ਅਕਤੂਬਰ ''ਚ ਬਜਾਜ ਆਟੋ ਦੀ ਕੁੱਲ ਵਿਕਰੀ ''ਚ ਦੇਖਣ ਨੂੰ ਮਿਲੀ 14 ਫੀਸਦੀ ਦੀ ਗਿਰਾਵਟ
Tuesday, Nov 02, 2021 - 11:34 PM (IST)

ਬਿਜ਼ਨੈੱਸ ਡੈਸਕ-ਬਜਾਜ ਆਟੋ ਨੇ ਸੋਮਵਾਰ ਨੂੰ ਕਿਹਾ ਕਿ ਅਕਤੂਬਰ 'ਚ ਉਸ ਦੀ ਕੁੱਲ ਵਿਕਰੀ 14 ਫੀਸਦੀ ਘੱਟ ਕੇ 4,39,615 ਇਕਾਈ ਰਹਿ ਗਈ। ਬਜਾਜ ਆਟੋ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸ ਮਹੀਨੇ ਕੁੱਲ 5,12,038 ਇਕਾਈਆਂ ਵੇਚੀਆਂ ਸਨ। ਦੂਜੇ ਪਾਸੇ ਅਕਤੂਬਰ 2020 ਦੀਆਂ 2,81,160 ਇਕਾਈਆਂ ਦੀ ਤੁਲਨਾ 'ਚ ਪਿਛਲੇ ਮਹੀਨੇ ਕੁੱਲ ਘਰੇਲੂ ਵਿਕਰੀ 22 ਫੀਸਦੀ ਘੱਟ ਕੇ 2,18,565 ਇਕਾਈ ਰਹਿ ਗਈ। ਕੰਪਨੀ ਦਾ ਨਿਰਯਾਤ ਪਿਛਲੇ ਮਹੀਨੇ 2,21,050 ਇਕਾਈ ਰਿਹਾ ਜੋ ਪਿਛਲੇ ਸਾਲ ਇਸ ਮਹੀਨੇ 'ਚ 2,30,878 ਇਕਾਈ ਸੀ।
ਇਹ ਵੀ ਪੜ੍ਹੋ : ਜੀ-20 ਨੇਤਾਵਾਂ ਨੇ ਟੀਕਿਆਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਪ੍ਰਗਟਾਈ ਸਹਿਮਤੀ
ਇਸ ਤਰ੍ਹਾਂ ਨਿਰਯਾਤ 'ਚ ਚਾਰ ਫੀਸਦੀ ਦੀ ਗਿਰਾਵਟ ਆਈ। ਕੰਪਨੀ ਨੇ ਕਿਹਾ ਕਿ ਅਕਤੂਬਰ 2021 'ਚ ਘਰੇਲੂ ਬਾਜ਼ਾਰ 'ਚ ਦੋਪਹੀਆ ਵਾਹਨਾਂ ਦੀ ਵਿਕਰੀ 26 ਫੀਸਦੀ ਘੱਟ ਕੇ 1,98,738 ਇਕਾਈ ਰਹਿ ਗਈ ਜੋ ਪਿਛਲੇ ਸਾਲ ਅਕਤੂਬਰ 'ਚ 2,68,631 ਇਕਾਈ ਸੀ। ਦੋਪਹੀਆ ਵਾਹਨਾਂ ਦੇ ਨਿਰਯਾਤ 'ਚ ਵੀ ਸਾਲਾਨਾ ਆਧਾਰ 'ਤੇ ਪੰਜ ਫੀਸਦੀ ਦੀ ਕਮੀ ਹੋਈ।
ਇਹ ਵੀ ਪੜ੍ਹੋ : ਦੱਖਣੀ ਸੂਡਾਨ 'ਚ ਕਾਰਗੋ ਜਹਾਜ਼ ਹਾਦਸਾਗ੍ਰਸਤ, 5 ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।