HDFC ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਲਈ ਅਹਿਮ ਖ਼ਬਰ, 1 ਜਨਵਰੀ ਤੋਂ ਬਦਲ ਜਾਣਗੇ ਇਹ ਨਿਯਮ
Saturday, Dec 03, 2022 - 07:32 PM (IST)
ਨਵੀਂ ਦਿੱਲੀ : HDFC ਬੈਂਕ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟਸ ਅਤੇ ਫੀਸ ਢਾਂਚੇ ਨੂੰ ਬਦਲਣ ਜਾ ਰਿਹਾ ਹੈ। ਇਹ ਤਬਦੀਲੀਆਂ 1 ਜਨਵਰੀ 2023 ਤੋਂ ਹੋਣਗੀਆਂ। ਬੈਂਕ ਵੱਲੋਂ ਭੇਜੇ ਗਏ SMS ਅਨੁਸਾਰ 1 ਜਨਵਰੀ 2023 ਤੋਂ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟ ਪ੍ਰੋਗਰਾਮ ਅਤੇ ਫੀਸ ਢਾਂਚੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੱਚੇ ਤੇਲ ’ਤੇ ਵਿੰਡਫਾਲ ਟੈਕਸ ਹੋਇਆ ਅੱਧਾ, ਡੀਜ਼ਲ ਦੇ ਐਕਸਪੋਰਟ ’ਤੇ ਟੈਕਸ ਵੀ ਘਟਿਆ
ਐਚਡੀਐਫਸੀ ਬੈਂਕ ਦੁਆਰਾ ਭੇਜੇ ਗਏ SMS ਅਨੁਸਾਰ ਬੈਂਕ ਦੇ ਥਰਡ ਪਾਰਟੀ ਮਰਚੈਂਟ ਦੁਆਰਾ ਕਿਰਾਏ ਦੇ ਭੁਗਤਾਨ 'ਤੇ ਵਸੂਲੀ ਜਾਣ ਵਾਲੀ ਫੀਸ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਸਾਲ ਤੋਂ, ਬੈਂਕ ਨੇ ਅਜਿਹੇ ਭੁਗਤਾਨ ਲਈ ਲੈਣ-ਦੇਣ ਦੀ ਕੁੱਲ ਰਕਮ 'ਤੇ 1 ਫੀਸਦੀ ਫੀਸ ਲਗਾਉਣ ਦੀ ਤਿਆਰੀ ਕੀਤੀ ਹੈ। ਇਹ ਚਾਰਜ ਗਾਹਕਾਂ ਤੋਂ ਦੂਜੇ ਮਹੀਨੇ ਦੇ ਕਿਰਾਏ ਦੇ ਲੈਣ-ਦੇਣ ਦੇ ਨਾਲ ਲਿਆ ਜਾਵੇਗਾ। ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਜੇਕਰ ਤੁਸੀਂ ਵਿਦੇਸ਼ਾਂ 'ਚ ਭਾਰਤੀ ਰੁਪਏ ਵਿਚ ਕਿਸੇ ਸਟੋਰ 'ਤੇ ਜਾਂ ਆਨਲਾਈਨ ਭੁਗਤਾਨ ਕਰਦੇ ਹੋ ਜਾਂ ਭਾਰਤ 'ਚ ਵੀ ਕਿਸੇ ਅਜਿਹੀ ਜਗ੍ਹਾ 'ਤੇ ਭੁਗਤਾਨ ਕਰਦੇ ਹੋ, ਜਿਸ ਦਾ ਵਪਾਰੀ ਵਿਦੇਸ਼ ਨਾਲ ਜੁੜਿਆ ਹੋਇਆ ਹੈ, ਤਾਂ ਅਜਿਹੀ ਜਗ੍ਹਾ 'ਤੇ ਤੁਹਾਡੇ ਤੋਂ 1 ਪ੍ਰਤੀਸ਼ਤ ਚਾਰਜ ਲਿਆ ਜਾਵੇਗਾ। ਇਸ ਤੋਂ ਇਲਾਵਾ ਬੈਂਕ ਨੇ ਕ੍ਰੈਡਿਟ ਕਾਰਡ ਰਿਵਾਰਡ ਪੁਆਇੰਟ ਸਿਸਟਮ ਨੂੰ ਵੀ ਬਦਲਿਆ ਹੈ।
ਇਹ ਵੀ ਪੜ੍ਹੋ : Maruti Suzuki ਦੇ ਵਾਹਨ ਹੋਣਗੇ ਮਹਿੰਗੇ! ਕੰਪਨੀ ਨਵੇਂ ਸਾਲ ਤੋਂ ਵਧਾਏਗੀ ਸਾਰੇ ਮਾਡਲਾਂ ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।