ਭਾਰਤੀ ਸ਼ੇਅਰ ਬਾਜ਼ਾਰ ’ਤੇ ਮੰਡਰਾ ਰਹੇ ਨੇ ਖ਼ਤਰੇ ਦੇ ਬੱਦਲ, ਕਦੇ ਵੀ ਆ ਸਕਦੀ ਹੈ ਵੱਡੀ ਗਿਰਾਵਟ

Tuesday, Sep 19, 2023 - 12:35 PM (IST)

ਭਾਰਤੀ ਸ਼ੇਅਰ ਬਾਜ਼ਾਰ ’ਤੇ ਮੰਡਰਾ ਰਹੇ ਨੇ ਖ਼ਤਰੇ ਦੇ ਬੱਦਲ, ਕਦੇ ਵੀ ਆ ਸਕਦੀ ਹੈ ਵੱਡੀ ਗਿਰਾਵਟ

ਨਵੀਂ ਦਿੱਲੀ (ਅਨਸ)– ਭਾਰਤੀ ਸ਼ੇਅਰ ਬਾਜ਼ਾਰ ਨਿਵੇਸ਼ਕਾਂ ਨੂੰ ਮੌਜੂਦਾ ਸਮੇਂ ’ਚ ਕਾਫ਼ੀ ਚੌਕਸ ਰਹਿਣ ਦੀ ਲੋੜ ਹੈ। ਬਾਜ਼ਾਰ ’ਚ ਕਦੀ ਵੀ ਵੱਡੀ ਗਿਰਾਵਟ ਆ ਸਕਦੀ ਹੈ। ਦਰਅਸਲ ਭਾਰਤੀ ਸਟਾਕ ਮਾਰਕੀਟ ’ਤੇ ਤਿੰਨ ਵੱਡੇ ਖਤਰੇ ਮੰਡਰਾ ਰਹੇ ਹਨ। ਇਹ ਬਾਜ਼ਾਰ ’ਚ ਵੱਡੀ ਗਿਰਾਵਟ ਲਿਆ ਸਕਦੇ ਹਨ। ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਮੁਤਾਬਕ ਡਾਲਰ ਸੂਚਕ ਅੰਕ ਲਗਾਤਾਰ 105 ਤੋਂ ਉੱਪਰ ਬਣਿਆ ਹੋਇਆ ਹੈ। ਉੱਥੇ ਹੀ ਯੂ. ਐੱਸ. 10 ਸਾਲਾਂ ਬਾਂਡ ਲਗਾਤਾਰ ਵਧਦੇ ਹੋਏ ਹੁਣ ਲਗਭਗ 4.39 ਫ਼ੀਸਦੀ ਅਤੇ ਬ੍ਰੇਂਟ ਕਰੂਡ 94 ਡਾਲਰ ਤੋਂ ਉੱਪਰ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ

ਇਹ ਤਿੰਨੇ ਫੈਕਟਰ ਭਾਰਤੀ ਬਾਜ਼ਾਰਾਂ ਲਈ ਚੰਗੇ ਨਹੀਂ ਹਨ। ਇਹ ਬਹੁਤ ਅਹਿਮ ਵੱਡੇ ਜੋਖਮ ਹਨ, ਜਿਨ੍ਹਾਂ ਨੂੰ ਬਾਜ਼ਾਰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਐੱਫ. ਓ. ਐੱਮ. ਓ. (ਗਾਇਬ ਹੋਣ ਦਾ ਡਰ) ਕਾਰਕ ਕਾਰਣ ਐੱਫ. ਆਈ. ਆਈ. ਵੱਡੀ ਵਿੱਕਰੀ ਤੋਂ ਬਚ ਰਹੇ ਹਨ। ਨਿਵੇਸ਼ਕਾਂ ਨੂੰ ਅਜਿਹੇ ਸਮੇਂ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ, ਵਿਸ਼ੇਸ਼ ਤੌਰ ’ਤੇ ਮਿਡ-ਕੈਪ ਅਤੇ ਸਮਾਲ ਕੈਪ ਸੈਗਮੈਂਟ ’ਚ। ਲਾਰਜ ਕੈਪ ਵਿੱਚ ਨਿਵੇਸ਼ ਹਾਲੇ ਸਹੀ ਹੈ। 

ਉਨ੍ਹਾਂ ਨੇ ਕਿਹਾ ਕਿ ਸਾਰੇ ਸੈਕਟਰਾਂ ਵਿੱਚ ਲਾਰਜ ਕੈਪ ਬਲੂਚਿਪਸ ਦੀ ਸ਼ਮੂਲੀਅਤ ਰੈਲੀ ਨੂੰ ਤਾਕਤ ਦੇ ਰਹੀ ਹੈ, ਜਿਸ ਨੇ ਨਿਫਟੀ ਨੂੰ 21,000 ਦੇ ਪੱਧਰ ਤੋਂ ਕਾਫ਼ੀ ਉੱਪਰ ਪਹੁੰਚਾ ਦਿੱਤਾ ਹੈ। ਹਾਲ ਹੀ ਦੀ ਰੈਲੀ ’ਚ ਕਾਫ਼ੀ ਬੈਂਕਿੰਗ ਸਟਾਕਸ ਦਾ ਅਹਿਮ ਯੋਗਦਾਨ ਰਿਹਾ ਹੈ। ਇਹ ਵੀ ਇਕ ਹਾਂਪੱਖੀ ਰੁਝਾਨ ਹੈ। ਉਨ੍ਹਾਂ ਨੇ ਕਿਹਾ ਕਿ ਬੀ. ਓ. ਬੀ., ਕੇਨਰਾ ਬੈਂਕ ਅਤੇ ਇੰਡੀਅਨ ਬੈਂਕ ਵਰਗੇ ਪੀ. ਐੱਸ. ਯੂ. ਬੈਂਕਾਂ ਦਾ ਮੁੱਲ ਹਾਲੇ ਵੀ ਆਕਰਸ਼ਕ ਹੈ।

ਇਹ ਵੀ ਪੜ੍ਹੋ : ਡੀਜ਼ਲ ਵਾਹਨਾਂ 'ਤੇ GST ਵਧਾਉਣ ਦੀਆਂ ਖ਼ਬਰਾਂ ਦੌਰਾਨ ਨਿਤਿਨ ਗਡਕਰੀ ਦਾ ਬਿਆਨ ਆਇਆ ਸਾਹਮਣੇ

ਨਿਫਟੀ ’ਚ ਹਾਲੇ ਹੋਰ ਤੇਜ਼ੀ ਦੀ ਉਮੀਦ
ਪ੍ਰਭੂਦਾਸ ਲੀਲਾਧਰ ਦੀ ਤਕਨੀਕੀ ਖੋਜ ਦੀ ਉੱਪ-ਪ੍ਰਧਾਨ ਵੈਸ਼ਾਲੀ ਪਾਰੇਖ ਨੇ ਕਿਹਾ ਕਿ ਨਿਫਟੀ ਸੂਚਕ ਅੰਕ ਇੰਟ੍ਰਾਡੇਅ ਸੈਸ਼ਨ ਦੌਰਾਨ 20,200 ਦੇ ਪੱਧਰ ਨੂੰ ਛੂਹ ਕੇ ਨਵੀਂ ਉਚਾਈ ਦਰਜ ਕਰਨਾ ਜਾਰੀ ਰੱਖਦਾ ਹੈ ਅਤੇ ਆਉਣ ਵਾਲੇ ਸੀਜ਼ਨ ਵਿੱਚ 20,300-20,350 ਖੇਤਰ ਤੱਕ ਨੇੜਲੀ ਮਿਆਦ ਦੇ ਟੀਚੇ ਨਾਲ ਅੱਗੇ ਵਧਣ ਲਈ ਤਿਆਰ ਹੈ। ਬਾਜ਼ਾਰ ਇਕ ਵਾਰ ਮੁੜ ਮਜ਼ਬੂਤ ਹੋ ਰਹੇ ਹਨ ਅਤੇ ਮਿਡ ਕੈਪ ਅਤੇ ਸਮਾਲ ਕੈਪ ਕਾਊਂਟਰਾਂ ਤੋਂ ਅਹਿਮ ਭਾਈਵਾਲੀ ਦਿਖਾਈ ਦੇ ਰਹੀ ਹੈ। ਇਸ ਨਾਲ ਸੂਚਕ ਅੰਕ ਨੂੰ ਅੱਗੇ ਵਧਣ ਵਿੱਚ ਮਦਦ ਮਿਲ ਰਹੀ ਹੈ। ਪਾਰੇਖ ਨੇ ਕਿਹਾ ਕਿ ਦਿਨ ਲਈ ਸਮਰਥਨ 20,100 ਦੇ ਪੱਧਰ ’ਤੇ ਦੇਖਿਆ ਗਿਆ ਹੈ ਜਦ ਕਿ ਡੈੱਡਲੋਕ 20,350 ਦੇ ਪੱਧਰ ’ਤੇ ਦੇਖਿਆ ਗਿਆ ਹੈ। ਇੰਫੋਸਿਸ, ਐੱਚ. ਡੀ. ਐੱਫ. ਸੀ. ਬੈਂਕ, ਵਿਪਰੋ ’ਚ 1 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News