ਦੁੱਧ,ਦਹੀਂ, ਪਨੀਰ ਸਮੇਤ ਇਨ੍ਹਾਂ ਚੀਜ਼ਾਂ 'ਤੇ ਨਹੀਂ ਲੱਗਦਾ ਹੈ GST, ਜਾਣੋ ਪੂਰੀ ਸੂਚੀ

08/27/2020 1:26:19 PM

ਨਵੀਂ ਦਿੱਲੀ — ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ.ਐਸ.ਟੀ.) ਕੌਂਸਲ ਦੀ 41 ਵੀਂ ਬੈਠਕ ਅੱਜ 11 ਵਜੇ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਬੈਠਕ ਵਿਚ 2 ਪਹੀਆ ਵਾਹਨਾਂ 'ਤੇ ਜੀ.ਐਸ.ਟੀ. ਦਰ ਘਟਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ। ਇਸ ਲਈ, ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜ਼ੀਰੋ ਟੈਕਸ ਸਲੈਬ ਵਿਚ ਕਿਹੜੀਆਂ ਚੀਜ਼ਾਂ ਰੱਖੀਆਂ ਗਈਆਂ ਹਨ।

ਦੁੱਧ, ਦਹੀ, ਪਨੀਰ - ਰੋਜ਼ਾਨਾ ਵਰਤੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਜੀ.ਐਸ.ਟੀ. ਦੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ ਹੈ। ਜੀ.ਐਸ.ਟੀ. ਦੇ ਦਾਇਰੇ ਤੋਂ ਬਾਹਰ ਮੱਖਣ, ਦੁੱਧ, ਸਬਜ਼ੀਆਂ, ਫਲ, ਬਰੈੱਡ, ਬਿਨਾਂ ਪੈਕ ਫੂਡ ਗ੍ਰੀਨ, ਗੁੜ, ਦੁੱਧ, ਪੋਲਟਰੀ, ਦਹੀਂ, ਲੱਸੀ, ਅਨਪੈਕਡ ਪਨੀਰ, ਅਨਬਰਾਂਡਿਡ ਆਟਾ, ਅਨਬਰਾਂਡਿਡ ਮੈਦਾ, ਅਨਬਰਾਂਡਿਡ ਚਨੇ ਦਾ ਆਟਾ, ਪ੍ਰਸ਼ਾਦ, ਕਾਜਲ, ਫੁੱਲ ਝਾੜੂ ਅਤੇ ਲੂਣ ਸ਼ਾਮਲ ਹਨ। ਇਸ ਤੋਂ ਇਲਾਵਾ ਤਾਜ਼ੇ ਮੀਟ, ਮੱਛੀ, ਮੁਰਗੀ 'ਤੇ ਕੋਈ ਜੀਐਸਟੀ ਨਹੀਂ ਲੱਗਦਾ ਹੈ। ਪਿਛਲੇ ਸਾਲ ਫਰੋਜ਼ਨ ਸਬਜ਼ੀਆਂ ਤੋਂ ਟੈਕਸ ਹਟਾ ਦਿੱਤਾ ਗਿਆ ਸੀ। ਇਹ ਉਤਪਾਦ ਹੁਣ ਜ਼ੀਰੋ ਫ਼ੀਸਦੀ ਟੈਕਸ ਦੇ ਅਧੀਨ ਆ ਗਏ ਹਨ।

ਇਹ ਵੀ ਦੇਖੋ: ਅਗਸਤ 'ਚ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਹੋਰ ਕਿੰਨੀਆਂ ਘਟ ਸਕਦੀਆਂ ਹਨ ਕੀਮਤਾਂ

ਬੱਚਿਆਂ ਦੇ ਕੰਮ ਦੀਆਂ ਚੀਜ਼ਾਂ ਅਤੇ ਅਖ਼ਬਾਰ

ਬੱਚਿਆਂ ਦੀ ਡਰਾਇੰਗ ਅਤੇ ਰੰਗਾਂ ਵਾਲੀਆਂ ਕਿਤਾਬਾਂ ਅਤੇ ਸਿੱਖਿਆ ਸੇਵਾਵਾਂ 'ਤੇ ਵੀ ਕੋਈ ਜੀਐਸਟੀ ਨਹੀਂ ਹੈ। ਇਸ ਤੋਂ ਇਲਾਵਾ ਮਿੱਟੀ ਦੀਆਂ ਮੂਰਤੀਆਂ, ਨਿਊਜ਼ ਪੇਪਰ, ਖਾਦੀ ਸਟੋਰ ਤੋਂ ਖਾਦੀ ਕੱਪੜੇ ਖਰੀਦਣ 'ਤੇ ਕੋਈ ਟੈਕਸ ਨਹੀਂ ਹੈ। ਸੰਗੀਤ ਨਾਲ ਜੁੜੀਆਂ ਕਿਤਾਬਾਂ 'ਤੇ  ਜੀ.ਐਸ.ਟੀ. ਨਹੀਂ ਲੱਗਦਾ ਹੈ।

ਇਹ ਵੀ ਦੇਖੋ: ਅੱਜ ਹੋ ਰਹੀ ਹੈ GST ਕੌਂਸਲ ਦੀ 41 ਵੀਂ ਬੈਠਕ, ਸੋਨੇ ਸਮੇਤ ਇਨ੍ਹਾਂ ਚੀਜ਼ਾਂ 'ਤੇ ਟੈਕਸ ਲਗਾਉਣ ਬਾਰੇ ਹੋ ਸਕਦੀ ਹੈ 

ਸਿਹਤ ਸੇਵਾਵਾਂ

ਸਰਕਾਰ ਨੇ ਸਿਹਤ ਸੇਵਾਵਾਂ ਨੂੰ ਜ਼ੀਰੋ ਪ੍ਰਤੀਸ਼ਤ ਜੀ.ਐਸ.ਟੀ. ਤਹਿਤ ਰੱਖਿਆ ਹੈ। 

ਸੈਨੇਟਰੀ ਨੈਪਕਿਨ, ਪੱਥਰ, ਸੰਗਮਰਮਰ, ਰੱਖੜੀ, ਲੱਕੜ ਦੀਆਂ ਮੂਰਤੀਆਂ ਅਤੇ ਦਸਤਕਾਰੀ ਵਸਤਾਂ ਉੱਤੇ ਵੀ ਜੀਰੋ ਜੀਐਸਟੀ ਹੈ।

ਇਹ ਵੀ ਦੇਖੋ: ਦੁੱਧ,ਦਹੀਂ, ਪਨੀਰ ਸਮੇਤ ਇਨ੍ਹਾਂ ਚੀਜ਼ਾਂ 'ਤੇ ਨਹੀਂ ਲੱਗਦਾ ਹੈ GST, ਜਾਣੋ ਪੂਰੀ ਸੂਚੀ


Harinder Kaur

Content Editor

Related News