ਪੈਟਰੋਲ, ਡੀਜ਼ਲ ''ਤੇ ਕਰਾਂ ''ਚ ਫਿਲਹਾਲ ਕੋਈ ਕਟੌਤੀ ਨਹੀਂ : ਸਰਕਾਰ

Wednesday, Aug 30, 2017 - 11:46 PM (IST)

ਪੈਟਰੋਲ, ਡੀਜ਼ਲ ''ਤੇ ਕਰਾਂ ''ਚ ਫਿਲਹਾਲ ਕੋਈ ਕਟੌਤੀ ਨਹੀਂ : ਸਰਕਾਰ

ਨਵੀਂ ਦਿੱਲੀ- ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ 'ਚ ਤੇਜ਼ੀ ਦੇ ਮੱਦੇਨਜ਼ਰ ਪੈਟਰੋਲ ਅਤੇ ਡੀਜ਼ਲ 'ਤੇ ਕਰਾਂ 'ਚ ਕਿਸੇ ਤਰ੍ਹਾਂ ਦੀ ਕਟੌਤੀ ਦੀ ਸੰਭਾਵਨਾ ਨੂੰ ਅੱਜ ਖਾਰਿਜ ਕਰ ਦਿੱਤਾ। ਪ੍ਰਧਾਨ ਨੇ ਕਿਹਾ ਕਿ ਨਵੀਂ ਵਿਵਸਥਾ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਬਦਲਾਅ ਪਾਰਦਰਸ਼ੀ ਆਧਾਰ 'ਤੇ ਕੀਤਾ ਜਾ ਰਿਹਾ ਹੈ ਅਤੇ ਸ਼ਹਿਰਾਂ ਦੇ ਅਨੁਸਾਰ ਕੀਮਤਾਂ ਐੱਸ. ਐੱਮ. ਐੱਸ. 'ਤੇ ਉਪਲੱਬਧ ਹਨ। ਕੀ ਸਰਕਾਰ ਪੈਟਰੋਲ ਅਤੇ ਡੀਜ਼ਲ 'ਤੇ ਉਤਪਾਦ ਡਿਊਟੀ 'ਚ ਕਟੌਤੀ 'ਤੇ ਵਿਚਾਰ ਕਰ ਰਹੀ ਹੈ, ਇਹ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ,''ਹਾਲੇ ਨਹੀਂ। ਜਦੋਂ ਅਜਿਹੀ ਪ੍ਰਸਥਿਤੀ ਹੋਵੇਗੀ ਤਾਂ ਅਸੀਂ ਦੇਖਾਂਗੇ।'' ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਪੈਟਰੋਲ ਤੇ ਡੀਜ਼ਲ ਨੂੰ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਪ੍ਰਣਾਲੀ ਦੇ ਦਾਇਰੇ 'ਚ ਲਿਆਏ ਜਾਣ ਦੇ ਪੱਖ 'ਚ ਹੈ। ਪੈਟਰੋਲ, ਡੀਜ਼ਲ, ਕੱਚੇ ਤੇਲ, ਹਵਾਬਾਜ਼ੀ ਈਂਧਣ ਅਤੇ ਕੁਦਰਤੀ ਗੈਸ ਨੂੰ ਜੀ. ਐੱਸ. ਟੀ. ਤੋਂ ਵੱਖ ਰੱਖਿਆ ਗਿਆ ਹੈ।
 


Related News