ਇਸ ਬੈਂਕ ਨੇ ਸਾਈਬਰ ਸੁਰੱਖਿਆ ਦੇ ਨਿਯਮਾਂ ਦੀ ਕੀਤੀ ਅਣਦੇਖੀ, RBI ਨੇ ਲਗਾਇਆ 65 ਲੱਖ ਰੁਪਏ ਦਾ ਜੁਰਮਾਨਾ

Monday, Jul 03, 2023 - 12:56 PM (IST)

ਇਸ ਬੈਂਕ ਨੇ ਸਾਈਬਰ ਸੁਰੱਖਿਆ ਦੇ ਨਿਯਮਾਂ ਦੀ ਕੀਤੀ ਅਣਦੇਖੀ, RBI ਨੇ ਲਗਾਇਆ 65 ਲੱਖ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਮਹੇਸ਼ ਕੋ-ਆਪਰੇਟਿਵ ਅਰਬਨ ਬੈਂਕ (ਏਪੀ ਮਹੇਸ਼ ਕੋ-ਆਪਰੇਟਿਵ ਅਰਬਨ ਬੈਂਕ) 'ਤੇ ਲਗਭਗ 65 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਅਰਬਨ ਕੋ-ਆਪਰੇਟਿਵ ਬੈਂਕ ਲਈ ਸਾਈਬਰ ਸੁਰੱਖਿਆ ਢਾਂਚੇ ਨਾਲ ਸਬੰਧਤ ਵਿਵਸਥਾਵਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ ਹੈ। ਹੈਦਰਾਬਾਦ ਪੁਲਿਸ ਨੇ ਸ਼ਨੀਵਾਰ 1 ਜੁਲਾਈ ਨੂੰ ਇਹ ਜਾਣਕਾਰੀ ਦਿੱਤੀ। ਜੁਰਮਾਨੇ ਤੋਂ ਪਹਿਲਾਂ ਕੇਂਦਰੀ ਬੈਂਕ ਨੇ ਆਂਧਰਾ ਪ੍ਰਦੇਸ਼ ਮਹੇਸ਼ ਕੋ-ਆਪਰੇਟਿਵ ਅਰਬਨ ਬੈਂਕ ਦੀ ਪੂਰੀ ਸਮੀਖਿਆ ਕੀਤੀ। ਇਸ ਦੌਰਾਨ ਹੈਦਰਾਬਾਦ ਪੁਲਸ ਨੇ ਕੇਂਦਰੀ ਬੈਂਕ ਦੀ ਸਹਾਇਤਾ ਕੀਤੀ ਸੀ।

ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ MG Comet EV ਦੀ ਰਾਈਡ ਦਾ ਆਨੰਦ ਲੈਂਦੀ ਆਈ ਨਜ਼ਰ, ਵੀਡੀਓ ਵਾਇਰਲ

ਹੈਦਰਾਬਾਦ ਪੁਲਿਸ ਦੀ ਜਾਂਚ ਵਿੱਚ ਬੈਂਕ ਦੇ ਹਿੱਸੇ ਵਿੱਚ ਮਹੱਤਵਪੂਰਨ 'ਖਾਮੀਆਂ' ਸਾਹਮਣੇ ਆਈਆਂ, ਜਿਸ ਕਾਰਨ ਹੈਕਰਾਂ ਨੇ ਫਿਸ਼ਿੰਗ ਮੇਲ ਰਾਹੀਂ ਬੈਂਕ ਦੇ ਸਿਸਟਮ ਵਿਚ ਘੁੱਸਪੈਠ ਕੀਤੀ ਅਤੇ ਜਨਵਰੀ 2022 ਵਿੱਚ 12.48 ਕਰੋੜ ਰੁਪਏ ਕਢਵਾ ਲਏ।

ਪੁਲਿਸ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਆਰਬੀਆਈ ਦੁਆਰਾ ਇੱਕ ਤੀਬਰ ਸਾਈਬਰ ਆਡਿਟ ਅਤੇ ਪੁਲਿਸ ਜਾਂਚ ਵਿੱਚ ਬੈਂਕ ਦੁਆਰਾ ਮਹੱਤਵਪੂਰਨ ਖਾਮੀਆਂ ਦਾ ਖੁਲਾਸਾ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਸਾਈਬਰ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੋਈ ਹੈ।" ਇਹ ਪਹਿਲੀ ਵਾਰ ਹੈ ਜਦੋਂ ਕਿਸੇ ਬੈਂਕ ਖਿਲਾਫ ਅਜਿਹੀ ਕਾਰਵਾਈ ਕੀਤੀ ਗਈ ਹੈ। ਸਰਕਾਰੀ ਪੈਸੇ ਅਤੇ ਮਹੱਤਵਪੂਰਨ ਡੇਟਾ ਦੇ ਅਜਿਹੇ ਨੁਕਸਾਨ ਤੋਂ ਬਚਣ ਲਈ ਸਾਰੇ ਬੈਂਕਾਂ ਨੂੰ ਸਾਈਬਰ ਸੁਰੱਖਿਆ ਲਈ ਤਿਆਰ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ : ਖ਼ਾਤਾ ਧਾਰਕਾਂ ਲਈ ਪ੍ਰੇਸ਼ਾਨੀ ਦਾ ਸਵੱਬ ਬਣੇ ਨਵੇਂ ਬੈਂਕ ਲਾਕਰ ਨਿਯਮ

ਸਾਈਬਰ ਹਮਲੇ ਤੋਂ ਬਾਅਦ ਏਪੀ ਮਹੇਸ਼ ਕੋ-ਆਪਰੇਟਿਵ ਅਰਬਨ ਬੈਂਕ ਨੇ ਹੈਦਰਾਬਾਦ ਪੁਲਿਸ ਕੋਲ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਆਧਾਰ 'ਤੇ, ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਜਾਂਚ ਕਰਨ 'ਤੇ ਪਾਇਆ ਕਿ ਇਹ ਸ਼ੋਸ਼ਣ ਫਿਸ਼ਿੰਗ ਈਮੇਲਾਂ ਦੀ ਇੱਕ ਲੜੀ ਰਾਹੀਂ ਕੀਤਾ ਗਿਆ ਸੀ। ਇਹ ਮੇਲ ਬੜੀ ਚਲਾਕੀ ਨਾਲ ਡਿਜ਼ਾਇਨ ਕਰਕੇ ਬੈਂਕ ਕਰਮਚਾਰੀਆਂ ਨੂੰ ਭੇਜੇ ਗਏ ਸਨ।

ਇਨ੍ਹਾਂ ਮੇਲਾਂ 'ਤੇ ਕਲਿੱਕ ਕਰਨ ਦੇ ਨਾਲ ਹੀ ਕਰਮਚਾਰੀਆਂ ਦੇ ਸਿਸਟਮ  ਵਿਚ ਸੇਧ ਲੱਗ ਗਈ ਜਿਸ ਨਾਲ ਹੈਕਰਾਂ ਨੂੰ ਬੈਂਕ ਦੇ ਨੈਟਵਰਕ ਦਾ ਪੂਰਾ ਅਸੈੱਸ ਮਿਲ ਗਿਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ, ਕੁਝ ਨਾਈਜੀਰੀਅਨ ਨਾਗਰਿਕਾਂ ਸਮੇਤ ਕਈ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬਿਆਨ ਵਿੱਚ ਕਿਹਾ ਗਿਆ ਹੈ, "ਜਾਂਚ ਵਿੱਚ ਆਰਬੀਆਈ ਦੁਆਰਾ ਨਿਰਧਾਰਤ ਐਂਟੀ-ਫਿਸ਼ਿੰਗ ਐਪਲੀਕੇਸ਼ਨਾਂ, ਘੁਸਪੈਠ ਦੀ ਰੋਕਥਾਮ ਅਤੇ ਖੋਜ ਪ੍ਰਣਾਲੀਆਂ ਅਤੇ ਅਸਲ-ਸਮੇਂ ਦੇ ਖਤਰੇ ਦੀ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਪ੍ਰਬੰਧਨ ਦੀ ਪਾਲਣਾ ਨਾ ਕਰਨ ਵਿੱਚ ਬੈਂਕ ਦੀਆਂ ਕਮੀਆਂ ਦਾ ਖੁਲਾਸਾ ਹੋਇਆ ਹੈ।" ਇਹ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਵਿੱਚ ਅਸਫਲਤਾ ਤੋਂ ਸਪੱਸ਼ਟ ਹੋਇਆ ਹੈ।

ਇਹ ਵੀ ਪੜ੍ਹੋ : ਬੈਂਕਿੰਗ, ਪੈਨ ਕਾਰਡ ਤੇ ਟਰੈਫਿਕ ਨਿਯਮਾਂ ਸਣੇ ਅੱਜ ਤੋਂ ਬਦਲ ਗਏ ਕਈ ਅਹਿਮ ਨਿਯਮ; ਜੇਬ 'ਤੇ ਪਵੇਗਾ ਸਿੱਧਾ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News