SBI ਦੇ ਖ਼ਾਤਾਧਾਰਕਾਂ ਲਈ ਰਾਹਤ, ਘਰ ਬੈਠੇ ਮਿਲਣਗੀਆਂ ਇਹ ਸਾਰੀਆਂ ਸਹੂਲਤਾਂ
Sunday, Jan 03, 2021 - 03:05 PM (IST)
ਨਵੀਂ ਦਿੱਲੀ — ਸਟੇਟ ਬੈਂਕ ਦੇ ਖਾਤਾਧਾਰਕਾਂ ਲਈ ਬੈਂਕ ਨੇ ਬਹੁਤ ਸਾਰੀਆਂ ਸਹੂਲਤਾਂ ਘਰ ’ਚ ਹੀ ਉਪਲੱਬਧ ਕਰਵਾ ਦਿੱਤੀਆਂ ਹਨ। ਇਨ੍ਹਾਂ ਸਹੂਲਤਾਂ ਵਿਚ ਬੈਂਕ ਵਲੋਂ ਨਾਨ ਫਾਇਨੈਂਸ਼ਿਅਲ ਸਰਵਿਸਿਜ਼ ਜਿਵੇਂ ਚੈੱਕ, ਡਿਮਾਂਡ ਡਰਾਫਟ, ਪੇਅ ਆਰਡਰ ਆਦਿ ਦਾ ਪਿਕ ਅੱਪ, ਅਕਾਊਂਟ ਸਟੇਟਮੈਂਟ, ਟਰਮ ਡਿਪਾਜ਼ਿਟ ਰਸੀਦ ਘਰ ਤੱਕ ਪਹੁੰਚਾਉਣ ਦੀ ਸਹੂਲਤ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਸਹੂਲਤਾਂ ਬਾਰੇ
ਬੈਂਕ ਨੇ ਦਿੱਤੀ ਇਹ ਜਾਣਕਾਰੀ
ਬੈਂਕ ਦੀ ਆਫਿਸ਼ਿਅਲ ਵੈਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਖ਼ਾਤਾਧਾਰਕਾਂ ਨੂੰ ਬੈਂਕ ਵਲੋਂ ਘਰ ’ਤੇ ਕੈਸ਼ ਪਿਕਅਪ, ਕੈਸ਼ ਡਿਲਵਰੀ, ਚੈੱਕ ਰਿਸੀਵ ਕਰਨਾ, ਚੈੱਕ ਮੰਗ-ਪਰਚੀ ਲੈਣਾ, ਜੀਵਨ ਪ੍ਰਮਾਣ ਪੱਤਰ ਪਿੱਕਅੱਪ, ਕੇਵਾਈਸੀ ਦਲਤਾਵੇਜ਼ ਲੈਣਾ, ਡਰਾਫਟ ਦੀ ਡਿਲਵਰੀ, ਫਾਰਮ 15 ਦਾ ਪਿਕਅੱਪ ਵਰਗੀਆਂ ਸਹੂਲਤਾਂ ਮਿਲਦੀਆਂ ਹਨ।
ਇਹ ਵੀ ਪੜ੍ਹੋ : ਨਿਊਯਾਰਕ ਐਕਸਚੇਂਜ ਨੇ ਚੀਨੀ ਕੰਪਨੀਆਂ ਨੂੰ ‘ਹਟਾਇਆ’ ਤਾਂ ਜਵਾਬੀ ਕਾਰਵਾਈ ਕਰੇਗਾ ਚੀਨ
ਕਿੰਨਾ ਮੰਗਵਾ ਸਕਦੇ ਹੋ ਕੈਸ਼
ਭਾਰਤੀ ਸਟੇਟ ਬੈਂਕ ਨੇ ਘੱਟੋ-ਘੱਟ ਲਿਮਟ 1,000 ਰੁਪਏ ਅਤੇ ਵਧ ਤੋਂ ਵਧ ਲਿਮਟ 20,000 ਰੁਪਏ ਰੱਖੀ ਹੈ। ਇਸ ਲਈ ਬੈਂਕ ’ਚ ਲੌੜÄਦਾ ਬਕਾਇਆ ਹੋਣਾ ਲਾਜ਼ਮੀ ਹੈ ਨਹੀਂ ਤਾਂ ਟਰਾਂਜੈਕਸ਼ਨ ਰੱਦ ਹੋ ਜਾਵੇਗਾ।
ਕਿਹੜੇ ਗਾਹਕਾਂ ਨੂੰ ਮਿਲੇਗਾ ਇਸ ਦਾ ਲਾਭ
- ਸਾਂਝੇ ਖਾਤੇ ਨਾਲੇ ਖ਼ਾਤਾਧਾਰਕ
- ਮਾਈਨਰ ਖਾਤੇ
- ਗੈਰ ਵਿਅਕਤੀਗਤ ਖਾਤੇ
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਬੈਂਕ ਨੇ Festival Bonanza ਦੀ ਮਿਆਦ ਵਧਾਈ
ਕਿਵੇਂ ਲੈ ਸਕਦੇ ਹੋ ਇਸ ਸਹੂਲਤ ਦਾ ਲਾਭ
ਬੈਂਕ ਦੀ ਮੋਬਾਈਲ ਐਪਲੀਕੇਸ਼ਨ, ਵੈਬਸਾਈਟ ਜਾਂ ਕਾਲ ਸੈਂਟਰ ਦੇ ਜ਼ਰੀਏ ਡੋਰਸਟੈੱਪ ਬੈਂਕਿੰਗ ਲਈ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਮਕਾਜ ਵਾਲੇ ਦਿਨ ’ਚ ਟੋਲ ਫਰੀ ਨੰਬਰ 1800111103 ’ਤੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਫੋਨ ਕੀਤਾ ਜਾ ਸਕਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ https://bank.sbi/dsb’ਤੇ ਵਿਜ਼ਟ ਕਰ ਸਕਦੇ ਹੋ। ਖਾਤਾਧਾਰਕ ਆਪਣੀ ਹੋਮ ਬ੍ਰਾਂਚ ’ਤੇ ਵੀ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸਿਰਫ਼ ਇਕ 'ਮਿਸ ਕਾਲ' ਨਾਲ LPG ਸਿਲੰਡਰ ਹੋ ਜਾਵੇਗਾ ਬੁੱਕ, ਹੁਣੇ ਨੋਟ ਕਰੋ ਇਹ ਨੰਬਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।