ਵਾਹਨ ਚਾਲਕਾਂ ਲਈ ਝਟਕਾ, 1 ਜੂਨ ਤੋਂ ਮਹਿੰਗਾ ਹੋਵੇਗਾ ਥਰਡ ਪਾਰਟੀ ਬੀਮਾ

05/27/2022 6:56:28 PM

ਨਵੀਂ ਦਿੱਲੀ (ਭਾਸ਼ਾ) – ਵਾਹਨ ਚਾਲਕਾਂ ਲਈ ਇਹ ਵੱਡੀ ਖ਼ਬਰ ਹੈ। 1 ਜੂਨ, 2022 ਤੋਂ ਕਾਰ ਦੀ ਬੀਮਾ ਲਾਗਤ ਵਧ ਜਾਵੇਗੀ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਥਰਡ ਪਾਰਟੀ ਮੋਟਰ ਵਾਹਨ ਬੀਮੇ ਦੀ ਪ੍ਰੀਮੀਅਮ ਦਰ ਵਧਾ ਦਿੱਤੀ ਹੈ। ਹੁਣ ਕਾਰ ਦੇ ਇੰਜਣ ਦੇ ਹਿਸਾਬ ਨਾਲ ਜ਼ਿਆਦਾ ਰਕਮ ਅਦਾ ਕਰਨੀ ਪਵੇਗੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਇਕ ਜੂਨ ਤੋਂ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਲਈ ਤੀਜੇ ਪੱਖ ਦੇ ਮੋਟਰ ਬੀਮਾ ਪ੍ਰੀਮੀਅਮ ’ਚ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਾਰਾਂ ਅਤੇ ਦੋਪਹੀਆ ਵਾਹਨਾਂ ਦੀ ਬੀਮਾ ਲਾਗਤ ਵੀ ਵਧਣ ਦੀ ਸੰਭਾਵਨਾ ਹੈ। ਮੰਤਰਾਲਾ ਵਲੋਂ ਬੁੱਧਵਾਰ ਨੂੰ ਨੋਟੀਫਾਈਡ ਸੋਧੀਆਂ ਦਰਾਂ ਮੁਤਾਬਕ 1,000 ਸੀ. ਸੀ. ਦੀ ਇੰਜਣ ਸਮਰੱਥਾ ਵਾਲੀਆਂ ਨਿੱਜੀ ਕਾਰਾਂ ’ਤੇ ਸਾਲ 2019-20 ਦੇ 2,072 ਰੁਪਏ ਦੀ ਤੁਲਨਾ ’ਚ ਹੁਣ 2,094 ਰੁਪਏ ਦੀ ਦਰ ਨਾਲ ਪ੍ਰੀਮੀਅਮ ਲੱਗੇਗਾ।

ਇਹ ਵੀ ਪੜ੍ਹੋ :  SpiceJet 'ਤੇ ਸਾਈਬਰ ਹਮਲਾ, ਭੁੱਖ ਨਾਲ ਜੂਝਦੇ ਯਾਤਰੀਆਂ ਦਾ ਹੋਇਆ ਬੁਰਾ ਹਾਲ(ਵੀਡੀਓ)

ਇਸੇ ਤਰ੍ਹਾਂ 1,000 ਸੀ. ਸੀ. ਅਤੇ 1,500 ਸੀ. ਸੀ. ਦਰਮਿਆਨ ਇੰਜਣ ਸਮਰੱਥਾ ਵਾਲੀਆਂ ਨਿੱਜੀ ਕਾਰਾਂ ’ਤੇ 3,221 ਰੁਪਏ ਦੀ ਤੁਲਨਾ ’ਚ 3,416 ਰੁਪਏ ਦੀਆਂ ਦਰਾਂ ਲਾਗੂ ਹੋਣਗੀਆਂ ਜਦ ਕਿ 1500 ਸੀ. ਸੀ. ਤੋਂ ਵੱਧ ਸਮਰੱਥਾ ਦੀਆਂ ਕਾਰਾਂ ’ਤੇ ਪ੍ਰੀਮੀਅਮ 7,897 ਰੁਪਏ ਤੋਂ ਘਟ ਕੇ 7,890 ਰੁਪਏ ਰਹਿ ਜਾਏਗਾ। 150 ਸੀ. ਸੀ. ਤੋਂ ਵੱਧ ਪਰ 350 ਸੀ. ਸੀ. ਤੋਂ ਘੱਟ ਸਮਰੱਥਾ ਵਾਲੇ ਦੋਪਹੀਆ ਵਾਹਨਾਂ ’ਤੇ 1,366 ਰੁਪਏ ਦਾ ਪ੍ਰੀਮੀਅਮ ਲੱਗੇਗਾ ਅਤੇ 350 ਸੀ. ਸੀ. ਤੋਂ ਵੱਧ ਸਮਰੱਥਾ ਵਾਲੇ ਵਾਹਨਾਂ ਲਈ ਸੋਧਿਆ ਪ੍ਰੀਮੀਅਮ 2,804 ਰੁਪਏ ਹੋਵੇਗਾ। ਕੋਵਿਡ-19 ਮਹਾਮਾਰੀ ਕਾਰਨ ਦੋ ਸਾਲ ਤੱਕ ਸਥਿਰ ਰਹਿਣ ਤੋਂ ਬਾਅਦ ਹੁਣ ਸੋਧਿਆ ਥਰਡ ਪਾਰਟੀ (ਟੀ. ਪੀ.) ਬੀਮਾ ਪ੍ਰੀਮੀਅਮ ਇਕ ਜੂਨ ਤੋਂ ਲਾਗੂ ਹੋ ਜਾਏਗਾ। ਟੀ. ਪੀ. ਦਰਾਂ ਨੂੰ ਇਸ ਤੋਂ ਪਹਿਲਾਂ ਇਰਡਾ ਨੇ ਨੋਟੀਫਾਈਡ ਕੀਤਾ ਸੀ।

ਇਹ ਵੀ ਪੜ੍ਹੋ :  Twitter ਨੂੰ ਵੱਡਾ ਝਟਕਾ , ਅਮਰੀਕਾ 'ਚ ਕੰਪਨੀ 'ਤੇ ਲੱਗਾ 15 ਕਰੋੜ ਡਾਲਰ ਦਾ ਜੁਰਮਾਨਾ

ਈਲੈਕਟ੍ਰਾਨਿਕ ਵਾਹਨਾਂ ਲਈ ਪ੍ਰੀਮੀਅਮ

ਸਰਕਾਰ ਨੇ ਪ੍ਰਾਈਵੇਟ ਈ-ਕਾਰਾਂ ਲਈ ਥਰਡ ਪਾਰਟੀ ਇੰਸ਼ੋਰੈਂਸ ਪ੍ਰੀਮੀਅਮ ਵੀ ਤੈਅ ਕੀਤਾ ਹੈ। ਹੁਣ 30 ਕਿਲੋਵਾਟ ਤੱਕ ਦੀ ਸਮਰੱਥਾ ਵਾਲੀ ਈ-ਕਾਰ ਲਈ ਤਿੰਨ ਸਾਲਾਂ ਦਾ ਪ੍ਰੀਮੀਅਮ 5,543 ਰੁਪਏ ਹੋਵੇਗਾ। ਇਸੇ ਤਰ੍ਹਾਂ, 30 ਕਿਲੋਵਾਟ ਤੋਂ 65 ਕਿਲੋਵਾਟ ਦੀ ਈ-ਕਾਰ ਲਈ, ਤਿੰਨ ਸਾਲਾਂ ਦਾ ਪ੍ਰੀਮੀਅਮ 9,044 ਰੁਪਏ ਚਾਰਜ ਕੀਤਾ ਜਾਵੇਗਾ। 65 ਕਿਲੋਵਾਟ ਤੋਂ ਵੱਧ ਸਮਰੱਥਾ ਵਾਲੀਆਂ ਈ-ਕਾਰਾਂ ਲਈ, ਹੁਣ ਤਿੰਨ ਸਾਲਾਂ ਦਾ ਪ੍ਰੀਮੀਅਮ 20,907 ਰੁਪਏ ਚਾਰਜ ਕੀਤਾ ਜਾਵੇਗਾ।

ਇਸ ਦੇ ਨਾਲ ਹੀ 3 ਕਿਲੋਵਾਟ ਸਮਰੱਥਾ ਵਾਲੇ ਈ-ਸਕੂਟਰਾਂ ਲਈ ਪੰਜ ਸਾਲ ਦਾ ਸਿੰਗਲ ਪ੍ਰੀਮੀਅਮ 2,466 ਰੁਪਏ ਤੈਅ ਕੀਤਾ ਗਿਆ ਹੈ, ਜਦੋਂ ਕਿ 3 ਕਿਲੋਵਾਟ ਤੋਂ 7 ਕਿਲੋਵਾਟ ਸਮਰੱਥਾ ਵਾਲੇ ਈ-ਸਕੂਟਰਾਂ ਲਈ ਪ੍ਰੀਮੀਅਮ 3,273 ਰੁਪਏ ਹੋਵੇਗਾ। ਇਸੇ ਤਰ੍ਹਾਂ 7 ਕਿਲੋਵਾਟ ਤੋਂ 16 ਕਿਲੋਵਾਟ ਦੀ ਸਮਰੱਥਾ ਵਾਲੇ ਦੋਪਹੀਆ ਵਾਹਨਾਂ 'ਤੇ ਪੰਜ ਸਾਲਾਂ ਲਈ 6,260 ਰੁਪਏ ਦਾ ਪ੍ਰੀਮੀਅਮ ਆਵੇਗਾ ਜਦੋਂਕਿ 16 ਕਿਲੋਵਾਟ ਤੋਂ ਵੱਧ ਸਮਰੱਥਾ ਵਾਲੇ ਵਾਹਨਾਂ ਲਈ 12,849 ਰੁਪਏ ਦਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਹਵਾ ਖਿੱਚ ਕੇ ਪਾਣੀ ਬਣਾਉਂਦੀ ਹੈ ਇਹ ਮਸ਼ੀਨ, ਉਹ ਵੀ ਮੁਫ਼ਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News