ਪਵਨ ਹੰਸ ''ਚ ਹਿੱਸੇਦਾਰੀ ਦਾ ਕੋਈ ਖਰੀਦਾਰੀ ਨਹੀਂ, ਸਰਕਾਰ ਕੱਢੇਗੀ ਨਵਾਂ ਟੈਂਡਰ
Thursday, Feb 22, 2018 - 10:16 AM (IST)

ਨਵੀਂ ਦਿੱਲੀ—ਸਰਕਾਰ 2-3 ਮਹੀਨੇ ਦੇ ਅੰਦਰ ਹੈਲੀਕਾਪਟਰ ਕੰਪਨੀ ਪਵਨ ਹੰਸ 'ਚ ਆਪਣੀ ਹਿੱਸੇਦਾਰੀ ਨੂੰ ਖਰੀਦਣ ਲਈ ਨਵਾਂ ਟੈਂਡਰ ਲਿਆ ਸਕਦੀ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਕੰਪਨੀ 'ਚ ਆਪਣੀ ਪੂਰੀ 51 ਫੀਸਦੀ ਹਿੱਸੇਦਾਰੀ ਵੇਚਣ ਦੀ ਅਸਫਲ ਕੋਸ਼ਿਸ਼ ਕਰ ਚੁੱਕੀ ਹੈ ਪਰ ਉਸ ਨੂੰ ਕੋਈ ਖਰੀਦਾਰ ਨਹੀਂ ਮਿਲਿਆ। ਪਿਛਲੇ ਸਾਲ ਸਰਕਾਰ ਨੇ ਇਸ ਸੰਬੰਧ 'ਚ ਇਕ ਗਲੋਬਲ ਟੈਂਡਰ ਕੱਢਿਆ ਸੀ।
ਸਰਕਾਰ ਕੰਪਨੀ 'ਚ ਆਪਣੀ ਪੂਰੀ ਹਿੱਸੇਦਾਰੀ ਅਤੇ ਪ੍ਰਬੰਧਨ 'ਚ ਕੰਟਰੋਲ ਵੇਚਣਾ ਚਾਹੁੰਦੀ ਹੈ। ਪਵਨ ਹੰਸ ਨਗਰ ਹਵਾਬਾਜ਼ੀ ਮੰਤਰਾਲਾ ਅਤੇ ਆਇਲ ਐਂਡ ਗੈਸ ਮਾਈਨਿੰਗ ਓ.ਐੱਨ.ਜੀ.ਸੀ. ਦੇ ਵਿਚਕਾਰ 51 ਤੋਂ 49 ਫੀਸਦੀ ਦੀ ਹਿੱਸੇਦਾਰੀ ਵਾਲਾ ਸਾਂਝਾ ਉਪਕਰਮ ਹੈ। ਨਗਰ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਕਿਹਾ ਕਿ ਬੋਲੀ ਦੀ ਪ੍ਰਕਿਰਿਆ ਦੌਰਾਨ ਪ੍ਰਭਾਵੀ ਤੌਰ 'ਤੇ ਸਿਰਫ ਇਕ ਹੀ ਬੋਲੀ ਮਿਲੀ ਹੈ। ਮੇਰਾ ਮਤਲਬ ਹੈ ਕਿ ਨਿਯਮਾਂ ਦੇ ਆਧਾਰ 'ਤੇ ਸਿਰਫ ਇਕ ਹੀ ਕੰਪਨੀ ਯੋਗ ਨਿਕਲੀ।
ਨਵੇਂ ਟੈਂਡਰ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਕ ਹੀ ਬੋਲੀ ਦੇ ਹਿਸਾਬ ਨਾਲ ਸੌਦਾ ਕਰਨਾ ਸਹੀ ਨਹੀਂ ਹੋਵੇਗਾ। ਇਸ ਲਈ ਵਿਚਾਰ ਕਰ ਰਹੇ ਹਾਂ ਕਿ ਇਸ 'ਤੇ ਕਿੰਝ ਅੱਗੇ ਵਧਿਆ ਜਾਵੇ। ਸਾਰੇ ਬਦਲ ਖੁੱਲ੍ਹੇ ਰੱਖੇ ਗਏ ਹਨ। ਇਸ ਮਾਮਲੇ 'ਚ ਨਗਰ ਜਹਾਜ਼ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਨਵਾਂ ਟੈਂਡਰ ਕੱਢਣਾ ਹੀ ਇਕਮਾਤਰ ਰਸਤਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਨਿਯਮ ਅਨੁਸਾਰ ਏਕਲ ਬੋਲੀ ਦੇ ਆਧਾਰ 'ਤੇ ਵਿਨਿਵੇਸ਼ ਨਹੀਂ ਕੀਤਾ ਜਾ ਸਕਦਾ ਹੈ।