕਰੀਬ ਇਕ ਸਾਲ ਪਹਿਲੇ ਬੰਦ ਕਰ ਦਿੱਤਾ ਸੀ। ਨਵੀਂ ਹੀਰੋ ਕਰਿਜ਼ਮਾ ਨੂੰ 2020 ਇੰਡੀਅਨ ਆਟੋ ਐਕਸਪੋਅ 'ਚ ਪੇਸ਼ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਦੇਸ਼ਭਰ 'ਚ ਅਪ੍ਰੈਲ 2020 ਤੋਂ BS-6 ਲਾਗੂ ਹੋ ਜਾਵੇਗਾ। ਇਸ ਨਾਲ ਬਾਈਕ ਦੀ ਕੀਮਤ ਵੀ ਵਧ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਬਾਈਕਸ ਘਟੋ ਘੱਟ 250 ਸੀ.ਸੀ. ਇੰਜਣ ਵਾਲੀਆਂ ਹੋਣਗੀਆਂ।


Related News